Delhi Election: ਦਿੱਲੀ ਵਿੱਚ ਸ਼ਰਾਬ ਤੇ ਨਕਦੀ ਸਮੇਤ ਪੰਜਾਬ ਦੇ ਨੰਬਰ ਵਾਲੀ ਫੜ੍ਹੀ ਗੱਡੀ ਨਿਕਲੀ ਜਾਅਲੀ

Delhi Election: ਦਿੱਲੀ ਪੁਲਿਸ ਨੇ ਬੁੱਧਵਾਰ ਨੂੰ `ਪੰਜਾਬ ਸਰਕਾਰ` ਦੇ ਸਟਿੱਕਰਾਂ ਵਾਲੀ ਇੱਕ ਗੱਡੀ ਫੜੀ ਜਿਸ ਵਿੱਚ ਨਕਦੀ, ਸ਼ਰਾਬ ਅਤੇ ਆਮ ਆਦਮੀ ਪਾਰਟੀ (ਆਪ) ਦੇ ਪਰਚੇ ਵੀ ਮਿਲੇ ਹਨ।
Delhi Election: ਦਿੱਲੀ ਪੁਲਿਸ ਨੇ ਬੁੱਧਵਾਰ ਨੂੰ 'ਪੰਜਾਬ ਸਰਕਾਰ' ਦੇ ਸਟਿੱਕਰਾਂ ਵਾਲੀ ਇੱਕ ਗੱਡੀ ਫੜੀ ਜਿਸ ਵਿੱਚ ਨਕਦੀ, ਸ਼ਰਾਬ ਅਤੇ ਆਮ ਆਦਮੀ ਪਾਰਟੀ (ਆਪ) ਦੇ ਪਰਚੇ ਵੀ ਮਿਲੇ ਹਨ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਟਰਾਂਸਪੋਰਟ ਵਿਭਾਗ (ਪੰਜਾਬ ਸਰਕਾਰ) ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ ਪੀ.ਬੀ.35ਏ.ਈ.1342 ਵਾਲੀ ਇੱਕ ਗੱਡੀ ਨੂੰ ਕਾਬੂ ਕੀਤਾ ਗਿਆ ਹੈ, ਜਿਸ ਵਿੱਚ ਨਾਜਾਇਜ਼ ਸ਼ਰਾਬ ਅਤੇ ਕੁਝ ਬੇਹਿਸਾਬ ਨਕਦੀ ਸੀ। ਮੀਡੀਆ ਰਿਪੋਰਟਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੱਡੀ ’ਤੇ ਪੰਜਾਬ ਸਰਕਾਰ ਦਾ ਸਟਿੱਕਰ ਚਿਪਕਿਆ ਹੋਇਆ ਹੈ।
ਕਾਰ ਦੀ ਨੰਬਰ ਪਲੇਟ ਨਕਲੀ
ਸਰਕਾਰੀ ਰਿਕਾਰਡ ਦੇ ਅਨੁਸਾਰ, ਇਹ ਪਤਾ ਲੱਗਾ ਹੈ ਕਿ ਗੱਡੀ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ 'ਤੇ ਰਜਿਸਟਰਡ ਹੈ, ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿਖੇ ਤਾਇਨਾਤ ਸੀ ਅਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 ਨਾਲ ਰਜਿਸਟਰਡ ਵਾਹਨ ਦਾ ਮਾਡਲ 2018 ਫੋਰਡ ਈਕੋ ਸਪੋਰਟ ਹੈ, ਪਰ ਪੁਲਿਸ ਦੁਆਰਾ ਫੜੀ ਗਈ ਅਸਲ ਗੱਡੀ ਹੁੰਡਈ ਕ੍ਰੇਟਾ ਸੀਰੀਜ਼ ਦੀ ਹੈ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਵਾਹਨ ਦੀ ਨੰਬਰ ਪਲੇਟ ਜਾਅਲੀ ਹੈ।
ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ
ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਗਈ ਰਜਿਸਟ੍ਰੇਸ਼ਨ ਪਲੇਟ ਇੱਕ ਸਧਾਰਨ ਹੈ, ਜਿਸ ਵਿੱਚ HSRP ਵਿਸ਼ੇਸ਼ਤਾਵਾਂ ਨਹੀਂ ਹਨ, ਇਸ ਲਈ ਆਸਾਨੀ ਨਾਲ ਪਤਾ ਚੱਲਦਾ ਹੈ ਕਿ ਇਹ ਜਾਅਲੀ ਹੈ। ਅਸੀਂ ਆਪਣੇ ਰਿਕਾਰਡ ਦੀ ਜਾਂਚ ਕੀਤੀ ਅਤੇ ਪਾਇਆ ਕਿ ਅਜਿਹਾ ਕੋਈ ਵੀ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ 'ਤੇ ਨਹੀਂ ਹੈ। ਜ਼ਬਤ ਕੀਤੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ।
ਇਹ ਵੀ ਪੜ੍ਹੋ : Chandigarh Mayoral Election Live: ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਲਈ ਵੋਟਿੰਗ ਅੱਜ; 'ਆਪ' ਤੇ ਭਾਜਪਾ ਵਿਚਾਲੇ ਕੜੀ ਟੱਕਰ
ਇਸ ਗੱਡੀ ਦੇ ਫੜ੍ਹੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ ਸਾਹਮਣੇ ਹੋ ਗਏ ਹਨ। ਦੋਵੇਂ ਸਿਆਸੀ ਪਾਰਟੀਆਂ ਇੱਕ ਦੂਜੇ ਉਤੇ ਦੋਸ਼ ਲਗਾ ਰਹੀਆਂ ਹਨ।
ਇਹ ਵੀ ਪੜ੍ਹੋ : Delhi Election: ਦਿੱਲੀ ਵਿੱਚ ਸ਼ਰਾਬ ਤੇ ਨਕਦੀ ਸਮੇਤ ਪੰਜਾਬ ਦੇ ਨੰਬਰ ਵਾਲੀ ਫੜ੍ਹੀ ਗੱਡੀ ਨਿਕਲੀ ਜਾਅਲੀ