ਨਵਦੀਪ ਮਹੇਸਰੀ/ਮੋਗਾ:  ਬੀਤੀ ਦੇਰ ਰਾਤ ਪੂਰੇ ਸੂਬੇ ਭਰ ਵਿਚ ਪੈ ਰਹੇ ਤੇਜ਼ ਮੀਂਹ ਅਤੇ ਤੂਫਾਨ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਮੋਗਾ ਚ ਤੇਜ਼ ਮੀਂਹ ਅਤੇ ਤੂਫਾਨ ਨੇ ਇਕ ਪਰਵਾਸੀ ਮਜ਼ਦੂਰ ਤੋਂ ਉਸ ਦੀਆਂ ਦੋ ਕੁੜੀਆਂ ਖੋਹ ਲਈਆਂ ।


COMMERCIAL BREAK
SCROLL TO CONTINUE READING

 


ਦਰਅਸਲ ਮੋਗਾ ਦੇ ਪਿੰਡ ਸਾਧੂਵਾਲਾ ਰੋਡ ਤੇ ਸੜਕ ਕਿਨਾਰੇ ਖੇਤਾਂ ਵਿੱਚ ਝੌਂਪੜੀ ਬਣਾ ਕੇ ਰਹਿਣ ਵਾਲੇ ਇਕ ਪਰਿਵਾਰ ਤੇ ਉਸ ਵੇਲੇ  ਕਹਿਰ ਟੁੱਟਿਆ ਜਦ ਬੀਤੀ ਦੇਰ ਰਾਤ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਝੌਂਪੜੀ ਦੇ ਕੋਲ ਬਣੀ ਕੰਧ ਡਿੱਗ ਗਈ ਕੰਧ ਡਿੱਗਣ ਕਾਰਨ ਝੌਂਪੜੀ ਦੇ ਅੰਦਰ ਸੁੱਤੇ ਪਏ ਕਰੀਬ ਅੱਠ ਲੋਕ ਮਲਬੇ ਦੇ ਥੱਲੇ ਦੱਬ ਗਏ ਜਿਨ੍ਹਾਂ ਵਿਚੋਂ ਇਕ ਪੰਜ ਸਾਲ ਅਤੇ ਇਕ ਡੇਢ ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ।


 


ਤੁਹਾਨੂੰ ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਪਰਵਾਸੀ ਮਜ਼ਦੂਰ ਇਥੇ ਰਹਿ ਰਿਹਾ ਸੀ ਤੇ ਘਟਨਾ ਦਾ ਪਤਾ ਚਲਦਿਆਂ ਹੀ ਆਂਢੀ ਗੁਆਂਢੀ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ ਤਾਂ ਕੀਤੀ ਪਰ ਉਦੋਂ ਤੱਕ ਕੁੜੀਆਂ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਸਥਾਨਕ ਲੋਕਾਂ ਨੇ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਇਸ ਪਰਵਾਸੀ ਮਜ਼ਦੂਰ ਨੇ ਆਪਣੀਆਂ ਦੋ ਬੇਟੀਆਂ ਗਵਾਈਆਂ ਹਨ ਤਾਂ ਇਸ ਪਰਵਾਸੀ ਮਜ਼ਦੂਰ ਨੂੰ ਜ਼ਰੂਰ ਮੁਆਵਜ਼ਾ ਦਿੱਤਾ ਜਾਵੇ।


 


WATCH LIVE TV