Panchayat Election: ਬਠਿੰਡਾ ਦੇ ਪਿੰਡ ਗਹਿਰੀ ਭਾਗੀ ਵਿੱਚ ਚਾਚਾ ਭਤੀਜਾ ਸਰਪੰਚੀ ਲਈ ਆਹਮੋ-ਸਾਹਮਣੇ
ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਜਿੱਥੇ ਪੰਜਾਬ ਭਰ ਵਿੱਚ ਵੋਟਾਂ ਪੈ ਰਹੀਆਂ ਹਨ ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਲਈ ਚੋਣ ਲਈ ਰਿਸ਼ਤੇ ਵਿੱਚ ਚਾਚਾ-ਭਤੀਜਾ ਆਹਮੋ-ਸਾਹਮਣੇ ਹਨ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੋਵਾਂ ਦਾ ਪਿਤਾ ਪਿੰਡ ਦੇ ਸਰਪੰਚ ਰਹਿ ਚੁੱਕੇ ਹ
Panchayat Election: ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਜਿੱਥੇ ਪੰਜਾਬ ਭਰ ਵਿੱਚ ਵੋਟਾਂ ਪੈ ਰਹੀਆਂ ਹਨ ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਲਈ ਚੋਣ ਲਈ ਰਿਸ਼ਤੇ ਵਿੱਚ ਚਾਚਾ-ਭਤੀਜਾ ਆਹਮੋ-ਸਾਹਮਣੇ ਹਨ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੋਵਾਂ ਦਾ ਪਿਤਾ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਹੁਣ ਉਹ ਸਰਪੰਚੀ ਲਈ ਲੜ ਰਹੇ ਹਨ।
ਦੋਵੇਂ ਹੀ ਵਿਕਾਸ ਦੇ ਮੁੱਦੇ ਉਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਪਿੰਡ ਦੀ ਡਿਵੈਲਪਮੈਂਟ ਅਤੇ ਬੇਰੁਜ਼ਗਾਰੀ ਉਨ੍ਹਾਂ ਲਈ ਅਹਿਮ ਮੁੱਦਾ ਹਨ। ਅੱਜ ਵੋਟਿੰਗ ਪ੍ਰਕਿਰਿਆ ਹੋ ਰਹੀ ਹੈ। ਉਹ ਦੋਵੇਂ ਜਣੇ ਇਕੱਠੇ ਖੜ੍ਹ ਕੇ ਵੋਟਾਂ ਭੁਗਤਾ ਰਹੇ ਹਨ। ਉਨ੍ਹਾਂ ਦੋਵਾਂ ਵਿਚੋਂ ਕੋਈ ਵੀ ਜਿੱਤੇ ਪਰ ਪਿੰਡ ਦਾ ਭਾਈਚਾਰਾ ਅਤੇ ਸਾਂਝ ਬਰਕਰਾਰ ਰਹੇਗੀ।
ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਅਮਨ-ਅਮਾਨ ਨਾਲ ਵੋਟਾਂ ਪੈ ਰਹੀਆਂ ਹਨ। ਤਕਰੀਬਨ 2200 ਪੁਲਿਸ ਮੁਲਾਜ਼ਮ ਵੋਟਾਂ ਲਈ ਡਿਊਟੀ ਉਤੇ ਲਗਾਏ ਹੋਏ ਹਨ ਤੇ ਉਹ ਖੁਦ ਜਾ ਕੇ ਪਿੰਡਾਂ ਵਿੱਚ ਚੈਕਿੰਗ ਕਰ ਰਹੀ ਹਨ। ਉਨ੍ਹਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਅਮਨ-ਸ਼ਾਂਤੀ ਦੇ ਨਾਲ ਆਪਣੀਆਂ ਵੋਟਾਂ ਭੁਗਤਾਉਣ।
ਇਹ ਵੀ ਪੜ੍ਹੋ : Punjab Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਤੇ ਪਿਤਾ ਨਾਲ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਆਪਣੀ ਵੋਟ