ਚੰਡੀਗੜ: ਪੰਜਾਬ 'ਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇੱਥੇ ਪਠਾਨਕੋਟ ਵਿੱਚ ਵੀ ਗੜੇ ਪਏ। ਜਿਸ ਕਾਰਨ ਮੌਸਮ ਠੰਡਾ ਹੋ ਗਿਆ। ਨਹੀਂ ਤਾਂ ਇਸ ਤੋਂ ਪਹਿਲਾਂ ਪੰਜਾਬ ਵਿੱਚ ਲੋਕ ਗਰਮੀ ਤੋਂ ਪੀੜਤ ਸਨ। ਬੀਤੀ ਰਾਤ 8 ਵਜੇ ਕਈ ਥਾਵਾਂ 'ਤੇ ਮੌਸਮ 'ਚ ਬਦਲਾਅ ਆਉਣ 'ਤੇ ਰਾਹਤ ਮਿਲੀ। ਕੁਝ ਥਾਵਾਂ 'ਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਤੂਫ਼ਾਨ ਆਈ ਅਤੇ ਫਿਰ ਮੀਂਹ ਪੈਣ ਲੱਗਾ।


COMMERCIAL BREAK
SCROLL TO CONTINUE READING

 


18  ਤੱਕ ਪੈ ਸਕਦਾ ਹੈ ਮੀਂਹ


ਮੌਸਮ ਵਿਭਾਗ ਨੇ ਕਿਹਾ ਹੈ ਕਿ ਪੂਰੇ ਸੂਬੇ 'ਚ 18 ਤੱਕ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਕੇਂਦਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਪਠਾਨਕੋਟ ਵਿੱਚ ਅੱਧਾ ਘੰਟਾ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ। ਹੁਸ਼ਿਆਰਪੁਰ ਅਤੇ ਬਟਾਲਾ ਵਿਚ ਵੀ ਹਲਕੀ ਬਾਰਿਸ਼ ਹੋਈ। ਸੂਬੇ ਵਿਚ ਹੁਣ 16 ਤੋਂ 18 ਜੂਨ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾ ਵੀ ਚੱਲ ਸਕਦੀ ਹੈ। ਬਠਿੰਡਾ 46.3 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਜਦੋਂ ਕਿ ਪਟਿਆਲਾ, ਲੁਧਿਆਣਾ ਅਤੇ ਕਪੂਰਥਲਾ ਵਿਚ ਸਭ ਤੋਂ ਗਰਮ ਰਾਤ ਰਹੀ। ਇਸ ਦੌਰਾਨ ਇੱਥੇ ਤਾਪਮਾਨ 31 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ, ਜਦੋਂ ਕਿ ਸੂਬੇ ਦਾ ਔਸਤ ਤਾਪਮਾਨ 43 ਡਿਗਰੀ ਤੱਕ ਰਿਹਾ।


 


ਪੱਛਮੀ ਗੜਬੜੀ ਕਾਰਨ ਮੌਸਮ ਵਿਚ ਤਬਦੀਲੀ ਆਈ


ਸਰਗਰਮ ਪੱਛਮੀ ਗੜਬੜ ਦੇ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ। ਇਸ ਦੇ ਨਾਲ ਹੀ 20 ਤੋਂ 25 ਜੂਨ ਦਰਮਿਆਨ ਪ੍ਰੀ-ਮੌਨਸੂਨ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਬੇ 'ਚ ਮਾਨਸੂਨ 30 ਜੂਨ ਨੂੰ ਆ ਜਾਵੇਗਾ, ਪਰ 1 ਤੋਂ 3 ਦਿਨ ਪਹਿਲਾਂ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੱਲ੍ਹ ਹਿਮਾਚਲ ਵਿੱਚ ਵੀ ਮੀਂਹ ਪਿਆ। ਕੁੱਲੂ ਵਿਚ ਬੱਦਲ ਫਟ ਗਏ।


 


WATCH LIVE TV