Gwalior Couple Fight video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਨੂੰ ਵੇਖ ਕੇ ਹਾਸਾ ਰੁਕਦਾ ਨਹੀਂ ਹੈ। ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਦੇਸ਼ ਦੇ ਇੱਕ ਸੂਬੇ ਮੱਧ ਪ੍ਰਦੇਸ਼ ਦਾ ਹੈ ਜਿੱਥੇ ਇੱਕ ਲੜਕੇ ਅਤੇ ਲੜਕੀ ਦੀ ਬਹਿਸ (Gwalior Couple Fight video) ਹੁੰਦੀ ਹੈ ਅਤੇ ਉਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਗਵਾਲੀਅਰ ਦੇ ਦੁਨੀਆਂ ਭਰ 'ਚ ਮਸ਼ਹੂਰ ਇਤਿਹਾਸਕ ਕਿਲ੍ਹੇ 'ਤੇ ਲੜਕੇ ਅਤੇ ਲੜਕੀ ਵਿਚਕਾਰ ਕਿਸੇ ਗੱਲ 'ਤੇ ਬਹਿਸ ਹੋਣ ਲੱਗੀ ਜਿਸ ਤੋਂ ਬਾਅਦ ਇਹ ਬਹਿਸ ਨੇ ਭਿਆਨਕ ਲੜਾਈ ਦਾ (Gwalior Couple Fight video) ਰੂਪ ਲੈ ਲਿਆ। ਦੋਵੇਂ 10 ਮਿੰਟ ਤੱਕ ਗਾਲੀ-ਗਲੋਚ ਕਰਦੇ ਰਹੇ।  ਇਸ ਵੀਡੀਓ ਨੂੰ 'Sushil Kaushik' ਨਾਮਕ ਯੂਜ਼ਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। 


ਇਹ ਵੀ ਪੜ੍ਹੋ: ਇਸ ਪਿੰਡ 'ਚ ਲਾੜੀ ਦੇ ਲਹਿੰਗਾ ਪਾਉਣ ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ!

ਗੱਲ ਇੱਥੋਂ ਤੱਕ ਵੱਧ ਗਈ ਕਿ ਲੜਕਾ-ਲੜਕੀ ਨੇ ਇਕ ਦੂਜੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹਨਾਂ ਨਾਲ ਆਏ ਜੋੜੇ ਨੇ ਦੋਹਾਂ ਨੂੰ (Gwalior Couple Fight video)ਇਕ-ਦੂਜੇ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਤਰਾਂ ਲੜਾਈ ਸ਼ਾਂਤ ਹੋ ਗਈ ਪਰ ਕਿਲ੍ਹੇ 'ਤੇ ਮੌਜੂਦ ਹੋਰ ਸੈਰ ਕਰਨ ਆਏ ਸੈਲਾਨੀਆਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੋਣ ਤੋਂ ਬਾਅਦ ਵਾਇਰਲ ਹੋ ਗਈ। 


ਜਾਣਕਾਰੀ ਮੁਤਾਬਿਕ (Gwalior Couple Fight video) ਲੜਕੀ ਨਾਲ ਕੁੱਟਮਾਰ ਕਰਨ ਵਾਲਾ ਲੜਕਾ ਤਲਈਆ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਉਹ ਕੁੱਟ ਰਿਹਾ ਹੈ, ਉਹ ਲੜਕੀ ਉਸ ਦੀ ਦੋਸਤ ਦੱਸੀ ਜਾ ਰਹੀ ਹੈ। ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਇਹ ਝਗੜਾ ਲੜਾਈ ਵਿੱਚ ਕਦੋਂ ਬਦਲ ਗਿਆ, ਪਤਾ ਹੀ ਨਹੀਂ ਚੱਲਿਆ। ਇਹ ਘਟਨਾ 31 ਜਨਵਰੀ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਸਭ ਆਪਣੇ ਆਪਣੇ ਘਰ ਚਲੇ ਗਏ।  


ਸ਼ਿਕਾਇਤ ਕਰਨ ਲਈ ਕੋਈ ਵੀ ਵਿਅਕਤੀ ਥਾਣੇ ਨਹੀਂ ਪਹੁੰਚਿਆ। ਬੜੋਦਾਪੁਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਲ੍ਹੇ 'ਤੇ ਲੜਾਈ ਦੀ ਕਿਸੇ ਘਟਨਾ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: 10ਵੀਂ ਜਮਾਤ ਦੀ ਕੁੜੀ PUBG ਖੇਡਦੇ ਪਈ ਪਿਆਰ 'ਚ, ਪ੍ਰੇਮੀ ਨੂੰ ਮਿਲਣ ਪਹੁੰਚੀ 2400ਕਿਲੋਮੀਟਰ ਦੂਰ!