Wagah Attari Border Retreat Ceremony: ਆਜ਼ਾਦੀ ਦਿਹਾੜੇ ਮੌਕੇ ਵੀਰਵਾਰ ਸ਼ਾਮ ਨੂੰ ਅਟਾਰੀ ਸਰਹੱਦ 'ਤੇ ਬੀਟਿੰਗ ਦਾ ਰਿਟਰੀਟ ਸਮਾਰੋਹ ਦੇਖਣ ਆਏ ਲੋਕਾਂ 'ਚ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਰੀਟਰੀਟ ਸਮਾਰੋਹ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਗੀਤਾਂ ’ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ। 


COMMERCIAL BREAK
SCROLL TO CONTINUE READING

ਇਸ ਦੌਰਾਨ ਬੀ.ਐਸ.ਐਫ ਦੇ ਜਵਾਨਾਂ ਦਾ ਉਤਸ਼ਾਹ ਬੁਲੰਦ ਰਿਹਾ। ਹਜ਼ਾਰਾਂ ਸੈਲਾਨੀ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਬੀਐਸਐਫ ਦੇ ਬਹਾਦਰ ਜਵਾਨਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ। ਜਿਵੇਂ ਹੀ ਬੀਟਿੰਗ ਦਾ ਰਿਟਰੀਟ ਸਮਾਰੋਹ ਸ਼ੁਰੂ ਹੋਇਆ ਤਾਂ ਮਾਹੌਲ ਦੇਸ਼ ਭਗਤੀ ਨਾਲ ਹੋਰ ਵੀ ਭਰ ਗਿਆ।


ਇਹ ਵੀ ਪੜ੍ਹੋ: Independence Day 2024: ਅਟਾਰੀ ਵਾਹਗਾ ਸਰਹੱਦ 'ਤੇ BSF ਵੱਲੋਂ ਲਹਿਰਾਇਆ ਗਿਆ ਤਿਰੰਗਾ, ਵੰਡੀਆਂ ਗਈਆਂ ਮਠਿਆਈਆਂ
 


ਇਸ ਤੋਂ ਪਹਿਲਾਂ ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਸਐਸ ਚੰਦੇਲ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ’ਤੇ 78ਵੇਂ ਆਜ਼ਾਦੀ ਦਿਹਾੜੇ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਡੀਆਈਜੀ ਚੰਦੇਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਬੀ.ਐਸ.ਐਫ ਦੇ ਜਵਾਨਾਂ ਦਾ ਉਤਸ਼ਾਹ ਬੁਲੰਦ ਰਿਹਾ। ਹਜ਼ਾਰਾਂ ਦਰਸ਼ਕ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਦੀ ਜੈ ਜੈਕਾਰ ਦੇ ਨਾਅਰਿਆਂ ਨਾਲ ਬੀਐਸਐਫ ਦੇ ਬਹਾਦਰ ਜਵਾਨਾਂ ਦੀ ਤਾਰੀਫ਼ ਕਰਦੇ ਦੇਖੇ ਗਏ। ਜਿਵੇਂ ਹੀ ਬੀਟਿੰਗ ਦਾ ਰਿਟਰੀਟ ਸਮਾਰੋਹ ਸ਼ੁਰੂ ਹੋਇਆ, ਮਾਹੌਲ ਹੋਰ ਵੀ ਦੇਸ਼ ਭਗਤੀ ਵਾਲਾ ਹੋ ਗਿਆ। ਇਸ ਤੋਂ ਪਹਿਲਾਂ ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਸਐਸ ਚੰਦੇਲ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ’ਤੇ 78ਵੇਂ ਆਜ਼ਾਦੀ ਦਿਹਾੜੇ ’ਤੇ ਤਿਰੰਗਾ ਲਹਿਰਾਇਆ ਸੀ।