Twitter Layoff news: 50 ਫੀਸਦੀ ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਮੁੜ ਛਾਂਟੀ ਦੀ ਤਿਆਰੀ `ਚ ਟਵਿੱਟਰ
ਦੂਜੇ ਪਾਸੇ ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਕੁਝ ਬਦਲਾਵਾਂ ਦਾ ਖੁਲਾਸਾ ਵੀ ਕੀਤਾ ਹੈ ਜੋ ਅਗਲੇ ਹਫਤੇ ਤੋਂ ਲਾਗੂ ਕੀਤੇ ਜਾਣਗੇ।
Twitter Layoffs news: ਪਿੱਛਲੇ ਸਾਲ ਟਵਿੱਟਰ ਵੱਲੋਂ ਲਗਭਗ 50 ਫੀਸਦੀ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਸੀ ਅਤੇ ਹੁਣ ਕੰਪਨੀ ਵੱਲੋਂ ਸੋਸ਼ਲ ਮੀਡੀਆ ਸਾਈਟ ਦੇ ਉਤਪਾਦਨ ਵਿਭਾਗ ਵਿੱਚ ਲਗਭਗ 50 ਹੋਰ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਨਸਾਈਡਰ ਦੀ ਰਿਪੋਰਟ ਦੇ ਮੁਤਾਬਕ ਛਾਂਟੀ 6 ਹਫ਼ਤਿਆਂ ਬਾਅਦ ਹੋਣ ਵਾਲੀ ਹੈ। ਹਾਲਾਂਕਿ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਕੰਪਨੀ ਦੇ ਮਾਲਿਕ ਐਲੋਨ ਮਸਕ ਵੱਲੋਂ ਕੁਝ ਮਹੀਨੇ ਪਹਿਲਾਂ ਕਰਮਚਾਰੀਆਂ ਨੂੰ ਕਥਿਤ ਤੌਰ ‘ਤੇ ਕਿਹਾ ਗਿਆ ਸੀ ਕਿ ਹੋਰ ਛਾਂਟੀ ਨਹੀਂ ਕੀਤੀ ਜਾਵੇਗੀ।
ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਛਾਂਟੀ ਨਾਲ ਕੰਪਨੀ ਦਾ ਹੈੱਡਕਾਊਂਟ 2,000 ਤੋਂ ਘੱਟ ਹੋ ਸਕਦਾ ਹੈ। ਇਸ ਸੰਬੰਧੀ ਰਾਇਟਰਜ਼ ਨੇ ਟਵਿੱਟਰ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਦੱਸ ਦਈਏ ਕਿ ਐਲੋਨ ਮਸਕ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਟਵਿੱਟਰ ਨੂੰ ਖਰੀਦਿਆ ਗਿਆ ਸੀ ਅਤੇ ਉਦੋਂ ਤੋਂ ਉਤਪਾਦਨ ਵਿਭਾਗ ਵਿੱਚ ਤੇਜ਼ੀ ਨਾਲ ਬਦਲਾਅ ਕੀਤੇ ਜਾ ਰਹੇ ਹਨ।
ਇਸ ਦੌਰਾਨ ਕੰਪਨੀ ਵੱਲੋਂ ਟਵਿੱਟਰ ਦੇ ਵੈਰੀਫਾਈਡ ਬਲੂ ਟਿਕ-ਮਾਰਕ ਨੂੰ ਵੀ ਅਦਾਇਗੀ ਸੇਵਾ ਵਜੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਲਗਭਗ 50 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਐਲੋਨ ਮਸਕ ਵੱਲੋਂ ਨਵੰਬਰ ਵਿੱਚ ਕਿਹਾ ਗਿਆ ਸੀ ਕਿ ਇਸ਼ਤਿਹਾਰ ਦੇਣ ਵਾਲਿਆਂ ਦੇ ਪਿੱਛੇ ਹਟਣ ਕਰਕੇ ਟਵਿੱਟਰ ਨੂੰ “ਮਾਲੀਆ ਵਿੱਚ ਗਿਰਾਵਟ” ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਟਵਿੱਟਰ ਦੀ ਆਮਦਨ ਚੌਥੀ ਤਿਮਾਹੀ ਲਈ ਲਗਭਗ 35 ਫ਼ੀਸਦੀ ਘੱਟ ਕੇ $1.025 ਬਿਲੀਅਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: SYL ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਟਲੀ ਸੁਣਵਾਈ, ਹੁਣ 2 ਮਹੀਨੇ ਬਾਅਦ ਹੋਵੇਗੀ ਸੁਣਵਾਈ
ਦੂਜੇ ਪਾਸੇ ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਕੁਝ ਬਦਲਾਵਾਂ ਦਾ ਖੁਲਾਸਾ ਵੀ ਕੀਤਾ ਹੈ ਜੋ ਅਗਲੇ ਹਫਤੇ ਤੋਂ ਲਾਗੂ ਕੀਤੇ ਜਾਣਗੇ। ਮਸਕ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਆਉਣ ਵਾਲੇ ਅਪਡੇਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, "ਬੁੱਕਮਾਰਕ ਬਟਨ ਟਵੀਟ ਵੇਰਵਿਆਂ ਵਾਲੇ ਪੰਨੇ 'ਤੇ ਜਾ ਰਿਹਾ ਹੈ ਅਤੇ ਅਗਲੇ ਹਫਤੇ ਹੋਰ ਮਾਮੂਲੀ ਬੱਗ ਫਿਕਸ ਕਰਨੇ ਹਨ।"
ਇਹ ਵੀ ਪੜ੍ਹੋ: ਕੁਸ਼ਤੀ ਫੈਡਰੇਸ਼ਨ ਖਿਲਾਫ ਵਿਨੇਸ਼ ਫੋਗਾਟ ਸਣੇ ਦਿੱਗਜ ਪਹਿਲਵਾਨਾਂ ਦਾ ਧਰਨਾ ਜਾਰੀ, ਕੇਂਦਰ ਦਾ 'ਸੁਨੇਹਾ' ਲੈ ਕੇ ਪਹੁੰਚੀ ਬਬੀਤਾ ਫੋਗਾਟ
(For more news apart from Twitter layoff, stay tuned to Zee PHH)