What is PAU's Solar Cooker and its price? ਪੰਜਾਬ ਖੇਤੀਬਾੜੀ ਯੂਨਵਰਸਿਟੀ ਵੱਲੋਂ ਲਗਾਤਾਰ ਵਾਤਾਵਰਣ ਨੂੰ ਬਚਾਉਣ ਦੇ ਲਈ ਨਵੇਂ-ਨਵੇਂ ਅਵਿਸ਼ਕਾਰ ਕਿਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਖੇਤੀਬਾੜੀ ਯੂਨਵਰਸਿਟੀ ਵੱਲੋਂ ਸੂਰਜੀ ਊਰਜਾ ਦਾ ਵਧ ਤੋਂ ਵਧ ਇਸਤੇਮਾਲ ਕਰਨ ਦੇ ਲਈ ਅਤੇ ਹੋਰ ਸਾਧਨਾਂ ਦੀ ਖਪਤ ਘੱਟ ਕਰਨ ਦੇ ਲਈ ਤਿੰਨ ਤਰ੍ਹਾਂ ਦੇ ਸੋਲਰ ਕੂਕਰ ਦੇ ਉੱਤੇ ਪੂਰੀ ਰਿਸਰਚ ਕੀਤੀ ਗਈ ਹੈ।  


COMMERCIAL BREAK
SCROLL TO CONTINUE READING

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਕੈਨਿਕਲ ਇੰਜੀਨੀਅਰ ਵਿਭਾਗ ਦੇ ਮੁੱਖੀ ਡਾਕਟਰ ਵੀਪੀ ਸੇਠੀ ਨੇ ਦੱਸਿਆ ਤਿੰਨ ਤਰ੍ਹਾਂ ਦੇ ਸੋਲਰ ਦੇ ਵਿੱਚ ਪਹਿਲਾ ਕੂਕਰ ਸਿੰਪਲ ਝੁਕਿਆ ਹੋਇਆ ਸੋਲਰ ਕੂਕਰ (inclined), ਦੂਜਾ ਸੋਲਰ ਕੂਕਰ ਕੰਮ ਡ੍ਰਾਅਰ, ਤੀਜਾ ਸੋਲਰ ਘੁੱਕਰ ਕਮਿਊਨਿਟੀ scale ਦੇ ਵਿੱਚ ਇਸਤੇਮਾਲ ਕਰਨ ਵਾਲਾ ਹੈ। 


ਡਾਕਟਰ ਵੀ ਪੀ ਸੇਠੀ ਨੇ ਅੱਗੇ ਦੱਸਿਆ ਕਿ ਟਵਿੰਨ ਚੈਂਬਰ ਕਮਿਊਨਿਟੀ ਸੋਲਰ ਕੁੱਕਰ ਇੱਕ ਵਾਰ 'ਚ 80 ਤੋਂ ਵੱਧ ਲੋਕਾਂ ਖਾਣਾ ਬਣਾ ਸਕਦਾ ਹੈ ਅਤੇ ਇਸ ਕੂਕਰ ਨੂੰ ਤਿਆਰ ਕਰਨ ਦੇ ਲਈ ਦੋ ਸਾਲ ਦਾ ਸਮਾਂ ਲੱਗ ਗਿਆ। ਇਸ ਦੀ ਕੀਮਤ 60 ਤੋਂ 70 ਹਜ਼ਾਰ ਰੁਪਏ ਹੈ ਅਤੇ ਅਸੀਂ ਪੰਜ ਤੋ ਛੇ ਮਹੀਨੇ ਇਸ ਕੂਕਰ ਦਾ ਇਸਤੇਮਾਲ ਕਰਕੇ ਕੱਢ ਸਕਦੇ ਸਨ। 


ਉਹਨਾਂ ਨੇ ਕਿਹਾ ਕਿ ਇਸ ਕੂਕਰ ਦਾ ਇਸਤੇਮਾਲ ਵੱਡੇ ਇਕੱਠ, ਯਾ ਫੇਰ ਲੰਗਰ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇੱਕ chamber ਦੇ ਉੱਤੇ 9-9 ਬਰਤਨ ਰੱਖੇ ਜਾ ਸਕਦੇ ਹਨ, ਅਤੇ ਇਸ ਵਿੱਚ 5 ਕਿਲੋ ਚਾਵਲ, ਦਾਲ ਉਬਾਲੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਇਸਤੇਮਾਲ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਕੀਤਾ ਜਾ ਰਿਹਾ ਹੈ। 


ਡਾਕਟਰ ਵੀ ਪੀ ਸੇਠੀ ਨੇ ਕਿਹਾ ਕਿ ਇਹ ਸੋਲਰ ਕੂਕਰ ਓਹਨਾ ਦੇ ਲਈ ਵਰਦਾਨ ਸਾਬਿਤ ਹੋਵੇਗਾ ਜਿੱਥੇ ਹੁਣ ਤੱਕ ਐਲ ਪੀ ਜੀ ਤੇ ਬਿਜਲੀ ਨਹੀਂ ਪਹੁੰਚੀ, ਜਿੱਥੇ ਅੱਜ ਵੀ ਮਹਿਲਾਵਾਂ ਲੱਕੜ ਤੇ ਪਾਥੀਆਂ ਦਾ ਇਸਤੇਮਾਲ ਕਰਦੀਆਂ ਹਨ। ਇਸਦੇ ਇਸਤੇਮਾਲ ਕਰਨ ਨਾਲ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂਗੇ। 


ਉਨ੍ਹਾਂ ਨੇ ਕਿਹਾ ਕਿ ਇਸ ਦਾ ਇਸਤੇਮਾਲ ਸਰਕਾਰੀ ਸਕੂਲ ਦੇ ਵਿੱਚ ਮਿਡ ਡੇ ਮੀਲ ਬਣਾਉਣ ਦੇ ਲਈ ਵੀ ਕੀਤਾ ਜਾ ਸਕਦਾ ਹੈ, ਅਤੇ ਸਰਕਾਰਾਂ ਤੇ ਐਨਜੀਓ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤੇ ਇਹ ਸੋਲਰ ਕੂਕਰ ਉਨ੍ਹਾਂ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਵੇ ਜੋਂ ਹੁਣ ਵੀ ਲੱਕੜ ਅਤੇ ਪਾਥੀਆਂ ਦਾ ਇਸਤੇਮਾਲ ਕਰਦੇ ਹਨ, ਅਤੇ ਸਰਕਾਰ ਨੂੰ ਸਬਸਿਡੀ ਵੀ ਦੇਣੀ ਚਾਹੀਦੀ ਹੈ ਤਾਕਿ ਆਮ ਲੋਕ ਇਸ ਨੂੰ ਖਰੀਦ ਸਕਣ। 


ਇਹ ਵੀ ਪੜ੍ਹੋ: Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ  


(For more news apart from what is PAU's Solar Cooker Specifications and its Price, stay tuned to Zee PHH)