ਨਿਤਿਨ ਗਡਕਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਗਪੁਰ ਸਥਿਤ ਦਫ਼ਤਰ ’ਚ ਆਏ 3 ਫ਼ੋਨ
ਜਾਣਕਾਰੀ ਸਾਂਝੀ ਕਰਦਿਆਂ ਨਾਗਪੁਰ ਦੇ ਡੀ. ਸੀ. ਪੀ. (DCP) ਰਾਹੁਲ ਮਦਾਨੇ ਨੇ ਦੱਸਿਆ ਕਿ ਕਰਾਈਮ ਸ਼ਾਖਾ ਇਸ ’ਤੇ ਕੰਮ ਕਰ ਰਹੀ ਹੈ, ਕਾਲਾਂ ਦੀ ਡਿਟੇਲ ਖੰਗਾਲੀ ਜਾ ਰਹੀ ਹੈ।
Big Breaking News: ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸਿਆਸਤ ’ਚ ਖਲਬਲੀ ਮੱਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਗਪੁਰ ਸਥਿਤ ਦਫ਼ਤਰ ’ਚ ਸਵੇਰੇ-ਸਵੇਰੇ 2 ਧਮਕੀ ਭਰੇ ਫ਼ੋਨ ਆਏ।
ਮਿਲੀ ਜਾਣਕਾਰੀ ਅਨੁਸਾਰ ਲੈਂਡਲਾਈਨ ਫ਼ੋਨ (Landline Phone) ’ਤੇ ਕਿਸੇ ਅਨਜਾਣ ਸਖਸ਼ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਦੇ ਦੱਸਣ ਅਨੁਸਾਰ 10 ਮਿੰਟ ਦੇ ਅੰਦਰ 3 ਕਾਲਾਂ ਆਈਆਂ, ਜਿਨ੍ਹਾਂ ’ਚ ਧਮਕੀ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਗਡਕਰੀ ਦੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਾਣਕਾਰੀ ਸਾਂਝੀ ਕਰਦਿਆਂ ਨਾਗਪੁਰ ਦੇ ਡੀ. ਸੀ. ਪੀ. (DCP) ਰਾਹੁਲ ਮਦਾਨੇ ਨੇ ਦੱਸਿਆ ਕਿ ਕਰਾਈਮ ਸ਼ਾਖਾ ਇਸ ’ਤੇ ਕੰਮ ਕਰ ਰਹੀ ਹੈ, ਕਾਲਾਂ ਦੀ ਡਿਟੇਲ ਖੰਗਾਲੀ ਜਾ ਰਹੀ ਹੈ। ਮਾਮਲੇ ’ਚ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਧਮਕੀ ਭਰੀ ਕਾਲ ਕਰਨਾਟਕ ਦੇ ਹੁਬਲੀ ਇਲਾਕੇ ਤੋਂ ਕੀਤੀ ਗਈ ਸੀ, ਕਾਲ ਦਾ ਨੰਬਰ ਅਤੇ ਤਸਵੀਰ ਪੁਲਿਸ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਹੈ।
ਨਿਤਿਨ ਗਡਕਰੀ ਦੀ ਗਿਣਤੀ ਮੋਦੀ ਸਰਕਾਰ ਦੇ ਉਨ੍ਹਾਂ ਮੰਤਰੀਆਂ ’ਚ ਕੀਤੀ ਜਾਂਦੀ ਹੈ, ਜੋ ਆਪਣੇ ਵਧੀਆ ਕੰਮਾਂ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਗਡਕਰੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ, ਉਨ੍ਹਾਂ ਦਾ ਆਪਣਾ ਯੂ-ਟਿਊਬ ਚੈਨਲ (YouTube Channel) ਵੀ ਹੈ, ਜਿਸ ਤੋਂ ਉਨ੍ਹਾਂ ਆਮਦਨ ਆਉਂਦੀ ਹੈ।