ਆਨੰਦਪੁਰ ਸਾਹਿਬ ’ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 2 ਆਰੋਪੀ ਪੁਲਿਸ ਨੇ ਦਬੋਚੇ
ਸਰਕਾਰ ਵਲੋਂ ਚਲਾਈ ਗਈ ਨਸ਼ੇ ਵਿਰੁੱਧ ਮੁਹਿੰਮ ਤਹਿਤ ਸਥਾਨਕ ਪੁਲਿਸ ਵਲੋਂ ਸ਼ਹਿਰ ’ਚ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਗਿਰੋਹ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਦਸਮੇਸ਼ ਅਕੈਡਮੀ ਰੋਡ ਨੇੜੇ ਵਾਟਰ ਟਰੀਟਮੈਂਟ ਪਲਾਂਟ ਸਾਹਮਣੇ ਬਣੇ ਕੁਆਰਟਰਾਂ ਵਿੱਚੋਂ ਦੋ ਵਿਅਕਤ
ਬਿਮਲ ਸ਼ਰਮਾ / ਸ੍ਰੀ ਆਨੰਦਪੁਰ ਸਾਹਿਬ: ਸਰਕਾਰ ਵਲੋਂ ਚਲਾਈ ਗਈ ਨਸ਼ੇ ਵਿਰੁੱਧ ਮੁਹਿੰਮ ਤਹਿਤ ਸਥਾਨਕ ਪੁਲਿਸ ਵਲੋਂ ਸ਼ਹਿਰ ’ਚ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਗਿਰੋਹ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਦਸਮੇਸ਼ ਅਕੈਡਮੀ ਰੋਡ ਨੇੜੇ ਵਾਟਰ ਟਰੀਟਮੈਂਟ ਪਲਾਂਟ ਸਾਹਮਣੇ ਬਣੇ ਕੁਆਰਟਰਾਂ ਵਿੱਚੋਂ ਦੋ ਵਿਅਕਤੀ ਹਰੀਸ਼ ਸਿਆਲ ਵਾਸੀ ਮੁਹੱਲਾ ਬੜੀ ਸਰਕਾਰ ਵਾਸੀ ਸ੍ਰੀ ਆਨੰਦਪੁਰ ਸਾਹਿਬ ਨੂੰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ, ਜਿਹਨਾ ਪਾਸੋ ਐਕਟਿਵਾ ਨੰਬਰੀ PB-16-E-9653 ਵੀ ਬਰਾਮਦ ਹੋਈ ਜੋ ਸ਼ਰਾਬ ਵੇਚਣ ਲਈ ਵਰਤੀ ਜਾਂਦੀ ਸੀ।
ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 134 ਮਿਤੀ 29.10.2022 ਅ/ਧ 61-1-14 EX Act ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਹਰੀਸ਼ ਸਿਆਲ ਦੀ ਨਿਸ਼ਾਨਦੇਹੀ ਤੇ ਚੋਈ ਬਾਜਰ ਨੇੜੇ ਸੋਢੀਆ ਦੀ ਹਵੇਲੀ ਵਿੱਚੋ ਵੀ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ।ਦੋਸ਼ੀਆ ਨੂੰ ਮਾਨਯੋਗ ਅਦਾਲਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਪੁਛ-ਗਿੱਛ ਦੋਰਾਨ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਪਤਾ ਕਰਕੇ ਉਹਨਾ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਫੜੇ ਗਏ ਦੋ ਨੌਜਵਾਨ ਸਿਰਫ਼ ਕਰਿੰਦੇ ਹੀ ਸਨ ਤਾਂ ਤਸਕਰੀ ਦੇ ਮਾਮਲੇ ’ਚ ਮੁੱਖ ਆਰੋਪੀ ਕੌਣ ਹੈ?
ਬਰਾਮਦ ਕੀਤੀ ਗਈ ਸ਼ਰਾਬ ਦਾ ਵੇਰਵਾ
7 ਪੇਟੀਆ ਸ਼ਰਾਬ ਮਾਰਕਾ 999 / Fine Whiskey for Sale in Chandigarh
4 ਪੇਟੀਆ ਸ਼ਰਾਬ ਮਾਰਕਾ / 111 Ace Whiskey for sale in Chandigarh,
210 ਪਊਏ ਸ਼ਰਾਬ ਮਾਰਕਾ / 999 Fine Whiskey for Sale in Chandigarh
ਕੁੱਲ ਸ਼ਰਾਬ 136.8 ਲੀਟਰ ( For Sale in Chandigarh)
ਐਕਟਿਵ ਨੰ. ਪੀ.ਬੀ- 16-E-9653