Punjab Sadak Suraksha Force: ਕੀ ਹੈ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਬਲ ਸਕੀਮ? 27 ਜਨਵਰੀ ਨੂੰ ਹੋਵੇਗੀ ਸ਼ੁਰੂ
Punjab Sadak Suraksha Force: ਭਾਰਤ ਵਿੱਚ ਹਰ ਸਾਲ ਸਭ ਤੋਂ ਵੱਧ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
Punjab Sadak Suraksha Force: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਹੁਣ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ ਸਰਕਾਰ ਸੜਕ ਹਾਦਸਿਆਂ ਨੂੰ ਰੋਕਣ ਲਈ 27 ਜਨਵਰੀ ਨੂੰ ਰੋਡ ਸੇਫਟੀ ਫੋਰਸ (Punjab Sadak Suraksha Force) ਸ਼ੁਰੂ ਕਰਨ ਜਾ ਰਹੀ ਹੈ। ਸੂਬੇ 'ਚ ਸੜਕ ਸੁਰੱਖਿਆ ਬਲ ਦੇ ਸ਼ੁਰੂ ਹੋਣ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨ ਹਰ ਸਮੇਂ ਸੜਕਾਂ 'ਤੇ ਮੌਜੂਦ ਰਹਿਣਗੇ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਫਰਿਸ਼ਤੇ ਸਕੀਮ (Punjab Sadak Suraksha Force) ਸ਼ੁਰੂ ਕੀਤੀ ਸੀ। ਇਸ ਤਹਿਤ ਸਰਕਾਰ ਨੇ 48 ਘੰਟਿਆਂ ਦੌਰਾਨ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Republic Day: ਪਟਿਆਲਾ 'ਚ ਦਿਖਾਈਆਂ ਜਾਣਗੀਆਂ ਕੇਂਦਰ ਵੱਲੋਂ ਰਿਜੈਕਟ ਕੀਤੀਆਂ 3 ਝਾਕੀਆਂ
'ਗੋਲਡਨ ਆਵਰ' ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਨਾਜ਼ੁਕ ਘੰਟਾ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖ਼ਮੀ ਵਿਅਕਤੀ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ, ਤਾਂ ਉਸ ਦੇ ਬਚਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਪੰਜਾਬ ਸਰਕਾਰ ਬਿਨਾਂ ਰਾਸ਼ਟਰੀ, ਜਾਤੀ ਜਾਂ ਸਮਾਜਿਕ-ਆਰਥਿਕ ਭੇਦਭਾਵ ਦੇ ਸਾਰੇ ਸੜਕ ਹਾਦਸਿਆਂ ਦੇ ਪੀੜਤਾਂ ਦਾ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਯਕੀਨੀ ਬਣਾਏਗੀ।
ਸੂਬੇ ਵਿੱਚ ਐਸ.ਐਸ.ਐਫ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਦੀਆਂ ਸੜਕਾਂ 'ਤੇ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਸੁਰੱਖਿਆ ਬਲ ਦੇ ਜਵਾਨ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਹੀ ਹਸਪਤਾਲ ਪਹੁੰਚਾਉਣਗੇ ਤਾਂ ਜੋ ਸਮੇਂ ਸਿਰ ਲੋਕਾਂ ਦੀ ਜਾਨ ਬਚਾਈ ਜਾ ਸਕੇ।
ਇਹ ਵੀ ਪੜ੍ਹੋ: Punjab Farmers News: ਕੜਾਕੇ ਦੀ ਠੰਡ ਕਰਕੇ ਕਿਸਾਨ ਪਰੇਸ਼ਾਨ! ਫਸਲਾਂ ਹੋ ਰਹੀਆਂ ਬਰਬਾਦ, ਸਬਜ਼ੀ ਦੇ ਰੇਟਾਂ ਵਿੱਚ ਉਛਾਲ
27 ਜਨਵਰੀ ਨੂੰ ਜਲੰਧਰ ਤੋਂ ਪੰਜਾਬ ਸਰਕਾਰ ਵੱਲੋਂ ਰੋਡ ਸੇਫਟੀ ਫੋਰਸ ਅਤੇ ਫਰਿਸ਼ਤੇ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰੀਬ 12.30 ਵਜੇ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਕਰਨਗੇ।