Sri Kiratpur Sahib: ਅੱਤ ਦੀ ਗਰਮੀ `ਚ ਪਾਣੀ ਲਈ ਮਚੀ ਹਾਹਾਕਾਰ; ਲੋਕ ਪੀਣ ਵਾਲਾ ਪਾਣੀ ਦੂਰੋਂ ਲਿਆਉਣ ਲਈ ਮਜਬੂਰ
ਪੰਜਾਬ ਵਿੱਚ ਜੇਠ ਮਹੀਨੇ ਵਿੱਚ ਸੂਰਜ ਦੀ ਤਪਸ਼ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ 45 ਡਿਗਰੀ ਤੋਂ ਪਾਰ ਪੁੱਜ ਚੁੱਕਾ, ਜਿਸ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਪਰ ਜੇ ਘਰ ਵਿੱਚ ਪਾਣੀ ਤੇ ਬਿਜਲੀ ਦੀ ਦਿੱਕਤ ਆ ਜਾਵੇ ਤਾਂ ਇਹ ਪਰੇਸ਼ਾਨੀ ਦੁੱਗਣੀ ਹੋ ਜਾਂਦੀ ਹੈ। ਸ਼੍ਰੀ ਕੀਰਤਪੁਰ ਸਾ
Sri Kiratpur Sahib (ਬਿਮਲ ਸ਼ਰਮਾ) : ਪੰਜਾਬ ਵਿੱਚ ਜੇਠ ਮਹੀਨੇ ਵਿੱਚ ਸੂਰਜ ਦੀ ਤਪਸ਼ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ 45 ਡਿਗਰੀ ਤੋਂ ਪਾਰ ਪੁੱਜ ਚੁੱਕਾ, ਜਿਸ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਪਰ ਜੇ ਘਰ ਵਿੱਚ ਪਾਣੀ ਤੇ ਬਿਜਲੀ ਦੀ ਦਿੱਕਤ ਆ ਜਾਵੇ ਤਾਂ ਇਹ ਪਰੇਸ਼ਾਨੀ ਦੁੱਗਣੀ ਹੋ ਜਾਂਦੀ ਹੈ।
ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਮਝੇੜ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧ ਵਿੱਚ ਪਿੰਡ ਮਝੇੜ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਅੰਦਰ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਅੱਤ ਦੀ ਗਰਮੀ ਵਿੱਚ ਪਸ਼ੂਆਂ ਤੇ ਆਪਣੇ ਪੀਣ ਲਈ ਪਾਣੀ ਜਾਂ ਤਾਂ ਖੱਡ ਤੇ ਜਾਂ ਫਿਰ ਪੁਰਾਣੇ ਖੂਹਾਂ ਤੋਂ ਦੂਰੋਂ ਲੈ ਕੇ ਆ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਜਿੱਥੋਂ ਕਿ ਸਤਲੁਜ ਦਰਿਆ ਲੰਘਦਾ ਹੈ ਤੇ ਦੂਸਰੇ ਪਾਸੇ ਦੋ ਨਹਿਰਾਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਤੇ ਭਾਖੜਾ ਨਹਿਰ ਵੀ ਵਗਦੀਆਂ ਹਨ ਪਰ ਫਿਰ ਵੀ ਇਲਾਕੇ ਦੇ ਕੁਝ ਪਿੰਡ ਅਜਿਹੇ ਹਨ ਜਿੱਥੇ ਪਾਣੀ ਦੀ ਸਮੱਸਿਆ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਅੱਤ ਦੀ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਪਾਣੀ ਨਾ ਆਉਣ ਕਾਰਨ ਉਹ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਨੂੰ ਅੱਤ ਦੀ ਗਰਮੀ ਵਿੱਚ ਦੂਰੋਂ ਪਾਣੀ ਲਿਆਉਣਾ ਪੈ ਰਿਹਾ ਹੈ। ਜੇਕਰ ਚੰਗਰ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਤਾਂ ਇਸ ਇਲਾਕੇ ਵਿੱਚ ਦੋ ਦਰਜਨ ਤੋਂ ਵੱਧ ਪਿੰਡ ਹਨ ਜੋ ਆਜ਼ਾਦੀ ਤੋਂ ਦਹਾਕੇ ਬਾਅਦ ਵੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਵਿਧਾਇਕ ਤੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੱਲੋਂ ਕਰੋੜਾਂ ਦੀ ਲਾਗਤ ਨਾਲ ਤਿਆਰ ਲਿਫਟ ਇਰੀਗੇਸ਼ਨ ਦੀ ਸਕੀਮ ਤਹਿਤ ਨਹਿਰਾਂ ਦਾ ਪਾਣੀ ਇਨ੍ਹਾਂ ਪਿੰਡਾਂ ਨੂੰ ਸਪਲਾਈ ਕਰਨ ਦੀ ਯੋਜਨਾ ਤਹਿਤ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਕੁਝ ਪਿੰਡਾਂ ਤੱਕ ਪਾਣੀ ਅਪੱੜਿਆ ਵੀ ਸੀ।
ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫਤੇ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਧਿਕਾਰੀ ਇੱਥੇ ਆ ਕੇ ਚੱਕਰ ਜ਼ਰੂਰ ਮਾਰ ਰਹੇ ਹਨ ਪਰ ਹਾਲੇ ਤੱਕ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਪਾਣੀ ਦੀ ਘਾਟ ਕਾਰਨ ਉਹ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦੇ ਪੀਣ ਤੇ ਜਾਨਵਰਾਂ ਦੇ ਪੀਣ ਲਈ ਤੇ ਘਰ ਵਿੱਚ ਹੋਰ ਵਰਤੋਂ ਲਈ ਪਾਣੀ ਨਹੀਂ ਹੈ ਤੇ ਆਪਣੀ ਜ਼ਰੂਰਤ ਲਈ ਪਾਣੀ ਪਿੰਡ ਦੇ ਪੁਰਾਣੇ ਖੂਹਾਂ ਤੋਂ ਦੂਰੋਂ ਲੈ ਕੇ ਆਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Punjab Police Fraud News: ਪੰਜਾਬ ਪੁਲਿਸ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 1 ਕਰੋੜ 15 ਲੱਖ ਰੁਪਏ ਠੱਗੇ