Valmiki Jayanti 2024: ਭਗਵਾਨ ਵਾਲਮੀਕਿ ਜੈਅੰਤੀ ਅੱਜ, ਜਾਣੋ ਕੀ ਹੈ ਇਸ ਦਾ ਪੌਰਾਣਿਕ ਮਹੱਤਵ, CM ਭਗਵੰਤ ਮਾਨ ਨੇ ਕੀਤਾ ਟਵੀਟ
Valmiki Jayanti 2024: ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਤਰੀਕ ਦੇ ਅਨੁਸਾਰ, ਇਸ ਸਾਲ ਪ੍ਰਗਟ ਦਿਵਸ ਯਾਨੀ ਭਗਵਾਨ ਵਾਲਮੀਕਿ ਜੈਅੰਤੀ 17 ਅਕਤੂਬਰ 2024 ਨੂੰ ਮਨਾਈ ਜਾ ਰਹੀ ਹੈ। ਵਾਲਮੀਕਿ ਜਯੰਤੀ ਦੇ ਸ਼ੁਭ ਮੌਕੇ `ਤੇ, ਜਾਣੋ ਭਗਵਾਨ ਸ਼੍ਰੀ ਰਾਮ ਵਾਲਮੀਕਿ ਜੀ ਦੇ ਅਨੁਸਾਰ ਕਿਵੇਂ ਦਿਖਾਈ ਦਿੰਦੇ ਹੋਣਗੇ।
Valmiki Jayanti 2024: ਮਹਾਰਿਸ਼ੀ ਭਗਵਾਨ ਵਾਲਮੀਕਿ ਨੂੰ ਸੰਸਕ੍ਰਿਤ ਰਾਮਾਇਣ ਦਾ ਰਚੇਤਾ ਮੰਨਿਆ ਜਾਂਦਾ ਹੈ। ਉਹਨਾਂ ਨੂੰ ਆਦਿਕਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਸ਼ੀ ਵਾਲਮੀਕਿ ਦੁਆਰਾ ਰਚਿਤ ਰਾਮਾਇਣ ਨੂੰ ਵਾਲਮੀਕਿ ਰਾਮਾਇਣ ਕਿਹਾ ਜਾਂਦਾ ਹੈ।ਮਹਾਰਿਸ਼ੀ ਵਾਲਮੀਕਿ ਨੂੰ ਸਨਾਤਨ ਧਰਮ 'ਚ ਪਹਿਲਾ ਕਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਮਹਾਨ ਹਿੰਦੂ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ ਸੀ, ਜੋ ਕਿ ਭਗਵਾਨ ਰਾਮ ਦੇ ਪੂਰੇ ਜੀਵਨ ਦਾ ਵਰਣਨ ਕਰਦਾ ਹੈ।
CM ਭਗਵੰਤ ਮਾਨ ਦਾ ਟਵੀਟ
ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਵੀ ਆਪਣੇ ਜਲਾਵਤਨ ਦੌਰਾਨ ਵਾਲਮੀਕਿ ਦੇ ਆਸ਼ਰਮ ਗਏ ਸਨ। ਵਾਲਮੀਕਿ ਜੀ ਭਗਵਾਨ ਰਾਮ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਤੋਂ ਜਾਣੂ ਸਨ। ਕਿਹਾ ਜਾਂਦਾ ਹੈ ਕਿ ਰਿਸ਼ੀ ਵਾਲਮੀਕਿ ਨੂੰ ਤਿੰਨ ਕਾਲਾਂ ਸਤਯੁਗ, ਤ੍ਰੇਤਾ ਅਤੇ ਦੁਆਪਰ ਦਾ ਗਿਆਨ ਸੀ। ਵਾਲਮੀਕਿ ਜੀ ਦਾ ਜ਼ਿਕਰ ਮਹਾਂਭਾਰਤ ਕਾਲ ਵਿੱਚ ਵੀ ਮਿਲਦਾ ਹੈ।
ਬੀਤੇ ਦਿਨੀ ਜਲੰਧਰ, ਪੰਜਾਬ 'ਚ ਭਗਵਾਨ ਵਾਲਮੀਕਿ ਮਹਾਰਾਜ ਦੇ ਜਨਮ ਦਿਹਾੜੇ 'ਤੇ ਅੱਜ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਜਲੂਸ ਵਿੱਚ ਮੁੱਖ ਤੌਰ 'ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੰਤਰੀ ਮਹਿੰਦਰ ਭਗਤ ਅਤੇ ਕਈ ਵਿਧਾਇਕਾਂ ਸਮੇਤ ਸੀਨੀਅਰ ਆਗੂ ਸ਼ਾਮਲ ਹੋਏ। ਇਸ ਦੇ ਲਈ ਪੁਲਿਸ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਹਿੰਦੂ ਕੈਲੰਡਰ ਅਨੁਸਾਰ, ਮਹਾਂਰਿਸ਼ੀ ਵਾਲਮੀਕਿ ਦਾ ਜਨਮ ਦਿਨ ਹਰ ਸਾਲ ਅੱਸੂ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਇਸ ਸਾਲ ਵਾਲਮੀਕਿ ਜੈਅੰਤੀ 17 ਅਕਤੂਬਰ, 2024 ਨੂੰ ਮਨਾਈ ਜਾ ਰਹੀ ਹੈ।
ਵਾਲਮੀਕਿ ਜੈਅੰਤੀ ਦਾ ਮਹੱਤਵ
ਹਿੰਦੂ ਧਰਮ 'ਚ ਵਾਲਮੀਕਿ ਜੈਅੰਤੀ ਦਾ ਵਿਸ਼ੇਸ਼ ਮਹੱਤਵ ਹੈ। ਮਹਾਂਰਿਸ਼ੀ ਵਾਲਮੀਕਿ ਨੂੰ ਮਹਾਨ ਸੰਤ ਹੋਣ ਦੇ ਨਾਲ-ਨਾਲ ਵਿਸ਼ੇਸ਼ ਸਨਮਾਨ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉਹ ਰਾਮਾਇਣ ਦੇ ਯੁੱਗ ਨਾਲ ਸਬੰਧਤ ਹਨ। ਉਨ੍ਹਾਂ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਦਾ ਪ੍ਰਚਾਰ ਕੀਤਾ ਤੇ ਤਪੱਸਿਆ ਅਤੇ ਦਾਨ ਦੀ ਮਹੱਤਤਾ ਬਾਰੇ ਦੱਸਿਆ।
ਕਥਾ ਅਨੁਸਾਰ ਭਗਵਾਨ ਰਾਮ ਨੇ ਬਨਵਾਸ ਦੌਰਾਨ ਮਹਾਰਿਸ਼ੀ ਭਗਵਾਨ ਵਾਲਮੀਕਿ ਨਾਲ ਮੁਲਾਕਾਤ ਕੀਤੀ ਸੀ। ਜਦੋਂ ਮਾਤਾ ਸੀਤਾ ਨੂੰ ਬਨਵਾਸ ਹੋਇਆ ਸੀ ਤਾਂ ਇਹ ਮਹਾਰਿਸ਼ੀ ਵਾਲਮੀਕਿ ਨੇ ਹੀ ਮਾਤਾ-ਸੀਤਾ ਨੂੰ ਸ਼ਰਨ ਦਿੱਤੀ ਸੀ। ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ 'ਚ ਹੀ ਮਾਤਾ ਸੀਤਾ ਨੇ ਜੁੜਵਾਂ ਬੱਚਿਆਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਜਦੋਂ ਮਹਾਂਰਿਸ਼ੀ ਵਾਲਮੀਕਿ ਆਸ਼ਰਮ 'ਚ ਲਵ-ਕੁਸ਼ ਨੂੰ ਪੜ੍ਹਾ ਰਹੇ ਸਨ ਉਦੋਂ ਹੀ ਉਨ੍ਹਾਂ ਨੇ ਰਾਮਾਇਣ ਗ੍ਰੰਥ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ 24,000 ਛੰਦ (ਸਲੋਕ) ਅਤੇ ਸੱਤ ਸਰਗ (ਕਾਂਡ) ਲਿਖੇ ਸੀ