ਚੰਡੀਗੜ੍ਹ- ਅਜੋਕੇ ਸਮੇਂ ਵਿੱਚ ਭਰੋਸਾ ਕਿਸ ‘ਤੇ ਕਰੀਏ, ਜਦ ਆਪਣੇ ਹੀ ਕਾਤਲ ਹੋ ਜਾਣ। ਪੱਟੀ ਦੇ ਪਿੰਡ ਦੁੱਬਲੀ ਵਿੱਚ ਸਕੇ ਚਾਚੇ ਵੱਲੋਂ ਆਪਣੇ ਭਤੀਜੇ ਪ੍ਰਭਦਿਆਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਪ੍ਰਭਦਿਆਲ ਸਿੰਘ ਦਾ ਢਾਈ ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ। ਜਿਸ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਤਮ ਛਾ ਗਿਆ ਤੇ ਪਿੰਡ ਵਾਸੀਆਂ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।


COMMERCIAL BREAK
SCROLL TO CONTINUE READING

ਕਿਵੇਂ ਕੀਤਾ ਭਤੀਜੇ ਦਾ ਕਤਲ


ਦੱਸਦੇਈਏ ਕਿ ਮ੍ਰਿਤਕ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਵਲੋਂ ਪਹਿਲਾਂ ਫੋਨ ‘ਤੇ ਘਰ ਆਉਣ ਲਈ ਕਿਹਾ। ਜਦ ਉਹ ਨਹੀਂ ਗਿਆ ਤਾਂ ਉਸਦਾ ਚਾਚਾ ਉਸਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਕੁਝ ਰਿਸ਼ਤੇਦਾਰ ਆਏ ਹਨ, ਤੂੰ ਸਾਡੇ ਘਰ ਚੱਲ। ਪਰ ਜਦ ਉਹ ਚਾਚਾ ਭਤੀਜਾ ਘਰ ਪੁੱਜੇ ਤਾਂ ਘਰ ਵਿਚ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ। ਥੋੜ੍ਹਾ ਸਮਾਂ ਪੈਣ ਤੋਂ ਬਾਅਦ ਪ੍ਰਭਦਿਆਲ ਸਿੰਘ ਦੀ ਮਾਂ ਉਸਨੂੰ ਲੈਣ ਗਈ ਪਰ ਉਸਦੇ ਚਾਚੇ ਨੇ ਕਿਹਾ ਕਿ ਤੁਸੀ ਚਲੋਂ ਮੈਂ ਛੱਡ ਆਉਂਦਾ ਹਾਂ।


ਜਿਸ ਤੋਂ ਬਾਅਦ ਅਚਾਨਕ ਹੀ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਚਾਚੇ ਵੱਲੋਂ ਆਪਣੇ ਹੀ ਭਤੀਜੇ ਦਾ 315 ਰਾਈਫਲ ਨਾਲ 4 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਪਰਿਵਾਰ ਵੱਲੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ।


ਉਧਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।