Mohali News: ਵਿਜੀਲੈਂਸ ਵੱਲੋਂ ਸਰਕਾਰੀ ਨੌਕਰੀਆਂ `ਤੇ ਤਾਇਨਾਤ 55 ਮੁਲਾਜ਼ਮਾਂ ਦੇ ਜਾਅਲੀ ਐਸਸੀ/ਬੀਸੀ ਸਰਟੀਫਿਕੇਟ ਰੱਦ
Mohali News: ਐਸਸੀ ਰਾਖਵਾਂਕਰਨ ਚੋਰ ਫੜੋ ਮੋਰਚਾ ਦਸੰਬਰ 2023 ਤੋਂ ਮੋਹਾਲੀ ਦੇ ਫੇਸ ਅੱਠ ਦੀਆਂ ਲਾਈਟਾਂ ਉਤੇ ਚੱਲ ਰਿਹਾ ਹੈ।
Mohali News: ਐਸਸੀ ਰਾਖਵਾਂਕਰਨ ਚੋਰ ਫੜੋ ਮੋਰਚਾ ਦਸੰਬਰ 2023 ਤੋਂ ਮੋਹਾਲੀ ਦੇ ਫੇਸ ਅੱਠ ਦੀਆਂ ਲਾਈਟਾਂ ਉਤੇ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਨੈਸ਼ਨਲ ਐਸਸੀ ਕਮਿਸ਼ਨ ਵੱਲੋਂ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ ਜਿਸ ਤਹਿਤ 55 ਦੇ ਕਰੀਬ ਵਿਅਕਤੀ ਉਹ ਪਾਏ ਗਏ ਹਨ ਜੋ ਕਿ ਜਾਅਲੀ ਸਰਟੀਫਿਕੇਟ ਉਤੇ ਸਰਕਾਰੀ ਨੌਕਰੀਆਂ ਕਰ ਰਹੇ ਸਨ ਤੇ ਉਨ੍ਹਾਂ ਦੇ ਸਰਟੀਫਿਕੇਟ ਰੱਦ ਕਰ ਦਿੱਤੇ ਗਏ ਹਨ।
ਮੋਰਚੇ ਦੀ ਪ੍ਰਧਾਨਗੀ ਕਰ ਰਹੇ ਬਲਵਿੰਦਰ ਸਿੰਘ ਕੁੰਬੜਾ ਨੇ ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਤੋਂ ਨਾ ਖੁਸ਼ ਹੁੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਦਾਅਵੇ ਕੀਤੇ ਗਏ ਸਨ ਕਿ ਜੋ ਵਿਅਕਤੀ ਜਾਅਲੀ ਸਰਟੀਫਿਕੇਟ ਉਤੇ ਨੌਕਰੀ ਕਰ ਰਹੇ ਹਨ ਉਨ੍ਹਾਂ ਤੋਂ ਵਿਆਜ ਸਮੇਤ ਤਨਖਾਹਾਂ ਵਾਪਸ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ਪਰ ਉਨ੍ਹਾਂ ਖਿਲਾਫ਼ ਨਾ ਮਾਤਰ ਹੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : Srinagar News: ਜੰਮੂ-ਕਸ਼ਮੀਰ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, 3 ਅੱਤਵਾਦੀ ਕੀਤੇ ਢੇਰ
ਕਾਬਿਲੇਗੌਰ ਹੈ ਕਿ ਲੰਮੇ ਸਮੇਂ ਐਸਸੀ\ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 8 ਦੀਆਂ ਲਾਈਟਾਂ ਉਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ। ਮੋਰਚੇ ਵੱਲੋਂ ਇੱਕ ਲਿਖਤੀ ਦਰਖਾਸਤ ਮਿਤੀ 28/06/2024 ਨੂੰ ਡਾ. ਵਰਿੰਦਰ ਕੁਮਾਰ ਯੂਨੀਅਨ ਮਨਿਸਟਰ ਆਫ਼ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਆਫ਼ ਇੰਡੀਆ ਨੂੰ ਦਿੱਤੀ ਗਈ ਸੀ। ਇਹ ਦਰਖਾਸਤ ਐਸਸੀ\ਬੀਸੀ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਉਤੇ ਕਾਰਵਾਈ ਕਰਨ ਲਈ ਦਿੱਤੀ ਗਈ ਸੀ।
ਜਿਸ ਦਰਖਾਸਤ ਨੂੰ ਪਹਿਲ ਦੇ ਅਧਾਰ ਉਤੇ ਲੈਂਦੇ ਹੋਏ ਮੰਤਰੀ ਨੇ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਆਫ਼ ਸੋਸ਼ਲ ਜਸਟਿਸ ਇਮਪਾਵਰਮੈਂਟ ਐਂਡ ਮਨੋਰਟੀਜ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਸਰਕਾਰ ਵੱਲੋਂ ਕਾਰਵਾਈ ਕਰਦੇ ਹੋਈ ਕਈ ਸਰਕਾਰੀਆਂ ਉਤੇ ਤਾਇਨਾਤ ਮੁਲਾਜ਼ਮਾਂ ਦੇ ਜਾਅਲੀ ਸਰਟੀਫਿਕੇਟ ਰੱਦ ਕੀਤੇ ਗਏ। ਪਰ ਉਨ੍ਹਾਂ ਉਪਰ ਵੱਡੀ ਕਾਰਵਾਈ ਕਰਨ ਉਤੇ ਐਸਸੀ ਰਾਖਵਾਂਕਰਨ ਚੋਰ ਫੜੋ ਮੋਰਚੇ ਦੇ ਆਗੂ ਨਿਰਾਸ਼ ਹਨ। ਉਨ੍ਹਾਂ ਨੇ ਅਜਿਹੇ ਮੁਲਾਜ਼ਮਾਂ ਉਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ :Sirhind Urs News: ਸਲਾਨਾ ਉਰਸ ਮਨਾਉਣ ਲਈ ਪਾਕਿਸਤਾਨ ਤੋਂ ਜੱਥਾ ਭਾਰਤ ਪੁੱਜਾ