ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਤੋਂ ਬਾਅਦ ਹੁਣ 3 ਸਾਬਕਾ ਮੰਤਰੀਆਂ ’ਤੇ ED ਦਾ ਸਿੰਕਜਾ!
ਵਿਜੀਲੈਂਸ ਵਿਭਾਗ ਵਲੋਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨਾਲ ਸਬੰਧਿਤ ਫ਼ਾਇਲਾਂ ED ਨੂੰ ਸੌਂਪ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ: ਪੰਜਾਬ ਵਿਜੀਲੈਂਸ ਤੋਂ ਬਾਅਦ ਹੁਣ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਹੁਣ ਸਾਬਕਾ 3 ਮੰਤਰੀਆਂ ਖ਼ਿਲਾਫ਼ ਮਨੀ ਲਾਂਡਰਿੰਗ (Money Laundering) ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਵਲੋਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨਾਲ ਸਬੰਧਿਤ ਫ਼ਾਇਲਾਂ ED ਨੂੰ ਸੌਂਪ ਦਿੱਤੀਆਂ ਗਈਆਂ ਹਨ।
ਹੁਣ ਸਾਬਕਾ ਮੰਤਰੀਆਂ ਖ਼ਿਲਾਫ਼ ਦੇਸ਼-ਵਿਦੇਸ਼ ’ਚ ਪੈਸਿਆਂ ਦੇ ਲੈਣ-ਦੇਣ ਅਤੇ ਜਾਇਦਾਦ ਦੀ ਖ਼ਰੀਦੋ-ਫਰੋਕਤ ਦੀ ਜਾਂਚ ਕੀਤੀ ਜਾਵੇਗੀ। ED ਨੇ ਵਿਜੀਲੈਂਸ ਬਿਓਰੋ ਦੇ ਮੁਖੀ ਨੂੰ ਉਨ੍ਹਾਂ ਸਾਰਿਆਂ ਕੇਸਾਂ ਦੀਆਂ ਫ਼ਾਈਲਾਂ ਮੁਹੱਈਆ ਕਰਵਾਉਣ ਲਈ ਕਿਹਾ ਹੈ, ਜਿਨ੍ਹਾਂ ’ਚ ਆਰੋਪੀਆਂ ’ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਮਾਮਲੇ ਹਨ।
ਇਸ ਤੋਂ ਪਹਿਲਾਂ ਵਿਜੀਲੈਂਸ ਬਿਓਰੋ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਵਿਭਾਗ ’ਚ ਘੁਟਾਲੇ ਦੇ ਦਸਤਾਵੇਜ ਉਪਲਬੱਧ ਕਰਵਾਏ ਸਨ। ਇਸ ਵਾਰ ED ਨੇ ਕਾਂਗਰਸ ਸਰਕਾਰ ਦੌਰਾਨ ਸਾਹਮਣੇ ਆਏ ਲੁਧਿਆਣਾ ਅਤੇ ਅੰਮ੍ਰਿਤਸਰ ਇੰਮਪਰੂਵਮੈਂਟ ਟਰਸਟ ਘੁਟਾਲੇ ਦੀਆਂ ਫ਼ਾਇਲਾਂ ਮੰਗਵਾਈਆਂ ਹਨ।
ਲੁਧਿਆਣਾ ਇੰਮਪਰੂਵਮੈਂਟ ਟਰਸਟ ਦੇ ਪਲਾਟ ਕੱਟੇ ਜਾਣ ਮੌਕੇ ਹੋਈ ਬੋਲੀ ’ਚ ਗੜਬੜੀ ਮਾਮਲੇ ਚੇਅਰਮੈਨ ਸਣੇ ਹੋਰਨਾ ਲੀਡਰਾਂ ਲਈ ਰਿਸ਼ਵਤ ਲੈਣ ਦਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਇੰਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਮਨੀਅਮ, ਐਕਸੀਐਨ ਬੂਟਾ ਰਾਮ, ਜਗਦੇਵ ਸਿੰਘ, JE ਇੰਦਰਜੀਤ ਸਿੰਘ ਅਤੇ ਮਨਦੀਪ ਸਿੰਘ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਵੀ ਆਰੋਪੀ ਬਣਾਇਆ ਗਿਆ ਹੈ।
ਸਾਲ 2008 ’ਚ ਅਕਾਲੀ-ਭਾਜਪਾ ਗਠਬੰਧਨ ਦੀ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਣੇ ਕੁੱਲ 18 ਆਰੋਪੀਆਂ ਨੂੰ ਅੰਮ੍ਰਿਤਸਰ ਇੰਮਪਰੂਵਮੈਂਟ ਟਰਸਟ ਦੀ 32 ਏਕੜ ਜ਼ਮੀਨ ਦੇ ਘੁਟਾਲੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਬਲਜੀਤ ਸਿੰਘ, ਰਾਜੀਵ ਭਗਤ, ਵਿਧਾਨ ਸਭਾ ਦੇ ਸਾਬਕਾ ਮੁੱਖ ਸਕੱਤਰ ਨਛੱਤਰ ਸਿੰਘ ਮਾਵਨੀ, ਕਿਸ਼ਨ ਕੁਮਾਰ ਕੌਲ, ਗੁਰਚਰਨ ਸਿੰਘ ਖਾਰਾ, ਸੁਭਾਸ਼ ਸਰਮਾਂ, ਜੁਗਲ ਕਿਸ਼ੋਰ ਸ਼ਰਮਾ, ਰੋਹਿਤ ਸ਼ਰਮਾ, ਸੰਯੁਕਤ ਸਕੱਤਰ ਤਾਰਾ ਸਿੰਘ, ਮਹੇਸ਼ ਖੰਨਾ, ਰਾਜਿੰਦਰ ਸ਼ਰਮਾ, ਲੱਕੀ ਸ਼ਰਮਾ, ਅਸ਼ਵਨੀ ਕਾਲੇ ਸ਼ਾਹ ਅਤੇ ਕੇਵਲ ਕਿਸ਼ਨ ਨੂੰ ਆਰੋਪੀ ਬਣਾਇਆ ਗਿਆ ਸੀ। ਪ੍ਰੀਵੇਨਸ਼ਨ ਆਫ਼ ਕਰਪਸ਼ਨ ਐਕਟ ਤਹਿਤ ਇਹ ਕੇਸ ਮੋਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਸੀ।