Farmers Protest News: ਪਾਵਰਕਾਮ ਦਫ਼ਤਰ ਅੱਗੇ ਜਾਰੀ ਕਿਸਾਨਾਂ ਦੇ ਧਰਨੇ `ਚ ਪੁੱਜੀ ਵਿਨੇਸ਼ ਫੋਗਾਟ
Farmers Protest News: ਪਟਿਆਲਾ ਵਿੱਚ ਪੀਐਸਪੀਸੀਐਲ ਦੇ ਦਫਤਰ ਅੱਗੇ ਧਰਨੇ ਉਤੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹਿਲਵਾਨ ਵਿਨੇਸ਼ ਫੋਗਾਟ ਆਪਣੀਆਂ ਸਾਥੀਆਂ ਨਾਲ ਪੁੱਜੀ।
Farmers Protest News: ਪਟਿਆਲਾ ਵਿੱਚ ਪਾਵਰਕਾਮ ਦੇ ਆਫਿਸ ਦੇ ਬਾਹਰ ਪਿਛਲੇ 4 ਦਿਨਾਂ ਤੋਂ ਗੈਰ ਰਾਜਨੀਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਲਗਾਇਆ ਹੈ। ਇਸ ਮੌਕੇ ਸਰਕਾਰ ਉਤੇ ਦਬਾਅ ਪਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਉਤੇ ਬੈਠ ਗਏ ਅਤੇ ਐਲਾਨ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਮਰਨ ਵਰਤ ਉਤੇ ਬੈਠੇ ਰਹਿਣਗੇ।
ਅੱਜ ਚੌਥੇ ਦਿਨ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਪਹਿਲਵਾਨ ਵਿਨੇਸ਼ ਫੋਗਾਟ ਤੇ ਹੋਰ ਸਾਥੀ ਪੁੱਜੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਣ ਰਹੀ ਪਰ ਜਦ ਤੱਕ ਉਨ੍ਹਾਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਉਹ ਕੇਂਦਰ ਸਰਕਾਰ ਖਿਲਾਫ ਇਸ ਤਰ੍ਹਾਂ ਅੰਦੋਲਨ ਜਾਰੀ ਰੱਖਣਗੇ। ਕਿਸਾਨ ਨੇਤਾ ਨੇ ਕਿਹਾ ਕਿ ਪੰਜਾਬ ਹਰਿਆਣਾ ਇੱਕ ਹੈ, ਸਾਨੂੰ ਖੁਸ਼ੀ ਹੈ ਕਿ ਸਾਡੀਆਂ ਧੀਆਂ ਇਥੇ ਪੁੱਜੀਆਂ ਹਨ।
ਡੱਲੇਵਾਲ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਇਨ੍ਹਾਂ ਪਹਿਲਵਾਨਾਂ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਯਾਤਰਾ ਕੱਢੀ ਜਾਵੇ ਤੇ ਉਸ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੇ ਕਾਰਨਾਮਿਆਂ ਦੇ ਬਾਰੇ ਦੱਸਿਆ ਜਾਵੇ ਤਾਂ ਜੋ 2024 ਵਿੱਚ ਇਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਪਾਵਰਕਾਮ ਦਫ਼ਤਰ ਅੱਗੇ ਮਰਨ ਵਰਤ ਉਤੇ ਬੈਠੇ ਕਿਸਾਨ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਖਰਾਬ ਹੋ ਗਈ ਸੀ।
ਮੌਕੇ ਉਤੇ ਪੁੱਜੀ ਡਾਕਟਰੀ ਟੀਮ ਨੇ ਦੱਸਿਆ ਕਿ ਸ਼ੂਗਰ ਦਾ ਪੱਧਰ ਬਹੁਤ ਘੱਟ ਹੈ ਤੇ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੈ, ਇਸ ਲਈ ਇਲਾਜ ਜ਼ਰੂਰੀ ਹੈ। ਡਾਕਟਰੀ ਟੀਮ ਨੇ ਡੱਲੇਵਾਲ ਨੂੰ ਇਲਾਜ ਕਰਵਾਉਣ ਜਾਂ ਹਸਪਤਾਲ ਦਾਖਲ ਹੋਣ ਦੀ ਅਪੀਲ ਕੀਤੀ ਸੀ ਪਰ ਪ੍ਰਧਾਨ ਨੇ ਕਿਸੇ ਵੀ ਤਰਾਂ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਧਾਨ ਡੱਲੇਵਾਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਰਨ ਵਰਤ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ : Sidhu Moose Wala Birth Anniversary: ਬੇਟੇ ਦੇ ਜਨਮ ਦਿਨ 'ਤੇ ਕੇਕ ਕੱਟ ਭਾਵੁਕ ਹੋਏ ਸਿੱਧੂ ਦੇ ਮਾਪੇ, ਵੇਖੋ ਤਸਵੀਰਾਂ
ਗੈਰ-ਰਾਜਨੀਤਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਾਵਰਕਾਮ ਦੇ ਦਫ਼ਤਰ ਸਾਹਮਣੇ ਲਗਾਇਆ ਧਰਨਾ ਵੀਰਵਾਰ ਰਾਤ ਤੋ ਮਰਨ ਵਰਤ 'ਚ ਤਬਦੀਲ ਹੋ ਗਿਆ ਸੀ। ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਮੰਗਾਂ ਨਾ ਮੰਨਣ 'ਤੇ ਮਰਨ ਵਰਤ 'ਤੇ ਬੈਠ ਗਏ ਅਤੇ ਤੜਕ ਸਵੇਰ ਇਨ੍ਹਾਂ ਦੇ ਤਿੰਨ ਹੋਰ ਸਾਥੀ ਮਰਨ ਵਰਤ 'ਤੇ ਬੈਠੇ ਜਿਨ੍ਹਾਂ 'ਚ ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੌਲਾ ਤੇ ਤਰਸੇਮ ਸਿੰਘ ਆਦਿ ਮਰਨ ਵਰਤ ਉਤੇ ਬੈਠੇ ਸਨ।