Rupnagar News: ਐਨਸੀਸੀ ਅਕੈਡਮੀ ਰੋਪੜ ਵਿੱਚ ਸੀਵਰੇਜ ਦਾ ਕੁਨੈਕਸ਼ਨ ਲਗਾਉਂਦੇ ਸਮੇਂ ਦੋ ਵਿਅਕਤੀਆਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਵਿੱਚ ਇੱਕ ਮਜ਼ਦੂਰ ਤੇ ਇੱਕ ਹਰਿਆਣਾ ਐਨਸੀਸੀ ਦਾ ਹੈਡ ਕਾਂਸਟੇਬਲ ਪਿੰਟੂ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਤੇ ਮਜ਼ਦੂਰ ਦੀ ਪਹਿਚਾਣ ਵਿਨੇ ਭਗਤ (28) ਵਜੋਂ ਹੋਈ ਹੈ। ਜ਼ਖ਼ਮੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਐਨਸੀਸੀ ਦੇ ਅਧਿਕਾਰੀ ਮਾਮਲੇ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਉਤੇ ਪਹੁੰਚੀ। ਇਸ ਮੌਕੇ ਥਾਣਾ ਸਿਟੀ ਦੇ ਐਸਐਚ ਓ ਪਵਨ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋ ਵਿਅਕਤੀਆਂ ਦੇ ਇਸ ਦੌਰਾਨ ਮੌਤ ਹੋ ਚੁੱਕੀ ਹੈ ਤੇ ਇੱਕ ਹਸਪਤਾਲ ਜ਼ੇਰੇ ਇਲਾਜ ਵਿੱਚ ਹੈ। ਪੁਲਿਸ ਇਸ ਮਾਮਲੇ ਵਿੱਚ ਜੁਟੀ ਹੋਈ ਹੈ।


ਮੁੱਢਲੇ ਤੌਰ ਉਤੇ ਜੇਕਰ ਗੱਲ ਕੀਤੀ ਜਾਵੇ ਤਾਂ ਗੈਸ ਚੜ੍ਹਨ ਕਾਰਨ ਇਨ੍ਹਾਂ ਦੋਨਾਂ ਵਿਅਕਤੀਆਂ ਦੀ ਮੌਤ ਹੋਈ ਦਿਖ ਰਹੀ ਹੈ ਪਹਿਲਾ ਵਿਅਕਤੀ ਜੋ ਸੀਵਰੇਜ ਲਾਈਨ ਨੂੰ ਜੋੜਨ ਲਈ ਸੀਵਰੇਜ ਟੈਂਕ ਵਿੱਚ ਗਿਆ ਸੀ ਉਸ ਨੂੰ ਗੈਸ ਚੜ੍ਹਨ ਕਾਰਨ ਉਸਦਾ ਦਮ ਘੁੱਟਿਆ ਅਤੇ ਦੂਸਰਾ ਵਿਅਕਤੀ ਜੋ ਐਨਸੀਸੀ ਦਾ ਕੈਡਿਟ ਸੀ ਉਸ ਨੂੰ ਬਚਾਉਣ ਲਈ ਜਦੋਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਤਾਂ ਉਸ ਨੂੰ ਵੀ ਗੈਸ ਚੜ੍ਹਨ ਦੇ ਨਾਲ ਮੌਕੇ ਉਤੇ ਹੀ ਮੌਤ ਹੋ ਗਈ।


ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ


ਇੱਕ ਵਿਅਕਤੀ ਫਿਲਹਾਲ ਰੋਪੜ ਦੇ ਸਰਕਾਰੀ ਹਸਪਤਾਲ  ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿੱਚ ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਮੁਕੰਮਲ ਕਰਕੇ 48 ਘੰਟਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Weather Update News: ਪੰਜਾਬ ਤੇ ਚੰਡੀਗੜ੍ਹ 'ਚ ਤਾਪਮਾਨ ਵਿੱਚ ਗਿਰਾਵਟ; ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ