ਆਯੁਸ਼ਮਾਨ ਫੰਡ ਨਾਲ ਪੰਜਾਬ `ਚ ਬਣਾਏ ਜਾ ਰਹੇ ਨੇ `ਆਮ ਆਦਮੀ ਕਲੀਨਿਕ`, ਕੇਂਦਰੀ ਸਿਹਤ ਮੰਤਰੀ ਦਾ ਵੱਡਾ ਬਿਆਨ
ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ `ਮੈਂ ਚਾਹੁੰਦਾ ਹਾਂ ਕਿ ਰਾਜ ਅਤੇ ਕੇਂਦਰ ਸਰਕਾਰਾਂ ਬਿਨਾਂ ਕਿਸੇ ਰਾਜਨੀਤੀ ਦੇ ਜਨਤਾ ਦੀ ਭਲਾਈ ਲਈ ਮਿਲਕੇ ਕੰਮ ਕਰਨ।`
Union Health Minister Mansukh Mandaviya on Punjab Aam Aadmi Mohalla Clinic news: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਆਂਧਰਾ ਪ੍ਰਦੇਸ਼ ਅਤੇ ਪੰਜਾਬ ਸਰਕਾਰਾਂ ਦੀਆਂ ਆਲੋਚਨਾ ਕਰਦਿਆਂ ਦਾਅਵਾ ਕੀਤਾ ਗਿਆ ਕਿ ਇੱਥੇ ਦੀਆਂ ਸਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PMJAY) ਫੰਡਾਂ ਦੀ ਵਰਤੋਂ ਕਰਕੇ ਵੱਖ-ਵੱਖ ਨਾਵਾਂ ਨਾਲ ਸਿਹਤ ਸਹੂਲਤਾਂ ਬਣਾਈਆਂ ਗਈਆਂ ਹਨ।
ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਦੱਸਿਆ, "ਕਈ ਰਾਜਾਂ ਨੇ ਆਯੁਸ਼ਮਾਨ ਭਾਰਤ ਫੰਡਾਂ ਦੀ ਵਰਤੋਂ ਨਾਲ ਸਿਹਤ ਸਹੂਲਤਾਂ ਬਣਾਈਆਂ ਹਨ ਪਰ ਉਹਨਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ, ਜਿਵੇਂ ਕਿ ਪੰਜਾਬ ਵਿੱਚ ਮੁਹੱਲਾ ਕਲੀਨਿਕ/ਆਮ ਆਦਮੀ ਕਲੀਨਿਕ ਬਣਾਏ ਗਏ ਹਨ।"
ਇਸਦੇ ਨਾਲ ਹੀ ਮਨਸੁਖ ਮਾਂਡਵੀਆ ਨੇ ਦੱਸਿਆ ਕਿ ਇਹ ਰਾਜ ਅਜਿਹਾ ਕਰਕੇ ਕੇਂਦਰ ਨਾਲ ਕੀਤੇ ਸਮਝੌਤਾ ਮੈਮੋਰੰਡਮ (ਐਮਓਯੂ) ਦੀ "ਉਲੰਘਣਾ" ਕਰ ਰਹੇ ਹਨ। "ਆਯੂਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਸਕੀਮ ਤਹਿਤ ਬੁਨਿਆਦੀ ਢਾਂਚੇ ਲਈ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਂਦੇ ਫੰਡਾਂ ਦੀ ਵਰਤੋਂ ਨਾਲ ਪੰਜਾਬ ਵਿੱਚ ਸਿਹਤ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ, ਪਰ ਸੂਬਾ ਸਰਕਾਰ ਨੇ ਇਹਨਾਂ ਸਹੂਲਤਾਂ ਦਾ ਨਾਮ ਬਦਲ ਕੇ ਆਮ ਆਦਮੀ ਮੁਹੱਲਾ ਕਲੀਨਿਕ ਕਰ ਦਿੱਤਾ ਹੈ," ਕੇਂਦਰੀ ਸਿਹਤ ਮੰਤਰੀ ਨੇ ਕਿਹਾ।
ਇਹ ਵੀ ਪੜ੍ਹੋ: ਖ਼ਾਲਿਸਤਾਨ ਦੇ ਮੁੱਦੇ 'ਤੇ ਗੰਭੀਰਤਾ ਨਾਲ ਰੱਖ ਰਹੇ ਹਾਂ ਨਜ਼ਰ: ਅਮਿਤ ਸ਼ਾਹ
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਪੱਤਰ ਲਿਖਿਆ ਗਿਆ ਹੈ। ਹਾਲ ਹੀ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਅੰਮ੍ਰਿਤਸਰ ਵਿੱਚ 500 'ਆਮ ਆਦਮੀ ਕਲੀਨਿਕਾਂ' (ਮੁਹੱਲਾ ਕਲੀਨਿਕਾਂ) ਦਾ ਉਦਘਾਟਨ ਕੀਤਾ। "ਜੇਕਰ ਉਹ ਐਮਓਯੂ ਦੇ ਤਹਿਤ ਇਸ ਸਕੀਮ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਕੇਂਦਰ ਦੀ ਸਿਹਤ ਅਤੇ ਤੰਦਰੁਸਤੀ ਸਕੀਮ ਨੂੰ ਬੰਦ ਕਰਦੇ ਹਨ, ਤਾਂ ਕੇਂਦਰ ਸਰਕਾਰ ਕੋਲ ਕੋਈ ਹੋਰ ਵਿਕਲਪ ਨਹੀਂ ਬਚੇਗਾ," ਉਨ੍ਹਾਂ ਕਿਹਾ।
ਇਸ ਦੌਰਾਨ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ "ਮੈਂ ਚਾਹੁੰਦਾ ਹਾਂ ਕਿ ਰਾਜ ਅਤੇ ਕੇਂਦਰ ਸਰਕਾਰਾਂ ਬਿਨਾਂ ਕਿਸੇ ਰਾਜਨੀਤੀ ਦੇ ਜਨਤਾ ਦੀ ਭਲਾਈ ਲਈ ਮਿਲਕੇ ਕੰਮ ਕਰਨ।" ਮਾਂਡਵੀਆ ਨੇ ਇਹ ਵੀ ਦਾਅਵਾ ਕੀਤਾ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਰਾਜਾਂ ਨੂੰ ਫੰਡ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ 'ਮਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ'
(For more news apart from Union Health Minister Mansukh Mandaviya on Punjab Aam Aadmi Mohalla Clinic, stay tuned to Zee PHH)