Amritpal Singh Oath News (Bharat Sharma): ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਅੱਜ ਲੋਕ ਸਭਾ ਮੈਂਬਰ ਵਿੱਚ ਸਹੁੰ ਚੁੱਕਣਗੇ। ਇਸ ਸਬੰਧ ਜਾਣਕਾਰੀ ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਵਿੱਚ ਪੁੱਜੀ ਤਾਂ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਕੀ ਸੰਸਦ ਮੈਂਬਰਾਂ ਨਾਲ ਸਹੁੰ ਚੁਕਾਉਣੀ ਚਾਹੀਦੀ ਸੀ ਅਤੇ ਇਸ ਵਿੱਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ।


COMMERCIAL BREAK
SCROLL TO CONTINUE READING

ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੱਲੂਪੁਰ ਖਹਿਰਾ ਦੇ ਵਸਨੀਕ ਨਗਿੰਦਰਪਾਲ ਸਿੰਘ ਅਤੇ ਕੁਲਵੰਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਪਿੰਡ ਖਡੂਰ ਸਾਹਿਬ ਸਮੇਤ ਪੰਜਾਬ ਦੇ ਸਮੂਹ ਲੋਕ ਸਭਾ ਹਲਕਿਆਂ ਵਿੱਚ ਵਸਦੇ ਪੰਜਾਬੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਕੀ ਸੰਸਦ ਮੈਂਬਰਾਂ ਨਾਲ ਸਹੁੰ ਚੁਕਾਉਣੀ ਚਾਹੀਦੀ ਸੀ। ਪਰ ਹੁਣ ਅੰਮ੍ਰਿਤਪਾਲ ਸਹੁੰ ਚੁੱਕ ਰਹੇ ਹਨ ਤਾਂ ਇਹ ਵੀ ਖੁਸ਼ੀ ਵਾਲੀ ਗੱਲ ਹੈ।


ਇਹ ਵੀ ਪੜ੍ਹੋ: Tarn Taran News: ਨਸ਼ਾ ਤਸਕਰ ਖਿਲਾਫ ED ਦੀ ਵੱਡੀ ਕਾਰਵਾਈ, ਸਤਕਾਰ ਸਿੰਘ ਲਾਡੀ ਨੂੰ ਕੀਤਾ ਗ੍ਰਿਫਤਾਰ


ਇਸ ਦੇ ਨਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਤੀਤ ਨੂੰ ਛੱਡ ਕੇ ਹੁਣ ਜੇਕਰ ਕੋਈ ਵਿਅਕਤੀ ਸੰਵਿਧਾਨ ਤਹਿਤ ਚੋਣ ਲੜਦਾ ਹੈ ਅਤੇ ਜਿੱਤਦਾ ਹੈ ਅਤੇ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਸਹੁੰ ਚੁੱਕਦਾ ਹੈ ਤਾਂ ਸਰਕਾਰ ਨੂੰ ਉਸ ਨੂੰ ਵੱਡੇ ਦਿਲ ਨਾਲ ਰਿਹਾਅ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਵਿੱਚ ਆ ਸਕੇ। ਕਿਉਂਕਿ ਹੁਣ ਉਹ ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਹਲਕੇ ਦੇ ਲੋਕਾਂ ਨੇ ਬਹੁਤ ਸਾਰੇ ਕੰਮ ਉਨ੍ਹਾਂ ਤੋਂ ਕਰਵਾਉਣੇ ਹਨ। ਜੇਕਰ ਭਾਈ ਸਾਬ੍ਹ ਬਾਹਰ ਆਕੇ ਆਪਣੇ ਹਲਕੇ ਵਿੱਚ ਵਿਚਰਦੇ ਹਨ ਤਾਂ ਉਹ ਲੋਕ ਭਲਾਈ ਲਈ ਹੋਰ ਕਈ ਸਾਰੇ ਕੰਮ ਕਰਨਗੇ।


ਇਹ ਵੀ ਪੜ੍ਹੋ: Punjab Weather Update: ਸੂਬੇ ਵਿੱਚ ਅਗਲੇ 5 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਔਰੇਂਜ ਅਲਰਟ ਕੀਤਾ ਜਾਰੀ