ਸਰੀਰ ਲਈ ਕਿਉਂ ਜ਼ਰੂਰੀ ਲੋੜੀਂਦੀ ਨੀਂਦ? ਤੁਸੀ ਵੀ ਜਾਣੋ
ਜੇਕਰ ਤੁਸੀ ਲੋੜੀਂਦੀ ਨੀਂਦ ਨਹੀਂ ਲੈਦੇ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਜੋ ਲੋਕ ਲੋੜੀਂਦੀ ਨੀਂਦ ਨਹੀਂ ਲੈਂਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਹ ਸੁਣਨ ਵਿੱਚ ਹੈਰਾਨੀਜਨਕ ਲੱਗ ਸਕਦਾ ਹੈ ਪਰ ਨੀਂਦ ਦਾ ਦਿਲ ਦੀਆਂ ਬਿਮਾਰੀਆਂ ਨਾਲ ਰਿਸ਼ਤਾ ਹੋ ਸਕਦਾ ਹੈ। ਇਹ ਬਿਮਾਰੀਆਂ ਖੂਨ ਦੀਆਂ ਨਾੜੀਆਂ ਭਾਵ ਕਾਰਡੀਓਵੈਸਕੁਲਰ ਅਤੇ ਨਾੜੀਆਂ ਭਾਵ ਕੋਰੋਨਰੀ ਨਾਲ ਸਬੰਧਤ ਹੋ ਸਕਦੀਆਂ ਹਨ। ਜੇ ਤੁਸੀਂ ਇਨ੍ਹਾਂ ਜੋਖਮਾਂ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲੋੜੀਂਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
ਚੰਡੀਗੜ੍ਹ- ਜੇਕਰ ਤੁਸੀ ਲੋੜੀਂਦੀ ਨੀਂਦ ਨਹੀਂ ਲੈਦੇ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਜੋ ਲੋਕ ਲੋੜੀਂਦੀ ਨੀਂਦ ਨਹੀਂ ਲੈਂਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਹ ਸੁਣਨ ਵਿੱਚ ਹੈਰਾਨੀਜਨਕ ਲੱਗ ਸਕਦਾ ਹੈ ਪਰ ਨੀਂਦ ਦਾ ਦਿਲ ਦੀਆਂ ਬਿਮਾਰੀਆਂ ਨਾਲ ਰਿਸ਼ਤਾ ਹੋ ਸਕਦਾ ਹੈ। ਇਹ ਬਿਮਾਰੀਆਂ ਖੂਨ ਦੀਆਂ ਨਾੜੀਆਂ ਭਾਵ ਕਾਰਡੀਓਵੈਸਕੁਲਰ ਅਤੇ ਨਾੜੀਆਂ ਭਾਵ ਕੋਰੋਨਰੀ ਨਾਲ ਸਬੰਧਤ ਹੋ ਸਕਦੀਆਂ ਹਨ। ਜੇ ਤੁਸੀਂ ਇਨ੍ਹਾਂ ਜੋਖਮਾਂ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਡੂੰਘੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
ਨੀਂਦ ਘੱਟ ਲੈਣ ਨਾਲ ਬਿਮਾਰੀਆਂ
ਨੀਂਦ ਘੱਟ ਲੈਣ ਨਾਲ ਗਲੂਕੋਜ਼ ਦੇ ਪਾਚਨ ਵਿੱਚ ਗੜਬੜੀ ਆ ਸਕਦੀ ਹੈ, ਅਸਧਾਰਨ ਬਲੱਡ ਪ੍ਰੈਸ਼ਰ, ਅਤੇ ਸੋਜ ਦੀ ਸਮੱਸਿਆਵਾਂ ਹੋ ਸਕਦੀ ਹੈ। ਨੀਂਦ ਦੀ ਘਾਟ ਹਾਈ ਬਲੱਡ ਪ੍ਰੈਸ਼ਰ, ਅਸਧਾਰਨ ਦਿਮਾਗੀ ਪ੍ਰਣਾਲੀ ਦੀਆਂ ਗਤੀਵਿਧੀਆਂ ਅਤੇ ਦਿਲ ਦੀ ਧੜਕਣ ਵਧਾਉਣ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਸੌਣ ਨਾਲ ਵੀ ਇਹ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਅਸੀਂ ਸੌਂਦੇ ਹਾਂ, ਸਾਡਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਪਰ ਲੋੜੀਂਦੀ ਨੀਂਦ ਨਾ ਲੈਣ ਉੱਤੇ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ ਰਹਿੰਦੀ ਹੈ। ਦਰਅਸਲ, ਨੀਂਦ ਦੀ ਘਾਟ ਕੋਰੋਨਰੀ ਨਾੜੀਆਂ ਨੂੰ ਪ੍ਰਭਾਵਤ ਕਰਦੀ ਹੈ, ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੀ ਹੈ। ਨਾਕਾਫ਼ੀ ਨੀਂਦ ਚਿੜਚਿੜੇਪਨ ਅਤੇ ਇਕਾਗਰਤਾ ਵਿੱਚ ਅੜਿੱਕਾ ਬਣਦੀ ਹੈ ਅਤੇ ਦਿਨ ਭਰ ਥਕਾਵਟ ਦਾ ਕਾਰਨ ਬਣਦੀ ਹੈ।
ਚੰਗੀ ਸਿਹਤ ਲਈ ਨੀਂਦ ਮਹੱਤਵਪੂਰਨ
ਚੰਗੀ ਸਿਹਤ ਬਣਾਈ ਰੱਖਣ ਲਈ ਨੀਂਦ ਨੂੰ ਮਹੱਤਵਪੂਰਣ ਦੱਸਿਆ ਹੈ। ਆਮਤੌਰ 'ਤੇ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਪ੍ਰਤੀ ਦਿਨ ਸੱਤ ਤੋਂ ਅੱਠ ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਜੋ ਲੋਕ ਦਿਨ ਵਿੱਚ ਪੰਜ ਘੰਟੇ ਤੋਂ ਘੱਟ ਸੌਂਦੇ ਹਨ ਉਨ੍ਹਾਂ ਨੂੰ ਨਾੜੀਆਂ ਨਾਲ ਸਬੰਧਤ ਦਿਲ ਦੀ ਬਿਮਾਰੀ ਦਾ 40 ਪ੍ਰਤੀਸ਼ਤ ਵੱਧ ਜੋਖਮ ਜ਼ਿਆਦਾ ਹੁੰਦਾ ਹੈ।
ਨੀਂਦ ਨੂੰ ਸੁਧਾਰਨ ਦੇ ਤਰੀਕੇ
ਨੀਂਦ ਨੂੰ ਸੁਧਾਰਨ ਲਈ ਰਾਤ ਨੂੰ ਮਸਾਲੇਦਾਰ ਅਤੇ ਤਲਿਆ ਭੋਜਨ ਖਾਣ ਤੋਂ ਗੁਰੇਜ਼ ਕਰੋ ਅਤੇ ਇੱਕ ਗਲਾਸ ਗਰਮ ਦੁੱਧ ਪੀਓ। ਸੌਣ ਤੋਂ ਪਹਿਲਾ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਨੀਂਦ ਵਧੀਆ ਆਵੇਗੀ। ਢੁਕਵੇਂ ਵਾਤਾਵਰਣ ਵਿਚ ਸੌਂਣ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਾਲਾ ਰੁਟੀਨ ਅਪਣਾਓ।