ਭਾਰਤੀਆਂ ਲਈ ਖ਼ੁਸ਼ਖ਼ਬਰੀ! ਹੁਣ 3000 ਭਾਰਤੀਆਂ ਨੂੰ ਹਰ ਸਾਲ ਮਿਲੇਗਾ UK ਦਾ ਵੀਜ਼ਾ
ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਹਾਲ ਹੀ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਆਹਮੋ-ਸਾਹਮਣੇ ਗੱਲਬਾਤ ਕੀਤੀ।
Visa for Indians in UK-India Young Professional Exchange Program: ਬਾਹਰਲੇ ਮੁਲਕ ਜਾਣ ਦੇ ਚਾਹਵਾਨ ਭਾਰਤੀਆਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ। 2023 ਵਿੱਚ ਯੂਕੇ ਅਤੇ ਭਾਰਤ ਯੰਗ ਪ੍ਰੋਫੈਸ਼ਨਲ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਦੇ ਤਹਿਤ ਹਰ ਸਾਲ 3000 ਭਾਰਤੀ ਨੌਜਵਾਨਾਂ ਨੂੰ ਯੂਕੇ ਦਾ ਵੀਜ਼ਾ ਮਿਲੇਗਾ। UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਭਾਰਤ ਦੇ ਨੌਜਵਾਨਾਂ ਲਈ ਹਰ ਸਾਲ ਬ੍ਰਿਟੇਨ 'ਚ ਕੰਮ ਕਰਨ ਲਈ 3,000 ਵੀਜ਼ਾ ਦੇਣ ਦੀ ਮਨਜ਼ੂਰੀ ਦਿੱਤੀ।
ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਹੋਵੇਗਾ। ਗੌਰਤਲਬ ਹੈ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਦੇ ਕੁਝ ਘੰਟਿਆਂ ਬਾਅਦ ਹੀ ਸਾਹਮਣੇ ਆਇਆ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ, ਡਾਊਨਿੰਗ ਸਟ੍ਰੀਟ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਨੂੰ ਮੰਜੂਰੀ ਮਿਲ ਗਈ ਹੈ, ਜਿਸ ਵਿੱਚ 18-30 ਸਾਲ ਦੀ ਉਮਰ ਦੇ 3,000 ਡਿਗਰੀ-ਸਿੱਖਿਅਤ ਭਾਰਤੀਆਂ ਨੂੰ ਯੂਕੇ ਵਿੱਚ ਕੰਮ ਕਰਨ ਲਈ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ UK-India Young Professional Exchange Program ਦੇ ਤਹਿਤ, ਹਰ ਸਾਲ ਬ੍ਰਿਟੇਨ 18-30 ਸਾਲ ਦੀ ਉਮਰ ਦੇ 3000 ਨੌਜਵਾਨ ਪੇਸ਼ੇਵਰਾਂ, ਭਾਵ ਡਿਗਰੀ ਧਾਰਕ, Indians ਨੂੰ ਦੋ ਸਾਲਾਂ ਦਾ ਬ੍ਰਿਟੇਨ ਵਿੱਚ ਕੰਮ ਕਰਨ ਲਈ visa ਦੇਵੇਗਾ ਅਤੇ ਇਹ ਸਕੀਮ 2023 ਵਿੱਚ ਸ਼ੁਰੂ ਹੋਵੇਗੀ।
ਹੋਰ ਪੜ੍ਹੋ: ਗਲਵਾਨ ਘਾਟੀ ਹਿੰਸਾ ਤੋਂ ਬਾਅਦ PM ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲੀ ਵਾਰ ਮਿਲਾਇਆ ਹੱਥ
ਡਾਊਨਿੰਗ ਸਟ੍ਰੀਟ ਦਾ ਇਹ ਐਲਾਨ ਇੰਡੋਨੇਸ਼ੀਆ ਦੇ ਬਾਲੀ 'ਚ ਚੱਲ ਰਹੇ ਜੀ-20 ਸੰਮੇਲਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਿਸ਼ੀ ਸੁਨਕ ਵਿਚਾਲੇ ਬੈਠਕ ਹੋਣ ਤੋਂ ਬਾਅਦ ਆਇਆ। ਪੀਏਮ ਮੋਦੀ ਅਤੇ ਰਿਸ਼ੀ ਦੇ ਵਿਚਕਾਰ ਮੀਟਿੰਗ ਕੁਝ ਘੰਟਿਆਂ ਤੱਕ ਚਲੀ। ਇਸ ਤੋਂ ਬਾਅਦ ਯੂਕੇ ਨੇ ਭਾਰਤੀ ਨੌਜਵਾਨਾਂ ਨੂੰ ਵੀਜ਼ਾ ਦੇਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਦੀ ਅਹੁਦਾ ਸੰਭਾਲਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਮੁਲਾਕਾਤ ਸੀ।
ਰਿਸ਼ੀ ਸੁਨਕ ਨੇ ਕਿਹਾ ਕਿ ਉਹ ਭਾਰਤ ਨਾਲ ਡੂੰਘੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਦੇ ਅਵਿਸ਼ਵਾਸ਼ਯੋਗ ਮੁੱਲ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਰਤ ਦੇ ਨੌਜਵਾਨਾਂ ਨੂੰ ਹੁਣ ਯੂਕੇ ਵਿੱਚ ਜੀਵਨ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਹੋਰ ਪੜ੍ਹੋ: ਪੰਜਾਬ ’ਚ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ’ਚ ਘੁਟਾਲਾ, HC ਦੀ ਫ਼ਟਕਾਰ ਤੋਂ ਬਾਅਦ ਜਾਗੀ ਸਰਕਾਰ!