ਚੰਡੀਗੜ- Weather Update- ਚੰਡੀਗੜ  ਸਮੇਤ ਪੰਜਾਬ ਤੇ ਹਰਿਆਣਾ ਗਰਮੀ ਦੀ ਮਾਰ ਝੱਲ ਰਹੇ ਹਨ। ਦਿਨ ਵੇਲੇ ਅਸਮਾਨ ਤੋਂ ਪੈ ਰਹੀ ਅੱਗ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ, ਬਾਜ਼ਾਰ ਸੁੰਨਸਾਨ ਹੋ ਰਹੇ ਹਨ। ਸੜਕਾਂ 'ਤੇ ਆਵਾਜਾਈ ਘੱਟ ਹੈ। ਸ਼ਾਮ ਦੇ ਛੇ ਵਜੇ ਤੱਕ ਧੁੱਪ ਰਹਿੰਦੀ ਹੈ। ਪਿਛਲੇ ਇਕ ਹਫ਼ਤੇ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ ਹੈ।


COMMERCIAL BREAK
SCROLL TO CONTINUE READING

 


9 ਜੂਨ ਤੱਕ ਜਾਰੀ ਰਹੇਗੀ ਹੀਟਵੇਵ


 


ਚੰਡੀਗੜ ਮੌਸਮ ਵਿਭਾਗ ਅਨੁਸਾਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਨਾਲ ਚੰਡੀਗੜ ਦੇ ਮੌਸਮ ਵਿੱਚ ਫਰਕ ਪੈ ਸਕਦਾ ਹੈ। ਇਸ ਨਾਲ ਸਵੇਰ ਅਤੇ ਰਾਤ ਦੇ ਤਾਪਮਾਨ 'ਚ ਕੁਝ ਹੱਦ ਤੱਕ ਗਿਰਾਵਟ ਆ ਸਕਦੀ ਹੈ ਪਰ ਦੁਪਹਿਰ ਬਾਅਦ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਮੁਤਾਬਕ ਹੀਟਵੇਵ 9 ਜੂਨ ਤੱਕ ਜਾਰੀ ਰਹੇਗੀ। ਇਸ ਦੌਰਾਨ ਅਗਲੇ ਦੋ ਦਿਨਾਂ ਤੱਕ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਚੰਡੀਗੜ ਦਾ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਵੱਧ ਸੀ।


 


ਗਰਮੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


 


ਮੌਸਮ ਵਿਭਾਗ ਨੇ ਚੰਡੀਗੜ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਦੁਪਹਿਰ ਵੇਲੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਕਿਉਂਕਿ ਗਰਮੀ ਅਗਲੇ ਕੁਝ ਦਿਨਾਂ ਤੱਕ ਰਹੇਗੀ। ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ। ਜੇਕਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਭਰਪੂਰ ਪਾਣੀ ਪੀ ਕੇ ਬਾਹਰ ਜਾਓ। ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਖਾਣ ਤੋਂ ਪਰਹੇਜ਼ ਕਰੋ, ਸਰੀਰ ਨੂੰ ਠੰਡਾ ਰੱਖਣ ਲਈ ਸੂਤੀ ਕੱਪੜੇ ਪਾਓ। ਦਹੀਂ, ਪੁਦੀਨਾ, ਪਿਆਜ਼, ਸ਼ਿਕੰਜੀ, ਨਾਰੀਅਲ ਪਾਣੀ ਅਤੇ ਮੌਸਮੀ ਫਲ ਖਾਓ।


 


WATCH LIVE TV