Who is Bigg Boss 16 Wild Card Entry Sunny Waghchaure? 'ਬਿੱਗ ਬੌਸ 16' ਦਾ 8ਵਾਂ ਹਫ਼ਤਾ ਚੱਲ ਰਿਹਾ ਹੈ ਅਤੇ ਇਸ ਦੌਰਾਨ ਪ੍ਰਸ਼ੰਸਕ ਵਾਈਲਡ ਕਾਰਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ 16 ਦੇ ਪਹਿਲੇ ਵਾਈਲਡ ਕਾਰਡ ਐਂਟਰੀ ਵਜੋਂ 'ਗੋਲਡਨ ਬੁਆਏ' (Golden Boy Sunny Waghchaure) ਸ਼ੋਅ 'ਚ ਐਂਟਰੀ ਲੈਣਗੇ। 


COMMERCIAL BREAK
SCROLL TO CONTINUE READING

ਹਾਲ ਹੀ 'ਚ ਬਿੱਗ ਬੌਸ ਵੱਲੋਂ ਫਹਿਮਾਨ ਖਾਨ ਨੂੰ ਪ੍ਰੈਂਕ ਦੇ ਤੌਰ 'ਤੇ ਪਹਿਲੀ ਵਾਈਲਡ ਕਾਰਡ ਐਂਟਰੀ ਬਣਾ ਕੇ ਲਿਆਇਆ ਗਿਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਮਹਿਜ਼ ਆਪਣੇ ਆਉਣ ਵਾਲੇ ਟੀਵੀ ਸ਼ੋਅ 'ਧਰਮਪਤਨੀ' ਨੂੰ ਪ੍ਰਮੋਟ ਕਰਨ ਲਈ 'ਬਿੱਗ ਬੌਸ 16' 'ਚ ਆਏ ਸਨ। 


ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੇ 'ਗੋਲਡਨ ਬੁਆਏ' ਦੇ ਨਾਮ ਤੋਂ ਮਸ਼ਹੂਰ ਸੰਨੀ ਨਾਨਾਸਾਹਿਬ ਵਾਘਚੌਰ ਬਿੱਗ ਬੌਸ ਵਿੱਚ ਪਹਿਲੀ ਵਾਈਲਡ ਕਾਰਡ ਐਂਟਰੀ ਬਣ ਸਕਦੇ ਹਨ। ਉਨ੍ਹਾਂ ਵੱਲੋਂ ਖੁਦ ਵੀ ਸੋਸ਼ਲ ਮੀਡੀਆ 'ਤੇ ਮੋਹਰ ਲਾਈ ਗਈ ਹੈ। 


Who is Bigg Boss 16 Wild Card Entry Sunny Waghchaure? 


ਸੰਨੀ ਵਾਘਚੌਰੇ ਅਤੇ ਸੰਜੇ ਗੁੱਜਰ ਆਪਣੇ ਆਪ ਨੂੰ ਗੋਲਡਨ ਬੁਆਏਜ਼ ਕਹਿੰਦੇ ਹਨ। ਦੋਵੇਂ ਮਹਾਰਾਸ਼ਟਰ ਦੇ ਪੁਣੇ ਦੇ ਰਹਿਣ ਵਾਲੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। GQ ਦੀ ਰਿਪੋਰਟ ਦੇ ਮੁਤਾਬਕ ਸੰਨੀ ਰੋਜ਼ਾਨਾ ਢਾਈ ਤੋਂ ਤਿੰਨ ਕਿੱਲੋ ਸੋਨੇ ਦੇ ਗਹਿਣੇ ਪਹਿਨਦੇ ਹਨ ਅਤੇ ਇਹ ਉਨ੍ਹਾਂ ਦੀ ਪਛਾਣ ਹੈ। 


ਹੋਰ ਪੜ੍ਹੋ: ਰੁਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, 6 ਗੇਂਦਾਂ 'ਚ ਜੜੇ 7 ਛੱਕੇ


ਸੰਨੀ ਵਾਘਚੌਰੇ ਨੇ ਸੋਸ਼ਲ ਮੀਡੀਆ 'ਤੇ ਬਿੱਗ ਬੌਸ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਬਿੱਗ ਬੌਸ ਦੀ ਤਸਵੀਰ ਦਿਖਾਈ ਅਤੇ ਲਿਖਿਆ ਕਿ "ਆਖਰਕਾਰ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ। ਬਿੱਗ ਬੌਸ ਐਂਟਰੀ।" ਉਸ ਦੀ ਪੋਸਟ ਨੂੰ ਦੇਖ ਕੇ ਮਨੋਰੰਜਨ ਜਗਤ 'ਚ ਹਲਚਲ ਮਚ ਗਈ ਅਤੇ ਬਿੱਗ ਬੌਸ ਦੇ ਪ੍ਰਸ਼ੰਸਕ ਪਹਿਲੀ ਵਾਈਲਡ ਕਾਰਡ ਐਂਟਰੀ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਗੋਲਡਨ ਬੁਆਏ ਅਤੇ ਐਮਸੀ ਸਟੈਨ ਦੋਵੇਂ ਕਰੋੜਾਂ ਦੇ ਗਹਿਣੇ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਰਿਪੋਰਟਾਂ ਦੇ ਮੁਤਾਬਕ ਵਾਘਚੌਰੇ ਅਤੇ ਐਮਸੀ ਸਟੈਨ ਦੋਵੇਂ ਨਿੱਜੀ ਜ਼ਿੰਦਗੀ 'ਚ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਉਨ੍ਹਾਂ ਵਿਚਕਾਰ ਇੱਕ ਚੰਗਾ ਰਿਸ਼ਤਾ ਵੀ ਹੈ। 


ਹੋਰ ਪੜ੍ਹੋ: ਕਿਸੇ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਣ 'ਤੇ ਹੋ ਸਕਦੀ ਹੈ ਜੇਲ੍ਹ