Viral news (Salary without work):  ਅੱਜ ਦੇ ਸਮੇਂ ਵਿਚ ਨੌਜਵਾਨ ਪੀੜੀ ਪੜ੍ਹ -ਲਿਖਣ ਤੋਂ ਬਾਅਦ ਨੌਕਰੀ ਦੀ ਭਾਲ ਵਿਚ ਲਗਾਤਾਰ ਸੰਘਰਸ਼ ਕਰ ਰਹੀ ਹੈ। ਹਰ ਕੋਈ ਨੌਕਰੀ ਦੀ ਦੌੜ ਵਿਚ ਲੱਗਿਆ ਹੋਇਆ ਪਰ ਅੱਜ ਤਹਾਨੂੰ ਇਕ ਵੱਖਰੇ ਅੰਦਾਜ਼ ਦੇ ਸਖ਼ਸ਼ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਬਾਰੇ ਜਾਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਜਾਪਾਨ (Japan)ਦਾ ਇਕ ਵਿਅਕਤੀ ਕੁਝ ਨਾ ਕਰਨ (Doing Nothing) 'ਤੇ ਮੋਟੀ ਰਕਮ ਵਸੂਲਦਾ ਹੈ, ਜੀ ਹਾਂ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।


COMMERCIAL BREAK
SCROLL TO CONTINUE READING

38 ਸਾਲਾ ਜਾਪਾਨੀ ਵਿਅਕਤੀ ਸ਼ੋਜੀ ਮੋਰੀਮੋਟੋ ਟ(Shoji Morimoto)  'ਕੁਝ' ਕਰਨ ਲਈ 'ਨਹੀਂ' ਪ੍ਰਤੀ ਘੰਟਾ 10,000 ਯੇਨ ਜਾਂ 5,500 ਰੁਪਏ ਤੋਂ ਵੱਧ ਕਮਾਉਂਦਾ ਹੈ।  ਟੋਕੀਓ-ਅਧਾਰਤ ਸ਼ੋਜੀ ਮੋਰੀਮੋਟੋ ਆਪਣੇ ਗਾਹਕਾਂ ਦੇ ਨਾਲ ਇੱਕ ਪਾਟਨਰ ਵਜੋਂ ਮੌਜੂਦ ਹੋਣ ਲਈ ਇੰਨੀ ਵੱਡੀ ਰਕਮ ਵਸੂਲਦਾ ਹੈ ਅਤੇ ਇਸਨੂੰ ਰੈਂਟਲ-ਡੂ-ਨਥਿੰਗ-ਮੈਨ ਵਜੋਂ (Rental-Do-Nothing-Man) ਜਾਣਿਆ ਜਾਂਦਾ ਹੈ। ਸ਼ੋਜੀ ਟੋਕੀਓ ਵਿੱਚ ਆਪਣੇ ਗਾਹਕਾਂ ਨੂੰ Rental ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਜਿਨਸੀ ਸੁਭਾਅ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ, ਉਹ ਗਾਹਕਾਂ ਨਾਲ ਸਮਾਂ ਬਿਤਾਉਣ ਲਈ ਵੱਡੀ ਰਕਮ ਵਸੂਲਦਾ ਹੈ।


ਜਾਪਾਨੀ ਨਾਗਰਿਕ ਸ਼ੋਜੀ ਮੋਰੀਮੋਟੋ ਕੁਝ ਨਾ ਕਰਨ ਦੇ ਬਾਵਜੂਦ ਪੈਸਾ ਕਮਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਮੋਰੀਮੋਟੋ ਦੇ ਟਵਿੱਟਰ 'ਤੇ ਲਗਭਗ 1.25 ਮਿਲੀਅਨ ਫਾਲੋਅਰਜ਼ ਹਨ। ਉਸ ਦੇ ਜ਼ਿਆਦਾਤਰ ਗਾਹਕ ਟਵਿੱਟਰ 'ਤੇ ਉਸ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਵਿੱਚੋਂ ਲਗਭਗ ਇੱਕ ਚੌਥਾਈ ਨੇ ਕਈ ਵਾਰ ਮੋਰੀਮੋਤੀ ਦੀ ਸੇਵਾ ਲਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੇ ਇਕ ਗਾਹਕ ਨੇ ਉਸ ਨੂੰ 270 ਵਾਰ ਨੌਕਰੀ 'ਤੇ ਰੱਖਿਆ ਹੈ।


ਇਹ ਵੀ ਪੜ੍ਹੋ:  Alia Bhatt Baby: ਬਾਲੀਵੁੱਡ ਸਿਤਾਰਿਆਂ ਨੇ Alia Bhatt ਨੂੰ ਮਾਂ ਬਣਨ 'ਤੇ ਕੁਝ ਵੱਖਰੇ ਅੰਦਾਜ਼ 'ਚ ਦਿੱਤੀਆਂ ਵਧਾਈਆਂ, ਵੇਖੋ ਕੀ...


ਸ਼ੋਜੀ ਆਪਣੇ ਗਾਹਕਾਂ ਤੋਂ ਮੋਰੀਮੋਟੋ ਨੂੰ ਹਰ ਘੰਟੇ ਦੇ ਆਧਾਰ 'ਤੇ ਚਾਰਜ ਕਰਦਾ ਹੈ। ਉਨ੍ਹਾਂ ਨੂੰ 10,000 ਯੇਨ ਪ੍ਰਤੀ ਘੰਟਾ ਮਿਲਦਾ ਹੈ। ਜੇਕਰ ਤੁਸੀਂ ਭਾਰਤੀ ਰੁਪਏ ਦੇ ਹਿਸਾਬ ਨਾਲ ਰਕਮ ਦੀ ਗਣਨਾ ਕਰੀਏ ਤਾਂ ਇਹ ਲਗਭਗ 5,600 ਰੁਪਏ ਤੱਕ ਪਹੁੰਚ ਜਾਂਦੀ ਹੈ। ਨੌਕਰੀ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਲੋਕ ਸਮਝਦੇ ਹਨ ਕਿ ਮੈਨੂੰ ਕੁਝ ਨਾ ਕਰਨ 'ਤੇ ਮੋਟੀ ਰਕਮ ਮਿਲਦੀ ਹੈ ਪਰ ਇਹ ਇੱਕ ਜ਼ਿੰਮੇਵਾਰ ਕੰਮ ਵੀ ਹੈ। ਜੇਕਰ ਮੇਰੇ ਗ੍ਰਾਹਕ ਮੇਰੇ ਤੋਂ ਖੁਸ਼ ਨਹੀਂ ਹਨ ਤਾਂ ਮੇਰੇ ਇਸ ਕੰਮ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ।  ਟੋਕੀਓ ਤੋਂ 38 ਸਾਲਾ ਸ਼ੋਜੀ ਮੋਰੀਮੋਟੋ ਪਹਿਲਾਂ ਇੱਕ ਪ੍ਰਕਾਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ।