ਤੁਨੀਸ਼ਾ ਸ਼ਰਮਾ ਨੇ 6 ਘੰਟੇ ਪਹਿਲਾਂ ਇੰਸਟਾ ’ਤੇ ਪਾਈ ਸੀ ਪੋਸਟ, ਅਚਾਨਕ ਆਈ ਮੌਤ ਦੀ ਖ਼ਬਰ
ਇੰਸਟਗ੍ਰਾਮ ’ਤੇ ਤੁਨੀਸ਼ਾ ਸ਼ਰਮਾ ਦਾ ਆਖ਼ਰੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਨਾਲ ਲੱਗਦਾ ਹੈ ਕਿ ਜਿਵੇਂ ਉਹ ਕੋਈ ਸਕ੍ਰਿਪਟ ਪੜ੍ਹ ਰਹੀ ਹੋਵੇ। ਉਸਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ,`ਜੋ ਜਨੂੰਨ ਦੇ ਦਮ ’ਤੇ ਅੱਗੇ ਵੱਧਦੇ ਹਨ, ਉਹ ਰੁਕਦੇ ਨਹੀਂ ਹਨ।`
Tunisha Sharma Suicide News: ਟੀਵੀ ਕਲਕਾਰਾ ਤੁਨੀਸ਼ਾ ਸ਼ਰਮਾਂ ਦੇ ਆਤਮ-ਹੱਤਿਆ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਟੀਵੀ ਸੀਰੀਅਲ (Alibaba dastaan a Kabul) ਦੇ ਸੈੱਟ ’ਤੇ ਉਹ ਕੰਮ ਕਰ ਰਹੀ ਸੀ ਉੱਥੇ ਹੀ ਫਾਂਸੀ ਦਾ ਫੰਦਾ ਲਗਾ ਆਤਮ-ਹੱਤਿਆ ਕਰ ਲਈ ਹੈ।
ਤੁਨਿਸ਼ਾ ਸ਼ਰਮਾ ਅਲੀਬਾਬਾ ਦਾਸਤਾਨ-ਏ-ਕਾਬੁਲ ਸੀਰੀਅਲ ’ਚ ਮਰੀਅਮ ਦਾ ਰੋਲ ਅਦਾ ਕਰ ਰਹੀ ਸੀ। ਉਸਦੇ ਨਾਲ ਸ਼ਹਿਜਾਨ ਖ਼ਾਨ ਵੀ ਲੀਡ ਰੋਲ (Lead Role) ’ਚ ਹੈ। ਇਹ ਸੀਰੀਅਲ ਸੋਨੀ ਸਬ (Sony SAB) ’ਤੇ ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।
ਪੁਲਿਸ ਤੁਨੀਸ਼ਾ ਸ਼ਰਮਾਂ (Tunisha Sharma) ਦੇ ਮਾਮਲੇ ’ਚ ਆਤਮ-ਹੱਤਿਆ ਅਤੇ ਕਤਲ ਦੋਹਾਂ ਐਂਗਲਾਂ ਤੋਂ ਜਾਂਚ ਕਰੇਗੀ। ਹਾਲਾਂਕਿ ਮੌਕੇ ’ਤੇ ਕੋਈ ਸੁਸਾਇਡ ਨੋਟ (Suicide Note) ਬਰਾਮਦ ਨਹੀਂ ਹੋਇਆ ਹੈ। ਪੁਲਿਸ ਉਸ ਦੌਰਾਨ ਮੌਕੇ ’ਤੇ ਮੌਜੂਦ ਸਾਰੇ ਲੋਕਾਂ ਕੋਲੋਂ ਪੁਛਗਿੱਛ ਕਰ ਰਹੀ ਹੈ।
ਇੰਸਟਗ੍ਰਾਮ ’ਤੇ ਤੁਨੀਸ਼ਾ ਸ਼ਰਮਾ ਦਾ ਆਖ਼ਰੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਨਾਲ ਲੱਗਦਾ ਹੈ ਕਿ ਜਿਵੇਂ ਉਹ ਕੋਈ ਸਕ੍ਰਿਪਟ ਪੜ੍ਹ ਰਹੀ ਹੋਵੇ। ਉਸਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ,"ਜੋ ਜਨੂੰਨ ਦੇ ਦਮ ’ਤੇ ਅੱਗੇ ਵੱਧਦੇ ਹਨ, ਉਹ ਰੁਕਦੇ ਨਹੀਂ ਹਨ।"
ਚੰਡੀਗੜ੍ਹ ’ਚ ਜਨਮੀ ਤੁਨਿਸ਼ਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਸੀ। ਅਕਸਰ ਹੀ ਉਹ ਆਪਣੀਆਂ ਫ਼ੋਟੋਆਂ ਸ਼ੇਅਰ ਕਰਦੀ ਰਹਿੰਦੀ ਸੀ, ਉਸਦੇ ਇੰਸਟਾ ’ਤੇ ਤਕਰੀਨ 1 ਮਿਲੀਅਨ ਫੋਲੋਅਰਜ਼ (One Million followes) ਹਨ।
ਤੁਨਿਸ਼ਾ, ਫਿਤੂਰ ਅਤੇ ਬਾਰ ਬਾਰ ਦੇਖੋ ਫ਼ਿਲਮਾਂ ’ਚ ਜੰਗ ਕੈਟਰੀਨਾ ਕੈਫ਼ ਦਾ ਰੋਲ ਵੀ ਨਿਭਾ ਚੁੱਕੀ ਹੈ। 20 ਸਾਲਾਂ ਦੀ ਤੁਨਿਸ਼ਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ਭਾਰਤ ਦਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ ਨਾਲ ਕੀਤੀ ਸੀ। ਇਸ ਤੋਂ ਇਲਾਵਾ ਚੱਕਰਵਰਤੀ ਅਸ਼ੋਕ ਸਮਰਾਟ, ਗੱਬਰ ਪੂਛ ਵਾਲਾ, ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ, ਇਸ਼ਕ ਸੁਭਾਨ ਅੱਲਾ ਵਰਗੇ ਸੀਰੀਅਲ ’ਚ ਵੀ ਨਜ਼ਰ ਆ ਚੁੱਕੀ ਹੈ।
ਇਹ ਵੀ ਪੜ੍ਹੋ: 10 ਫੁੱਟ ਲੰਬੀ ਸੁਰੰਗ ਬਣਾ SBI ਬੈਂਕ ’ਚੋਂ ਲੁੱਟਕੇ ਲੈ ਗਏ 1 ਕਰੋੜ ਦਾ Gold!