Threat to Education Minister Harjot Bains: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


COMMERCIAL BREAK
SCROLL TO CONTINUE READING

 
ਸ੍ਰੀ ਅਨੰਦਪੁਰ ਸਾਹਿਬ ਦੇ ਵਿਭੌਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਨੇ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਥਾਨਕ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। 



ਸਿੱਖਿਆ ਮੰਤਰੀ ਨੂੰ ਧਮਕੀ ਦੇਣ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ 
ਇਸ ਦੌਰਾਨ ਖ਼ੁਲਾਸਾ ਹੋਇਆ ਕਿ ਉਕਤ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ, ਜਿਸ ਕਾਰਨ ਉਸਨੇ ਕਿਸੇ ਨਰਾਜ਼ਗੀ ਦੇ ਚੱਲਦਿਆਂ ਇਹ ਵੀਡੀਓ ਬਣਾਈ। ਇਹ ਵੀ ਸਾਹਮਣੇ ਆਇਆ ਕਿ ਜੋ ਪਿਸਟਲ ਵੀਡੀਓ ’ਚ ਵਿਖਾਈ ਗਈ ਉਹ ਖਿਡੋਣਾ (Toy gun) ਸੀ, ਅਦਾਲਤ ਨੇ ਆਰੋਪੀ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਹੈ। 



ਪੁਲਿਸ ਟੀਮ ’ਤੇ ਵੀ ਕੀਤਾ ਸੀ ਹਮਲਾ
ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਇਕ ਨੌਜਵਾਨ ਨੇ ਹਥਿਆਰ ਦੀ ਨੁਮਾਇਸ਼ ਕਰਦਿਆਂ ਇੰਸਟਾਗ੍ਰਾਮ (Instagram) ’ਤੇ ਵੀਡੀਓ ਅਪਲੋਡ ਕਰਕੇ ਐੱਸ. ਐੱਚ. ਓ. (SHO) ਸਣੇ ਹੋਰਨਾਂ ਨੂੰ ਧਮਕਾਇਆ ਸੀ। ਜਿਸ ਮੌਕੇ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਪੁਲਿਸ ਟੀਮ ਗਈ ਤਾਂ ਉਸ ਦੌਰਾਨ ਕਰਮਚਾਰੀਆਂ ’ਤੇ ਵੀ ਹਮਲਾ ਕੀਤਾ। 



ਪੁਲਿਸ ਨੇ ਆਰੋਪੀ ਨੂੰ ਅਦਾਲਤ ’ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਨੂੰ ਰੂਪਨਗਰ ਜੇਲ੍ਹ (Roopnagar Jail) ’ਚ ਭੇਜ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: ਕਲਯੁੱਗੀ ਮਾਂ ਨੇ ਧੀ ਦਾ ਘਰ ਉਜਾੜਣ ਲੱਗਿਆਂ ਨਾ ਲਾਈ ਦੇਰ, ਘਰਵਾਲੇ ਨੂੰ ਚਕਮਾ ਦੇ ਜਵਾਈ ਨਾਲ ਹੋਈ ਫ਼ਰਾਰ