ਉਜ਼ਬੇਕਿਸਤਾਨ ਦਾ ਵੱਡਾ ਦਾਅਵਾ, ਕਿਹਾ ਭਾਰਤ `ਚ ਬਣੀ ਖੰਘ ਦੀ ਸੀਰਪ ਨਾਲ 18 ਬੱਚਿਆਂ ਦੀ ਮੌਤ, ਜਾਂਚ ਜਾਰੀ
ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਇਹ ਸੀਰਪ ਜ਼ੁਕਾਮ ਅਤੇ ਫਲੂ ਦੇ ਲੱਛਣਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ।
Uzbekistan children killed due to India cough syrup news: ਜਿੱਥੇ ਮੈਡੀਕਲ ਖ਼ੇਤਰ ਵਿੱਚ ਭਾਰਤ ਸਰਕਾਰ ਨੂੰ ਟੌਪ ਦੇ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉੱਥੇ ਉਜ਼ਬੇਕਿਸਤਾਨ ਵੱਲੋਂ ਇੱਕ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਗਿਆ ਹੈ। ਉਜ਼ਬੇਕਿਸਤਾਨ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਭਾਰਤ 'ਚ ਬਣੇ ਖੰਘ ਦੀ ਸੀਰਪ ਕਰਕੇ 18 ਬੱਚਿਆਂ ਦੀ ਮੌਤ ਹੋ ਗਈ।
ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕਥਿਤ ਤੌਰ 'ਤੇ ਭਾਰਤ ਦੁਆਰਾ ਨਿਰਮਿਤ ਖੰਘ ਦੀ ਸੀਰਪ ਲੈਣ ਕਰਕੇ ਦੇਸ਼ ਵਿੱਚ ਘੱਟੋ-ਘੱਟ 18 ਬੱਚਿਆਂ ਦੀ ਮੌਤ ਹੋ ਗਈ ਹੈ।
ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮਰਨ ਵਾਲੇ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈਕ ਵੱਲੋਂ ਨਿਰਮਿਤ ਖੰਘ ਦੇ ਸੀਰਪ Doc-1 Max ਦਾ ਸੇਵਨ ਕੀਤਾ ਸੀ।
ਮੰਤਰਾਲੇ ਦਾ ਇਹ ਵੀ ਕਹਿਣਾ ਹੈ ਕਿ ਸੀਰਪ ਦੇ ਇੱਕ ਬੈਚ ਦੇ ਪ੍ਰਯੋਗਸ਼ਾਲਾ ਦੇ ਟੈਸਟਾਂ ਵਿੱਚ ਐਥੀਲੀਨ ਗਲਾਈਕੋਲ ਦੀ ਮੌਜੂਦਗੀ ਪਾਈ ਗਈ ਜੋ ਕਿ ਤਿਆਰੀ ਵਿੱਚ ਇੱਕ ਜ਼ਹਿਰੀਲਾ ਪਦਾਰਥ ਹੁੰਦਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸੀਰਪ ਘਰ ਵਿੱਚ ਡਾਕਟਰ ਦੀ ਪਰਚੀ ਤੋਂ ਬਿਨਾਂ, ਜਾਂ ਤਾਂ ਉਨ੍ਹਾਂ ਦੇ ਮਾਪਿਆਂ ਵੱਲੋਂ ਜਾਂ ਫਾਰਮਾਸਿਸਟ ਦੀ ਸਲਾਹ 'ਤੇ ਦਿੱਤੀ ਜਾਂਦੀ ਸੀ। ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਇਹ ਸੀਰਪ ਜ਼ੁਕਾਮ ਅਤੇ ਫਲੂ ਦੇ ਲੱਛਣਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਬਰਿੰਦਰ ਢਿੱਲੋਂ ਨੇ ਖੋਲ੍ਹਿਆ ਮੋਰਚਾ, ਕਿਹਾ ਕੈਪਟਨ ਸਰਕਾਰ ਵੇਲੇ ਭ੍ਰਿਸ਼ਟਾਚਾਰ ਸਿਖ਼ਰ ’ਤੇ ਸੀ
ਬਿਆਨ ਵਿੱਚ ਕਿਹਾ ਗਿਆ ਕਿ 18 ਬੱਚਿਆਂ ਦੀ ਮੌਤ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਫਾਰਮੇਸੀਆਂ ਤੋਂ ਡੌਕ-1 ਮੈਕਸ ਦੀਆਂ ਗੋਲੀਆਂ ਅਤੇ ਸੀਰਪ ਵਾਪਿਸ ਲੈ ਲਏ ਗਏ ਹਨ। ਇਸ ਦੌਰਾਨ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਕਿ ਸੱਤ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਸਮੇਂ ਸਿਰ ਸਥਿਤੀ ਦਾ ਵਿਸ਼ਲੇਸ਼ਣ ਕਰਨ ਵਿੱਚ ਅਸਫਲ ਰਹੇ ਸਨ।
ਇਸ ਦੌਰਾਨ ਉਜ਼ਬੇਕਿਸਤਾਨ ਵਿੱਚ ਨੋਇਡਾ ਸਥਿਤ ਡਰੱਗ ਨਿਰਮਾਤਾ ਦੁਆਰਾ ਬਣਾਏ ਗਏ ਸੀਰਪ ਨਾਲ ਹੋਈਆਂ 18 ਬੱਚਿਆਂ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਭਾਰਤ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸ਼ਿਮਲਾ ਤੋਂ ਨੌਕਰੀ ਦੀ ਭਾਲ ’ਚ ਆਈ ਕੁੜੀ ਨਾਲ ਚੰਡੀਗੜ੍ਹ ’ਚ 4 ਦਿਨਾਂ ਤੱਕ ਗੈਂਗਰੇਪ
(For more news apart from 'Uzbekistan children killed due to India cough syrup', stay tuned to Zee PHH for more updates)