Sri Kiratpur Sahib News: ਭਾਖੜਾ ਨਹਿਰ `ਚ ਨਹਾਉਣ ਗਏ ਤਾਇਆ-ਭਤੀਜਾ ਪਾਣੀ ਦੇ ਤੇਜ ਵਹਾਅ `ਚ ਰੁੜੇ
Sri Kiratpur Sahib News: ਭਾਖੜਾ ਨਹਿਰ ਵਿੱਚ ਨਹਾਉਂਦੇ ਸਮੇਂ ਤਾਇਆ-ਭਤੀਜਾ ਪਾਣੀ ਦੇ ਤੇਜ ਵਹਾਅ ਵਿੱਚ ਰੁੜ ਗਏ। ਪੁਲਿਸ ਤੇ ਬਚਾਅ ਟੀਮ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Sri Kiratpur Sahib News: ਸ੍ਰੀ ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਕੋਲ ਭਾਖੜਾ ਨਹਿਰ ਵਿੱਚ ਇੱਕ ਸਖ਼ਸ਼ ਤੇ ਬੱਚਾ ਤੇਜ ਪਾਣੀ ਦੇ ਵਹਾਅ ਵਿੱਚ ਰੁੜ ਗਏ। ਸੂਚਨਾ ਮਿਲਣ ਉਤੇ ਬਚਾਅ ਕਾਰਜ ਦੀ ਟੀਮ ਦੋਵਾਂ ਦੀ ਭਾਲ ਵਿੱਚ ਜੁੱਟ ਗਈ ਹੈ। ਜਾਣਕਾਰੀ ਅਨੁਸਾਰ ਬੱਚਾ ਆਪਣੇ ਤਾਏ ਕੋਲ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਇਆ ਸੀ, ਜਿਸ ਦੌਰਾਨ ਨਹਾਉਣ ਵੇਲੇ ਇਹ ਘਟਨਾ ਵਾਪਰ ਗਈ।
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਦਨੀ ਦਾ ਰਹਿਣ ਵਾਲਾ ਓਮ ਪ੍ਰਕਾਸ਼ (45 ਸਾਲ) ਹੁਣ ਫਤਿਹਪੁਰ ਬੁੰਗਾ ਵਿੱਚ ਭਾਖੜਾ ਨਹਿਰ ਕੋਲ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਜੀਵਨ ਬਸਰ ਕਰ ਰਿਹਾ ਹੈ। ਓਮ ਪ੍ਰਕਾਸ਼ ਦੇ ਚੰਡੀਗੜ੍ਹ ਵਿੱਚ ਰਹਿ ਰਹੇ ਭਰਾ ਦਾ ਲੜਕਾ ਗੋਬਿੰਦਾ (12 ਸਾਲ) ਛੁੱਟੀਆਂ ਕੱਟਣ ਲਈ ਉਸ ਕੋਲ ਆਇਆ ਹੋਇਆ ਸੀ। ਇਸ ਦੌਰਾਨ ਦੋਵੇਂ ਜਣੇ ਭਾਖੜਾ ਨਹਿਰ ਵਿੱਚ ਨਹਾਉਣ ਚਲੇ ਗਏ। ਜਿਥੇ ਨਹਾਉਂਦੇ ਸਮੇਂ ਗੋਬਿੰਦਾ ਪਾਣੀ ਦੇ ਤੇਜ ਵਹਾਅ ਵਿੱਚ ਰੁੜ ਗਿਆ ਤੇ ਓਮ ਪ੍ਰਕਾਸ਼ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ। ਪਾਣੀ ਦਾ ਵਹਾਅ ਤੇਜ ਹੋਣ ਕਾਰਨ ਦੋਵੇਂ ਰੁੜ ਗਏ। ਪੁਲਿਸ ਤੇ ਬਚਾਅ ਟੀਮ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ 419 ਨਵਨਿਯੁਕਤ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ
ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਓਮ ਪ੍ਰਕਾਸ਼ ਤੇ ਉਸ ਦਾ ਭਤੀਜਾ ਗੋਬਿੰਦਾ ਭਾਖੜਾ ਨਹਿਰ ਵਿੱਚ ਨਹਾ ਰਹੇ ਸਨ। ਇਸ ਦੌਰਾਨ ਨਹਾਉਂਦੇ ਹੋਏ ਗੋਬਿੰਦਾ ਭਾਖੜਾ ਨਹਿਰ ਦੇ ਤੇਜ ਪਾਣੀ ਵਿੱਚ ਰੁੜ੍ਹ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸਦਾ ਤਾਇਆ ਓਮ ਪ੍ਰਕਾਸ਼ ਵੀ ਨਹਿਰ ਦੇ ਤੇਜ ਪਾਣੀ ਵਿੱਚ ਰੁੜ੍ਹ ਗਿਆ। ਮੌਕੇ ਉਪਰ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਦੋਵੇਂ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ। ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਦੋਵਾਂ ਦੀ ਨਹਿਰ ਵਿਚ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Punjab Weather Today: ਪੰਜਾਬ 'ਚ ਵੀ ਦਿਖੇਗਾ ਤੂਫਾਨ ਬਿਪਰਜੋਏ ਦਾ ਅਸਰ; ਜਲਦ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ