Uorfi Javed vs Chitra Wagh news: ਇੰਨੀ ਦਿਨੀ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਅਤੇ ਭਾਜਪਾ ਨੇਤਾ ਚਿਤਰਾ ਵਾਘ ਵਿਚਕਾਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋਵਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੇ ਖ਼ਿਲਾਫ਼ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ। 


COMMERCIAL BREAK
SCROLL TO CONTINUE READING

ਜਿੱਥੇ ਚਿਤਰਾ ਵਾਘ ਉਰਫ਼ੀ ਨੂੰ ਪੂਰੇ ਕੱਪੜੇ ਪਾਉਣ ਦੀ ਚੇਤਾਵਨੀ ਦੇ ਰਹੀ ਹੈ ਉਥੇ ਉਰਫ਼ੀ 'ਤੇ ਇਸ ਚੇਤਾਵਨੀ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲ ਹੀ 'ਚ ਉਰਫ਼ੀ ਵੱਲੋਂ ਚਿਤਰਾ ਨੂੰ ਲੈ ਕੇ ਇੱਕ ਹੋਰ ਟਵੀਟ ਕੀਤਾ ਗਿਆ ਹੈ, ਜਿਸ 'ਚ ਉਹ ਭਾਜਪਾ ਨੇਤਾ ਦਾ ਮਜ਼ਾਕ ਉਡਾ ਰਹੀ ਹੈ।


Uorfi Javed vs Chitra Wagh news: ਉਰਫ਼ੀ ਜਾਵੇਦ ਨੇ ਚਿਤਰਾ ਵਾਘ ਦਾ ਉਡਾਇਆ ਮਜ਼ਾਕ 


ਉਰਫ਼ੀ ਨੇ ਇੱਕ ਇੱਕ ਟਵੀਟ ਕੀਤਾ ਜਿਸ ਵਿੱਚ ਉਸਨੇ ਲਿਖਿਆ ਕਿ 'ਮੇਰੀ ਡੀਪੀ ਇੰਨੀ ਧਾਂਸੂ, ਚਿਤਰਾ ਮੇਰੀ ਸਾਸੁ'। ਉਰਫ਼ੀ ਦੇ ਇਸ ਟਵੀਟ ਨੇ ਮੁੜ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਦਾ ਹੜ੍ਹ ਲਿਆ ਦਿੱਤਾ ਹੈ। ਉਰਫ਼ੀ ਦੇ ਇਸ ਟਵੀਟ 'ਤੇ ਲੋਕਾਂ ਵੱਲੋਂ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। 


ਇਸ ਟਵੀਟ 'ਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, "ਬੱਸ ਉਰਫੀ ਬੰਦ ਕਰੋ.. ਚਿੱਤਰਾ ਜੀ ਹੁਣ ਰੋਣਗੇ।" ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ "ਉਰਫ਼ੀ ਜੀ, ਤੁਸੀਂ ਭਾਜਪਾ ਵਿੱਚ ਸ਼ਾਮਲ ਹੋ ਜਾਓ ਤਾਂ ਜੋ ਚਿਤਰਾ ਤੁਹਾਡੀ ਸਭ ਤੋਂ ਚੰਗੀ ਦੋਸਤ ਬਣ ਜਾਵੇ।


ਇਹ ਵੀ ਪੜ੍ਹੋ: Bharat Jodo Yatra news: ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ! ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ


ਇਸ ਤੋਂ ਪਹਿਲਾਂ ਉਰਫ਼ੀ ਨੇ ਇੱਕ ਤਸਵੀਰ ਪੋਸਟ ਕਰਦਿਆਂ ਲਿਖਿਆ ਸੀ, "ਪਰ ਅਜੇ ਕਾਫ਼ੀ ਸੁਧਾਰ ਬਾਕੀ ਹੈ। ਮਾਫ਼ ਕਰਨਾ @ChitraKWagh ..ਜੀ! ਆਈ ਲਵ ਯੂ" ਦੱਸ ਦਈਏ ਕਿ ਇਸ ਤਸਵੀਰ ਵਿੱਚ ਉਰਫ਼ੀ ਨੇ ਸੂਟ ਪਾਇਆ ਹੋਇਆ ਸੀ... ਪਰ ਉਹ ਪੂਰੀ ਤਰ੍ਹਾਂ ਬੈਕਲੈੱਸ ਸੀ। ਹਾਲਾਂਕਿ ਫੈਨਜ਼ ਨੂੰ ਉਰਫ਼ੀ ਦਾ ਇਹ ਲੁੱਕ ਕਾਫ਼ੀ ਪਸੰਦ ਆਇਆ ਸੀ।


ਇਹ ਵੀ ਪੜ੍ਹੋ: DTC Bus accident: ਬਰੇਕ ਫੇਲ੍ਹ ਹੋਣ ਕਾਰਨ DTC ਬੱਸ ਝੁੱਗੀਆਂ 'ਤੇ ਚੜ੍ਹੀ, ਕਈ ਜ਼ਖ਼ਮੀ; ਇੱਕ ਦੀ ਹਾਲਤ ਗੰਭੀਰ