Patiala News:  ਪਟਿਆਲਾ ਵਿੱਚ ਡੇਢ ਸਾਲ ਅਤੇ 15 ਸਾਲ ਦੀਆਂ ਦੋ ਬੱਚੀਆਂ ਦੀ ਤਬੀਅਤ ਵਿਗੜ ਗਈ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਚਾਕਲੇਟ ਖਾਣ ਤੋਂ ਬਾਅਦ ਬੱਚੀਆਂ ਬਿਮਾਰ ਹੋਈਆਂ ਹਨ। ਦੋਵੇਂ ਬੱਚੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਫਿਲਹਾਲ ਦੋਵੇਂ ਬੱਚੀਆਂ ਠੀਕ ਹਨ ਅਤੇ ਘਰ ਆ ਗਈਆਂ ਹਨ। ਬੱਚੀਆਂ ਕਿਸ ਚੀਜ਼ ਨਾਲ ਬਿਮਾਰ ਹੋਈਆਂ ਹਨ ਇਹ ਜਾਂਚ ਦਾ ਵਿਸ਼ਾ ਹੈ। ਜਿਸ ਦੁਕਾਨ ਤੋਂ ਚਾਕਲੇਟ ਖ਼ਰੀਦੀ ਸੀ ਉਥੇ ਰੌਲਾ ਪੈ ਗਿਆ ਹੈ।  ਦੁਕਾਨ ਬਰਾਮਦ ਹੋਈਆਂ ਚਾਕਲੇਟ ਅਤੇ ਨਮਕੀਨ ਦੀ ਮਿਆਦ ਲੰਘ ਗਈ ਸੀ। ਦੁਕਾਨ ਉਤੇ ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਪੁੱਜ ਚੁੱਕੀ ਹੈ।


 


ਬੱਚੀ ਰਾਵਿਆ ਦੀ ਦਾਦੀ ਅੰਜੂ ਦੇਵੀ ਨੇ ਦੱਸਿਆ ਕਿ ਰਾਵਿਆ ਅਤੇ ਉਸਦੀ ਮਾਸੀ ਨੇ ਚਾਕਲੇਟ, ਕੋਲਡ ਡਰਿੰਕ ਅਤੇ ਕੁਰਕੁਰੇ ਖਾਧੇ ਸਨ। ਪਹਿਲਾਂ ਤਾਂ ਮਾਸੀ ਦੀ ਤਬੀਅਤ ਵਿਗੜ ਗਈ ਪਰ ਉਹ ਦਵਾਈ ਲੈ ਕੇ ਠੀਕ ਹੋ ਗਈ। ਇਸ ਦੌਰਾਨ ਰਾਵਿਆ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਦਾ ਪੇਟ ਖਰਾਬ ਹੋ ਗਿਆ। ਨੱਕ ਵਿੱਚੋਂ ਖੂਨ ਵਹਿਣ ਲੱਗਾ। ਇਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ।


ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਰਾਵਿਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਆਪਣੇ ਘਰ ਪਟਿਆਲਾ ਆਈ ਸੀ। ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇੱਕ ਦੁਕਾਨ ਤੋਂ ਲੜਕੀ ਲਈ ਗਿਫਟ ਪੈਕ ਖਰੀਦਿਆ ਸੀ। ਜਿਸ ਵਿੱਚ ਕਰਿਸਪ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਵਾਪਸ ਆ ਗਈ।


ਵਿੱਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਟੋਕਰੀ ਖੋਲ੍ਹ ਦਿੱਤੀ। ਕੁੜੀ ਨੇ ਉਸ ਵਿਚੋਂ ਚਾਕਲੇਟ ਕੱਢ ਕੇ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਹ ਆਮ ਗੱਲ ਸਮਝੀ। ਪਰ ਲੜਕੀ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਇਸ ਤੋਂ ਬਾਅਦ ਬੱਚੀ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ।