Machhiwara News: ਗੁਰੂ ਘਰ ਤੋਂ ਵਾਪਸ ਰਹੀਆਂ ਭੈਣਾਂ ਨੂੰ ਭੱਦੀ ਟਿੱਪਣੀ ਕਰਨ ਪਿੱਛੋਂ ਹੰਗਾਮਾ; ਦੋ ਭੈਣਾਂ ਸਮੇਤ ਮਾਂ ਦੀ ਕੁੱਟਮਾਰ
Machhiwara News: ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਵਾਲ ਵਿੱਚ ਬੀਤੀ ਰਾਤ ਕੁੜੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਅਦ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
Machhiwara News: ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਵਾਲ ਵਿੱਚ ਬੀਤੀ ਰਾਤ ਕੁੜੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਅਦ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟਮਾਰ ਵਿੱਚ ਦੋ ਸਕੀਆਂ ਭੈਣਾਂ ਤੇ ਉਨ੍ਹਾਂ ਦੀ ਮਾਂ ਦੇ ਸੱਟਾਂ ਲੱਗਣ ਤੋਂ ਬਾਅਦ ਸਮਰਾਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚ ਦੋ ਸਕੀਆ ਭੈਣਾਂ ਇੱਕ ਦੀ ਉਮਰ 16 ਸਾਲ ਹੈ ਤੇ ਦੂਸਰੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ।
ਲੜਕੀਆਂ ਦੀ ਮਾਂ ਅੰਮ੍ਰਿਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਕੱਲ੍ਹ ਰਾਤ ਗੁਰੂ ਘਰ ਤੋਂ ਵਾਪਸ ਰਹੀਆਂ ਸਨ। ਜਦੋਂ ਘਰ ਕੋਲ ਆਈਆਂ ਤਾਂ ਉੱਥੇ ਕੁਝ ਲੜਕੇ ਖੜ੍ਹੇ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਬੱਚੀ ਨੇ ਉਨ੍ਹਾਂ ਨੂੰ ਇਹ ਕਿਹਾ ਕਿ ਇਹ ਜੋ ਕੁਝ ਬੋਲ ਰਹੇ ਹੋ ਆਪਣੀ ਮਾਂ ਤੇ ਆਪਣੀ ਭੈਣ ਨੂੰ ਬੋਲਣ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਉਸ ਦੀਆਂ ਧੀਆਂ ਨੂੰ ਫੜ ਕੇ ਕੁੱਟਣ ਲੱਗ ਗਏ ਤੇ ਜਦ ਉਸਨੂੰ ਹਟਾਉਣ ਲੱਗੀ ਤਾਂ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਦੋਸ਼ ਲਗਾਏ ਕਿ ਇਹ ਨਸ਼ੇ ਆਦੀ ਹਨ ਤੇ ਪਿੰਡ ਵਿੱਚ ਪਹਿਲਾਂ ਵੀ ਇਨ੍ਹਾਂ ਉਤੇ ਮੁਕੱਦਮੇ ਦਰਜ ਹਨ ਤੇ ਨਸ਼ਾ ਵੇਚਣ ਦਾ ਧੰਦਾ ਵੀ ਕਰਦੇ ਹਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਲੜਕੀਆਂ ਨੂੰ ਕੁੱਟ ਰਹੇ ਲੜਕਿਆਂ ਤੋਂ ਬਚਾਉਣ ਵਾਲੀ ਸਤਨਾਮ ਕੌਰ ਨੇ ਦੱਸਿਆ ਕਿ ਇਨ੍ਹਾਂ ਲੜਕਿਆਂ ਦਾ ਹਰ ਰੋਜ਼ ਦਾ ਨਿੱਤ ਕਲੇਸ਼ ਲੜਾਈ-ਝਗੜਾ ਹੀ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਜਦੋਂ ਉਨ੍ਹਾਂ ਨੇ ਦੇਖਿਆ ਕਿ ਲੜਕੀਆਂ ਨਾਲ ਕੁੱਟਮਾਰ ਹੋ ਰਹੀ ਹੈ ਤਾਂ ਉਨ੍ਹਾਂ ਨੇ ਲੜਕੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
ਲੜਕੀਆਂ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹ ਗ੍ਰੰਥੀ ਸਿੰਘ ਹੈ ਤੇ ਉਹ ਡਿਊਟੀ ਤੋਂ ਘਰ ਵਾਪਸ ਆਇਆ ਜਦ ਉਸਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀਆਂ ਬੱਚੀਆਂ ਗੁਰੂ ਘਰ ਤੋਂ ਵਾਪਸ ਆ ਰਹੀਆਂ ਸਨ ਤਾਂ ਉਨ੍ਹਾਂ ਨੂੰ ਕੁਝ ਲੜਕੇ ਭੱਦੀ ਸ਼ਬਦਾਵਲੀ ਬੋਲ ਕੇ ਤੰਗ ਰਹੇ ਸਨ।
ਇਸ ਤੋਂ ਬਾਅਦ ਲੜਕੀ ਨੇ ਸੋਹਣਾ ਨਸ਼ੇੜੀ ਨੂੰ ਇਹ ਕਿਹਾ ਕਿ ਉਨ੍ਹਾਂ ਦੇ ਘਰ ਧੀ ਭੈਣ ਹੈ ਅਤੇ ਉਨ੍ਹਾਂ ਦੀ ਮਾਂ ਨੂੰ ਤਾਂ ਰਾਹ ਵਿੱਚ ਖੜ੍ਹੇ ਨਸ਼ੇੜੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹੁਣ ਸਮਰਾਲਾ ਵਿੱਚ ਜ਼ੇਰੇ ਇਲਾਜ ਹਨ। ਪ੍ਰਕਾਸ਼ ਸਿੰਘ ਨੇ ਆਪਣੀਆਂ ਧੀਆਂ ਤੇ ਆਪਣੇ ਘਰਵਾਲੀ ਦੀ ਕੁੱਟਮਾਰ ਲਈ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਨਸ਼ੇੜੀਆਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ ਜਿਨ੍ਹਾਂ ਉਤੇ ਪਹਿਲਾ ਵੀ ਮੁਕੱਦਮੇ ਦਰਜ ਹਨ।
ਉੱਥੇ ਹੀ ਸਮਰਾਲਾ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਉਨ੍ਹਾਂ ਕੋਲ ਇੱਕ ਮਾਮਲਾ ਆਇਆ ਸੀ ਜਿਸ ਵਿੱਚ ਲੜਕੀਆਂ ਤੇ ਉਨ੍ਹਾਂ ਦੀ ਮਾਂ ਨਾਲ ਕੁੱਟਮਾਰ ਕੀਤੀ ਗਈ ਸੀ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਸਤਰੀਆਂ ਦੇ ਮਾਹਰ ਡਾਕਟਰ ਦੀ ਰਿਪੋਰਟ ਲਈ ਜਾਵੇਗੀ।
ਇਸ ਮਾਮਲੇ ਡੀ ਤਫਤੀਸ਼ ਕਰ ਰਹਿ ਪੁਲੀਸ ਅਧਿਕਾਰੀ ਏਐਸਆਈ ਪਵਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਮਾਣੇਵਾਲ ਵਿੱਚ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਤਫਤੀਸ਼ ਵਿੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।