ਚੰਡੀਗੜ: ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਦਿਨ ਜਸਬੀਰ ਜੱਸੀ ਨੇ ਟਵਿਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਜਸਬੀਰ ਜੱਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।


COMMERCIAL BREAK
SCROLL TO CONTINUE READING

 


ਜਸਬੀਰ ਜੱਸੀ ਆਪਣੀ ਪੋਸਟ ਵਿੱਚ ਲਿਖਦੇ ਹਨ, “ਮੈਂ ਸੋਚਿਆ ਇਸ ਵਾਰ ਜੋ ਵੀ ਸੀ.ਐਮ. ਬਣੇਗਾ, ਮੈਂ ਉਸ ਨੂੰ ਆਪਣਾ ਨਿੱਜੀ ਕੰਮ ਕਰਵਾ ਲਵਾਂਗਾ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਦੋਸਤ-ਮਿੱਤਰ ਵੀ ਕਹਿੰਦੇ ਹਨ ਕਿ ਇੰਨਾ ਜਾਣੂ ਹੋਣ ਦੇ ਬਾਵਜੂਦ ਤੁਸੀਂ ਕਿਸੇ ਤੋਂ ਕੰਮ ਨਹੀਂ ਲੈਂਦੇ ਪਰ ਮੇਰੀ ਕਿਸਮਤ ਦੇਖੋ ਕਿ ਸੀ.ਐੱਮ. ਤੁਹਾਡਾ ਆਪਣਾ ਦੋਸਤ ਬਣ ਗਿਆ ਪਰ ਇਹ ਬੰਦਾ ਜੋ ਪੰਜਾਬ ਦੇ ਹਿੱਤਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੁਣਦਾ।


 



 


ਪੰਜਾਬੀ ਗਾਇਕਾਂ ਨੂੰ ਸੀ.ਐਮ. ਮਾਨ ਦੀ ਤਾੜਨਾ


ਇਸਦੇ ਨਾਲ ਹੀ ਸੀ.ਐਮ. ਮਾਨ ਨੇ ਪਿਛਲੇ ਦਿਨੀਂ ਪੰਜਾਬੀ ਗਾਇਕ ਨੂੰ ਵੀ ਚੇਤਾਵਨੀ ਦਿੱਤੀ ਹੈ। ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਗੈਂਗਸਟਰਵਾਦ ਅਤੇ ਗੈਂਗ ਕਲਚਰ ਦੀ ਨਿੰਦਾ ਕਰਦਿਆਂ ਭਗਵੰਤ ਮਾਨ ਨੇ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਬਜਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਕੀਮਤ 'ਤੇ ਚੱਲ ਰਹੇ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਮਜ਼ਬੂਤ ​​ਕਰਨ ਲਈ ਯੋਗਦਾਨ ਪਾਉਣ।


 


WATCH LIVE TV