Uttar Pradesh cold weather news: ਇਸ ਸੂਬੇ `ਚ ਕੜਾਕੇ ਦੀ ਠੰਡ ਕਰਕੇ ਪਿਛਲੇ 24 ਘੰਟਿਆਂ `ਚ 25 ਲੋਕਾਂ ਦੀ ਮੌਤ
ਠੰਢ ਕਰਕੇ ਬਲੱਡ ਪ੍ਰੈਸ਼ਰ ਵਧਣ ਕਾਰਨ ਨਾੜੀਆਂ ਵਿੱਚ ਖੂਨ ਦੇ ਥੱਕੇ ਜਮ੍ਹਾ ਹੋ ਰਹੇ ਹਨ, ਜਿਸ ਕਰਕੇ ਦਿਮਾਗ ਅਤੇ ਦਿਲ ਦੇ ਦੌਰੇ ਪੈ ਰਹੇ ਹਨ।
Uttar Pradesh cold weather update news: ਉੱਤਰੀ ਭਾਰਤ ਵਿੱਚ ਕਰੀਬ ਇੱਕ ਹਫ਼ਤੇ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਹੁਣ ਇਹ ਠੰਡ ਜਾਨਲੇਵਾ ਸਾਬਤ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਅਤੇ ਬ੍ਰੇਨ ਹੈਮਰੇਜ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 15 ਲੋਕਾਂ ਦੀ ਦਿਲ ਦੇ ਰੋਗ ਸੰਸਥਾਨ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ, 7 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਬ੍ਰੇਨ ਅਟੈਕ ਨਾਲ ਮਰਨ ਵਾਲੇ 3 ਮਰੀਜ਼ ਹਸਪਤਾਲ ਤੱਕ ਵੀ ਨਹੀਂ ਪਹੁੰਚ ਪਾਏ।
ਕਾਰਡੀਓਲਾਜੀ ਇੰਸਟੀਚਿਊਟ ਦੇ ਕੰਟਰੋਲ ਰੂਮ ਦੇ ਮੁਤਾਬਕ ਵੀਰਵਾਰ ਨੂੰ 723 ਦਿਲ ਦੇ ਮਰੀਜ਼ ਐਮਰਜੈਂਸੀ ਅਤੇ ਓ.ਪੀ.ਡੀ. ਵਿੱਚ ਪਹੁੰਚੇ। ਇਸ ਦੌਰਾਨ ਕਾਰਡੀਓਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਵਿਨੈ ਕ੍ਰਿਸ਼ਨਾ ਨੇ ਕਿਹਾ ਕਿ ਮਰੀਜ਼ਾਂ ਨੂੰ ਠੰਢ ਤੋਂ ਬਚਾਅ ਕਰਨਾ ਚਾਹੀਦਾ ਹੈ।
ਵਿਨੈ ਨੇ ਹੋਰ ਵੀ ਕਿਹਾ ਕਿ ਠੰਢ ਕਰਕੇ ਬਲੱਡ ਪ੍ਰੈਸ਼ਰ ਵਧਣ ਕਾਰਨ ਨਾੜੀਆਂ ਵਿੱਚ ਖੂਨ ਦੇ ਥੱਕੇ ਜਮ੍ਹਾ ਹੋ ਰਹੇ ਹਨ, ਜਿਸ ਕਰਕੇ ਦਿਮਾਗ ਅਤੇ ਦਿਲ ਦੇ ਦੌਰੇ ਪੈ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਠੰਢ ਤੋਂ ਬਚਣ ਅਤੇ ਸਮੇਂ ਸਿਰ ਹਸਪਤਾਲ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। ਵਿਨੈ ਨੇ ਹੋਰ ਦੱਸਿਆ ਕਿ ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਕਾਰਵਾਈਆਂ ਗਈਆਂ ਹਨ।
ਇਹ ਵੀ ਪੜ੍ਹੋ: SYL ਨਹਿਰ ਰਾਹੀਂ ਪੰਜਾਬੀਆਂ ਦੇ ਪੈਰਾਂ ’ਚ ਕੰਡੇ ਬੀਜਣ ਵਾਲੇ ਮੈਨੂੰ ਸਲਾਹ ਨਾ ਦੇਣ: CM ਮਾਨ
Uttar Pradesh cold weather update news: ਰਾਤ ਦਾ ਤਾਪਮਾਨ 2 ਡਿਗਰੀ ਤੱਕ ਪਹੁੰਚਿਆ
ਦੱਸਣਯੋਗ ਹੈ ਕਿ ਕਾਨਪੁਰ 'ਚ ਲਗਾਤਾਰ ਕੜਾਕੇ ਦੀ ਠੰਡ ਪੈਣ ਕਰਕੇ ਰਾਤ ਦਾ ਤਾਪਮਾਨ 2 ਡਿਗਰੀ ਤੱਕ ਪਹੁੰਚ ਰਿਹਾ ਹੈ ਅਤੇ ਅਜਿਹੇ 'ਚ ਰਾਤ ਦੇ ਸਮੇਂ ਵਿੱਚ ਵਿਜ਼ੀਬਿਲਿਟੀ ਵੀ ਬਹੁਤ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ: ਕਾਗਜ਼ ਦੀ ਪਤੰਗ ਬਣੀ 4 ਸਾਲਾਂ ਮਾਸੂਮ ਦਾ ਕਾਲ, ਅਣ-ਮਨੁੱਖੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਨੇ ਲਈ ਜਾਨ!