Twin babies born via frozen embryos, Washington news: ਅਮਰੀਕਾ ਦੇ ਟੈਨੇਸੀ ਸੂਬੇ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ 30 ਸਾਲ ਪਹਿਲਾਂ ਸਾਂਭ ਕੇ ਰੱਖੇ ਗਏ ਭਰੂਣ ਰਾਹੀਂ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ ਅਤੇ ਵਿਗਿਆਨ ਦੇ ਜਗਤ 'ਚ ਇਸ ਨੂੰ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕਰੀਬ 30 ਸਾਲ ਪਹਿਲਾਂ ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਭਰੂਣ ਨੂੰ ਸਾਂਭ ਕੇ ਰੱਖਿਆ ਗਿਆ ਸੀ ਅਤੇ ਹੁਣ ਉਸ ਤੋਂ ਜੁੜਵਾਂ ਬੱਚਿਆਂ ਨੇ ਜਨਮ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਭਰੂਣ ਨੂੰ ਇੰਨੇ ਲੰਬੇ ਸਮੇਂ ਤੱਕ ਸਾਂਭ ਕੇ ਰੱਖਣ ਅਤੇ ਫ਼ਿਰ ਉਸ ਤੋਂ ਬੱਚਿਆਂ ਨੂੰ ਜਨਮ ਦੇਣ ਦਾ ਇਹ ਇੱਕ ਨਵਾਂ ਰਿਕਾਰਡ ਹੈ। 


ਰਿਪੋਰਟਾਂ ਦੀ ਮੰਨੀਏ ਤਾਂ ਭਰੂਣ ਨੂੰ 22 ਅਪ੍ਰੈਲ 1992 ਵਿੱਚ ਲਗਭਗ 128 ਡਿਗਰੀ ਸੈਂਟੀਗਰੇਡ 'ਤੇ ਤਰਲ ਨਾਈਟ੍ਰੋਜਨ ਵਿੱਚ ਰੱਖਿਆ ਗਿਆ ਸੀ।


ਰਿਪੋਰਟ ਮੁਤਾਬਕ ਰੇਚਲ ਰਿਜਵੇ ਨੇ 31 ਅਕਤੂਬਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਅਤੇ ਉਸ ਦੇ ਪਿਤਾ ਫਿਲਿਪ ਰਿਜਵੇਅ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਨੇ ਕਿਹਾ 'ਮਾਈਂਡ ਬਲੋਇੰਗ' ਅਤੇ ਨਾਲ ਹੀ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ।


ਨੈਸ਼ਨਲ ਐਂਬ੍ਰਿਓ ਡੋਨੇਸ਼ਨ ਸੈਂਟਰ ਦੇ ਮੁਤਾਬਕ, ਲਿਡੀਆ ਐਨ ਅਤੇ ਟਿਮੋਥੀ ਰੋਨਾਲਡ ਰਿਜਵੇ ਵੱਲੋਂ ਇੱਕ ਨਵੀਂ ਉਪਲਬਧੀ ਹਾਸਿਲ ਕੀਤੀ ਗਈ। ਗੌਰਤਲਬ ਹੈ ਕਿ NEDC ਇੱਕ ਨਿੱਜੀ ਸੰਸਥਾ ਹੈ। ਦੋ ਸਾਲ ਪਹਿਲਾਂ 2020 ਵਿੱਚ ਅਜਿਹੇ ਹੀ ਇੱਕ ਜੰਮੇ ਹੋਏ ਭਰੂਣ ਤੋਂ 27 ਸਾਲ ਬਾਅਦ ਉਸ ਰਾਹੀਂ ਇੱਕ ਬੱਚੇ ਦੇ ਜਨਮ ਲਿਆ ਸੀ ਪਰ ਹੁਣ ਨਵਾਂ ਰਿਕਾਰਡ 30 ਸਾਲ ਦਾ ਹੋ ਗਿਆ ਹੈ।  


ਹੋਰ ਪੜ੍ਹੋ: ਕੈਨੇਡਾ ਵਿੱਚ ਪੜ੍ਹਾਈ ਲਈ ਗਏ ਪੰਜਾਬ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਮਾਪੇ ਦਾ ਸੀ ਇਕਲੌਤਾ ਪੁੱਤ


ਦੱਸਿਆ ਜਾ ਰਿਹਾ ਹੈ ਕਿ ਇਹ ਜੁੜਵਾਂ ਭਰੂਣ ਇੱਕ ਅਣਜਾਣ ਵਿਆਹੇ ਜੋੜੇ ਲਈ IVF ਰਾਹੀਂ ਤਿਆਰ ਕੀਤਾ ਗਿਆ ਸੀ। ਜੋੜੇ ਵਿੱਚ ਮਰਦ ਦੀ ਉਮਰ 50 ਦੇ ਕਰੀਬ ਦੱਸੀ ਜਾ ਰਹੀ ਹੈ। 


ਹੋਰ ਪੜ੍ਹੋ: ਰਾਜਾ ਵੜਿੰਗ ਨੂੰ ਮਿਲ ਰਹੀਆਂ ਮਾਰਨ ਦੀਆਂ ਧਮਕੀਆਂ


(Apart from news of twin babies born via frozen embryos in Washington, stay tuned to Zee PHH for more updates)