Kulhad Pizza News: ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਜੋੜੇ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਸਹਿਜ਼ ਅਰੋੜਾ ਨੇ ਸ਼ਰਾਰਤੀ ਅਨਸਰਾਂ ਉਪਰ ਉਸ ਦੀ ਕਾਰ ਦੀ ਭੰਨਤੋੜ ਦੇ ਦੋਸ਼ ਲਗਾਏ ਹਨ। ਕੁੱਲੜ ਪੀਜ਼ਾ ਜੋੜੇ ਦੀ ਕਾਰ 'ਤੇ ਬੀਤੀ ਰਾਤ ਯਾਨੀ ਐਤਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ।


COMMERCIAL BREAK
SCROLL TO CONTINUE READING

ਜੋੜੇ ਦੀ ਕਾਰ ਦੇ ਸ਼ੀਸ਼ੇ ਪੱਥਰਾਂ ਨਾਲ ਭੰਨ ਦਿੱਤੇ ਗਏ ਅਤੇ ਕਾਰ ਵਿੱਚ ਡੈਂਟ ਵੀ ਪਾ ਦਿੱਤੇ। ਇਹ ਘਟਨਾ ਜਲੰਧਰ ਦੇ ਪੱਛਮੀ ਸਰਕਲ ਦੇ ਉਜਾਲਾ ਨਗਰ ਵਾਪਰੀ। ਕੁੱਲੜ ਪੀਜ਼ਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।


ਸਹਿਜ ਨੇ ਲਾਈਵ ਹੋ ਕੇ ਕਿਹਾ ਕਿ ਕਿਸੇ ਦੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ ਪਰ ਕੀ ਕਿਸੇ ਦੀ ਕਾਰ ਨਾਲ ਕੀ ਦੁਸ਼ਮਣੀ ਸੀ। ਸਹਿਜ ਨੇ ਕਿਹਾ ਕਿ ਉਸ ਦੀ ਕਾਰ ਦਾ ਸ਼ੀਸ਼ਾ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ। ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਗੱਡੀ ਉੱਤੇ ਲੱਤ ਮਾਰ ਕੇ ਡੈਂਟ ਪਾ ਦਿੱਤੇ। ਬਿਨਾਂ ਕਿਸੇ ਕਾਰਨ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ।


ਗਲੀ ਵਿੱਚ ਹੋਰ ਵਾਹਨ ਖੜ੍ਹੇ ਸਨ ਪਰ ਸਿਰਫ਼ ਉਸ ਦੀ ਕਾਰ ਨੂੰ ਹੀ ਨੁਕਸਾਨ ਪਹੁੰਚਾਇਆ ਗਿਆ। ਸਹਿਜ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਕਾਰ ਦੀ ਰਿਪੇਅਰ ਕਰਵਾਈ ਸੀ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਸੀਸੀਟੀਵੀ ਨਹੀਂ ਸੀ। ਇਸ ਕਾਰਨ ਮੁਲਜ਼ਮ ਘਟਨਾ ਤੋਂ ਬਾਅਦ ਉਥੋਂ ਫ਼ਰਾਰ ਹੋ ਗਿਆ।


ਇਹ ਵੀ ਪੜ੍ਹੋ : Amritsar News: ਖੇਤ ਵਿਚੋਂ ਪਾਣੀ ਕੱਢਣ ਨੂੰ ਲੈ ਕੇ ਕਿਸਾਨ ਦਾ ਕਤਲ, ਇੱਕ ਨੌਜਵਾਨ ਗੰਭੀਰ ਜਖ਼ਮੀ


ਇਸ ਘਟਨਾ ਦੀ ਸੂਚਨਾ ਕੁੱਲੜ ਪੀਜ਼ਾ ਜੋੜੇ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸਿਟੀ ਪੁਲਿਸ ਨੇ ਮਾਮਲੇ ਵਿੱਚ ਸਹਿਜ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਲੱਗੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।


ਇਹ ਵੀ ਪੜ੍ਹੋ : Jalandhar News: ਨੇਪਾਲ ਦੇ ਵਸਨੀਕ ਵੱਲੋਂ ਗੁਰੂਘਰ ਘਰ 'ਚ ਬੇਅਦਬੀ ਕਰਨ ਦੀ ਕੋਸ਼ਿਸ਼, ਪਿੰਡ ਵਾਸੀਆਂ ਨੇ ਕੀਤਾ ਕਾਬੂ