Turkey Earthquake: ਤੁਰਕੀ `ਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪੰਜਾਬ ਦਾ ਸਿੱਖ ਕਾਰੋਬਾਰੀ
Turkey earthquake news: ਪੰਜਾਬ ਦਾ ਸਿੱਖ ਕਾਰੋਬਾਰੀ ਹੁਣ ਤੁਰਕੀ `ਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ।
Turkey earthquake news: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਰਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਵੇਂ ਅੰਕੜਿਆਂ ਮੁਤਾਬਕ ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜ਼ਖਮੀਆਂ ਦੀ (Turkey earthquake) ਗਿਣਤੀ 80 ਹਜ਼ਾਰ ਨੂੰ ਪਾਰ ਕਰ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਅਜਿਹੇ 'ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਕਈ ਗੁਣਾ ਵੱਧ ਸਕਦੀ ਹੈ।
ਇਸ ਵਿਚਾਲੇ ਹੁਣ ਪੰਜਾਬ ਵੀ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਸਿੱਖ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਤੁਰਕੀ (Harjinder Singh Kukreja) ਅਤੇ ਸੀਰੀਆ ਵਿੱਚ ਭੂਚਾਲ ਪੀੜਤਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੇਵਾ ਲਈ ਅੱਗੇ ਆਏ ਹਨ ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਹਰਜਿੰਦਰ ਸਿੰਘ ਕੁਕਰੇਜਾ (Harjinder Singh Kukreja) Emitt ਇਸਤਾਂਬੁਲ ਟੂਰਿਜ਼ਮ ਮੇਲੇ 'ਚ ਹਿੱਸਾ ਲੈਣ ਲਈ ਤੁਰਕੀ ਜਾ ਰਿਹਾ ਸੀ।
ਇਹ ਵੀ ਪੜ੍ਹੋ: Breaking news : ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਚੁੱਕਿਆ ਖੌਫ਼ਨਾਕ ਕਦਮ!
ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋ ਭੁਚਾਲ ਆਇਆ ਸੀ ਅਤੇ ਇਹ ਹਾਦਸਾ ਹੋਇਆ ਉਸ ਸਮੇਂ (Harjinder Singh Kukreja) ਕੁਕਰੇਜਾ ਜਹਾਜ਼ ਵਿੱਚ ਹੀ ਸੀ। ਇਸ ਕਰਕੇ ਹੁਣ ਤੁਰਕੀ ਵਿਚ ਹੋਣ ਵਾਲਾ 'Emitt 2023' ਮੁਲਤਵੀ ਹੋ ਗਿਆ। ਇਸ ਤੋਂ ਬਾਅਦ ਹੁਣ ਹਰਜਿੰਦਰ ਸਿੰਘ ਕੁਕਰੇਜਾ ਭੂਚਾਲ ਪੀੜਤਾਂ (Turkey earthquake news) ਦੀ ਮਦਦ ਲਈ ਅੱਗੇ ਆਇਆ ਹੈ।
ਗੌਰਤਲਬ ਹੈ ਕਿ ਤੁਰਕੀ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਵਾਰ-ਵਾਰ (Turkey earthquake news) ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਯੂਨਾਈਟਿਡ ਸਟੇਟਸ ਜੀਓਲਾਜੀਕਲ ਸਰਵਿਸਿਜ਼ (ਯੂਐਸਜੀਐਸ) ਦੀ ਰਿਪੋਰਟ ਅਨੁਸਾਰ ਰਾਤ 12 ਵਜੇ ਤੋਂ ਬਾਅਦ ਸਵੇਰੇ 7.14 ਵਜੇ ਦੇ ਵਿਚਕਾਰ ਵੱਖ-ਵੱਖ ਸਮੇਂ 'ਤੇ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4.4 ਤੋਂ 4.5 ਤੱਕ ਸੀ।