ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋਇਆ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ, ਕਿਸੇ ਵੇਲੇ ਵੀ....
ਡੈਮ-ਪ੍ਰਬੰਧਨ ਅਧਿਕਾਰੀਆਂ ਅਨੁਸਾਰ ਭਾਖੜਾ ਡੈਮ ਦੀ ਪਾਣੀ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਮੌਜੂਦਾ ਪਾਣੀ ਦਾ ਪੱਧਰ ਉੱਚ ਤੋਂ 26.48 ਫੁੱਟ ਤੋਂ ਘੱਟ ਹੈ। ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੁਝ ਹੀ ਦਿਨਾਂ `ਚ ਇਹ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਸਕਦਾ ਹੈ।
ਚੰਡੀਗੜ: ਸਤਲੁਜ ਦਰਿਆ 'ਤੇ ਬਣੇ ਭਾਰਤ ਦੇ ਸਭ ਤੋਂ ਉੱਚੇ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਤਲੁਜ ਦਰਿਆ 'ਤੇ ਸਥਿਤ ਭਾਖੜਾ-ਨੰਗਲ ਡੈਮ, ਜੋ ਕਿ ਭੂਚਾਲ ਦੇ ਖੇਤਰ 'ਚ ਸਥਿਤ ਦੁਨੀਆ ਦਾ ਸਭ ਤੋਂ ਉੱਚਾ ਡੈਮ ਹੈ ਜਿਸ ਵਿਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੋ ਗਿਆ ਹੈ। ਇਸ ਵਾਰ ਪਿਛਲੇ ਸਾਲ ਨਾਲੋਂ 35.50 ਫੁੱਟ ਜ਼ਿਆਦਾ ਪਾਣੀ ਹੈ। ਜੇਕਰ ਪ੍ਰੈਸ਼ਰ ਵਧਦਾ ਹੈ ਤਾਂ ਇਸ ਵਿਚੋਂ ਹਜ਼ਾਰਾਂ ਕਿਊਸਿਕ ਪਾਣੀ ਛੱਡਿਆ ਜਾਵੇਗਾ।
ਸਮਰੱਥਾ ਤੋਂ ਜ਼ਿਆਦਾ ਪਾਣੀ
ਡੈਮ-ਪ੍ਰਬੰਧਨ ਅਧਿਕਾਰੀਆਂ ਅਨੁਸਾਰ ਭਾਖੜਾ ਡੈਮ ਦੀ ਪਾਣੀ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਮੌਜੂਦਾ ਪਾਣੀ ਦਾ ਪੱਧਰ ਉੱਚ ਤੋਂ 26.48 ਫੁੱਟ ਤੋਂ ਘੱਟ ਹੈ। ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੁਝ ਹੀ ਦਿਨਾਂ 'ਚ ਇਹ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਸਕਦਾ ਹੈ। ਹਿਮਾਚਲ ਦੇ ਉਪਰਲੇ ਖੇਤਰਾਂ ਵਿਚ ਭਾਰੀ ਮੀਂਹ ਪੈਂਦਾ ਹੈ ਅਤੇ ਇਸ ਕਾਰਨ ਇਸ ਸਾਲ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਵਹਾਅ ਵੱਧ ਰਿਹਾ ਹੈ। ਉਂਜ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਉੱਚਾ ਰਹਿੰਦਾ ਹੈ ਤਾਂ ਇਹ ਪੰਜਾਬ, ਹਰਿਆਣਾ ਸਮੇਤ ਹੋਰ ਕਈ ਰਾਜਾਂ ਲਈ ਲਾਹੇਵੰਦ ਹੈ ਕਿਉਂਕਿ ਇਸ ਨਾਲ ਬਿਜਲੀ ਉਤਪਾਦਨ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਸਿੰਚਾਈ ਲਈ ਵੀ ਵੱਡੀ ਰਾਹਤ ਮਿਲੇਗੀ। ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੁਣ ਪੂਰਾ, ਨਹਿਰੂ ਨੇ ਰੱਖਿਆ ਨੀਂਹ, ਮੋਦੀ ਨੇ ਕੀਤਾ ਉਦਘਾਟਨ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੁਣ ਪੂਰਾ, ਨਹਿਰੂ ਨੇ ਰੱਖਿਆ ਨੀਂਹ, ਮੋਦੀ ਨੇ ਕੀਤਾ ਉਦਘਾਟਨ
ਇਸ ਡੈਮ ਦਾ ਨਿਰਮਾਣ 1962 ਵਿਚ ਹੋਇਆ
ਇਹ ਡੈਮ ਪੰਜਾਬ ਰਾਜ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਉੱਤੇ ਬਣਾਇਆ ਗਿਆ ਸੀ। ਇਸ ਡੈਮ ਦਾ ਨਿਰਮਾਣ 1948 ਵਿਚ ਸ਼ੁਰੂ ਹੋਇਆ ਸੀ ਅਤੇ ਅਮਰੀਕੀ ਡੈਮ ਨਿਰਮਾਤਾ ਹਾਰਵੇ ਸਲੋਕਾਮ ਦੀ ਅਗਵਾਈ ਵਿਚ 1962 ਵਿੱਚ ਪੂਰਾ ਹੋਇਆ ਸੀ। ਇਸਦੀ ਸ਼ੁਰੂਆਤ 22 ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ।
ਇਥੇ ਹੈ ਗੋਬਿੰਦ ਸਾਗਰ ਝੀਲ
ਵਰਤਮਾਨ ਵਿਚ ਭਾਖੜਾ ਡੈਮ ਦੀ ਗੋਬਿੰਦ ਸਾਗਰ ਸਭ ਤੋਂ ਵੱਡੀ ਮਨੁੱਖ ਦੁਆਰਾ ਬਣਾਈ ਗਈ ਝੀਲ ਮੰਨੀ ਜਾਂਦੀ ਹੈ। ਇਸ ਦਾ ਮੁੱਖ ਉਦੇਸ਼ ਸਿੰਚਾਈ ਅਤੇ ਬਿਜਲੀ ਉਤਪਾਦਨ ਹੈ। ਇੱਥੇ ਜਾਣ ਲਈ ਪਹਿਲਾਂ ਨੰਗਲ ਪਹੁੰਚਣਾ ਪੈਂਦਾ ਹੈ, ਉਥੋਂ ਬੱਸ ਰਾਹੀਂ ਸਿੱਧਾ ਭਾਖੜਾ ਡੈਮ ਜਾ ਸਕਦਾ ਹੈ।
WATCH LIVE TV