Vande Bharat Express- ਚੰਡੀਗੜ ਤੋਂ ਦਿੱਲੀ ਦਾ ਸਫ਼ਰ ਹੋਵੇਗਾ ਸੁਹਾਣਾ, 2 ਘੰਟੇ 50 ਮਿੰਟ ਵਿਚ ਪਹੁੰਚੋਗੇ ਦਿੱਲੀ
ਚੰਡੀਗੜ ਤੋਂ ਦਿੱਲੀ ਦਾ ਸਫ਼ਰ ਹੁਣ ਮਹਿਜ਼ 2 ਘੰਟੇ 50 ਮਿੰਟ ਵਿਚ ਹੋਵੇਗਾ। ਜੀ ਹਾਂ ਜੇਕਰ ਤੁਸੀਂ ਵੰਦੇ ਭਾਰਤ ਟ੍ਰੇਨ ਵਿਚ ਸਫ਼ਰ ਕਰਦੇ ਹੋ ਤਾਂ ਅਜਿਹਾ ਸੰਭਵ ਹੈ। ਵੰਦੇ ਭਾਰਤ ਟ੍ਰੇਨ ਦਾ ਕਿਰਾਇਆ ਸ਼ਤਾਬਦੀ ਨਾਲੋਂ 40 ਪ੍ਰਤੀਸ਼ਤ ਜ਼ਿਆਦਾ ਹੈ।
ਚੰਡੀਗੜ: ਹੁਣ ਚੰਡੀਗੜ ਤੋਂ ਦਿੱਲੀ ਦਾ ਸਫ਼ਰ ਬੇਹੱਦ ਸੁਹਾਵਣਾ ਹੋਣ ਜਾ ਰਿਹਾ ਹੈ ਕਿਉਂਕਿ ਹੁਣ 2 ਘੰਟੇ 50 ਮਿੰਟ ਵਿਚ ਦਿੱਲੀ ਪਹੁੰਚਿਆ ਜਾਵੇਗਾ। ਅਜਿਹਾ ਸੰਭਵ ਹੋਵੇਗਾ ਵੰਦੇ ਭਾਰਤ ਐਕਸਪ੍ਰੈਸ ਰਾਹੀਂ। ਵੰਦੇ ਭਾਰਤ ਐਕਸਪ੍ਰੈਸ ਸੁਪਰਫਾਸਟ ਰੇਲ ਗੱਡੀ ਹੈ ਜਿਸ ਵਿਚ 16 ਕੋਚ ਹੋਣਗੇ। ਇਹ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੈਕ 'ਤੇ ਚੱਲ ਸਕਦੀ ਹੈ। ਇਹ ਹਫ਼ਤੇ ਵਿਚ 6 ਦਿਨ ਚੱਲੇਗਾ। ਜਿਸਦਾ ਰੂਟ ਊਨਾ, ਚੰਡੀਗੜ ਅਤੇ ਦਿੱਲੀ ਤੱਕ ਚੱਲੇਗੀ। ਇਹ ਟ੍ਰੇਨ ਰਸਤੇ ਵਿਚ ਆਉਂਦੇ ਸਟੇਸ਼ਨ ਵੀ ਕਵਰ ਕਰੇਗੀ।
ਵੰਦੇ ਭਾਰਤ ਦਾ ਕਿਰਾਇਆ ਸ਼ਤਾਬਦੀ ਨਾਲੋਂ ਜ਼ਿਆਦਾ
ਵੰਦੇ ਭਾਰਤ ਟ੍ਰੇਨ ਦਾ ਕਿਰਾਇਆ ਸ਼ਤਾਬਦੀ ਨਾਲੋਂ 40 ਪ੍ਰਤੀਸ਼ਤ ਜ਼ਿਆਦਾ ਹੈ। ਸ਼ਤਾਬਦੀ ਵਿਚ ਜਿਥੇ 555 ਰੁਪਏ ਦੇਣੇ ਪੈਂਦੇ ਹਨ ਉਥੇ ਹੀ ਵੰਦੇ ਭਾਰਤ ਟ੍ਰੇਨ ਵਿਚ 745 ਰੁਪਏ ਦੇਣਾ ਹੋਣਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਿਮਾਚਲ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਹੁਣ ਦਿੱਲੀ ਦੂਰ ਨਹੀਂ ਹੈ। ਵੰਦੇ ਭਾਰਤ ਟ੍ਰੇਨ ਨੇ ਇਸ ਦੂਰੀ ਨੂੰ ਘੱਟ ਕਰ ਦਿੱਤਾ ਹੈ ਚੰਡੀਗੜ ਤੋਂ ਅੰਬਾਲਾ ਦਾ ਸਫ਼ਰ ਮਹਿਜ਼ 32 ਮਿੰਟਾਂ ਪੂਰਾ ਕੀਤਾ ਜਾ ਸਕਦਾ ਹੈ। ਵੰਦੇ ਭਾਰਤ ਟ੍ਰੇਨ ਬੇਸ਼ੱਕ ਸ਼ਤਾਬਦੀ ਨਾਲੋਂ ਮਹਿੰਗੀ ਹੈ ਪਰ ਸਫ਼ਰ ਸ਼ਤਾਬਦੀ ਨਾਲੋਂ ਅਰਾਮਦਾਇਕ ਹੈ।
'ਵੰਦੇ ਭਾਰਤ' ਐਕਸਪ੍ਰੈਸ ਦਾ ਤੋਹਫ਼ਾ
ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਨੂੰ 'ਵੰਦੇ ਭਾਰਤ' ਐਕਸਪ੍ਰੈਸ ਦਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਲਈ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਚੌਥੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟ੍ਰੇਨ ਹਿਮਾਚਲ ਤੋਂ ਪੰਜਾਬ ਹੁੰਦੇ ਹੋਏ ਦਿੱਲੀ ਤੱਕ ਦਾ ਸਫ਼ਰ ਤੈਅ ਕਰੇਗੀ।