ਚੰਡੀਗੜ੍ਹ: ਅਕਾਲੀ ਦਲ (ਬ) ਪਾਰਟੀ ’ਚ ਉੱਥਲ-ਪੁੱਥਲ ਲਗਾਤਾਰ ਜਾਰੀ ਹੈ। ਜਿੱਥੇ ਬੀਤੇ ਦਿਨ ਉਪ-ਰਾਸ਼ਟਰਪਤੀ ਚੋਣਾਂ ’ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਨੈਸ਼ਨਲ ਡੈਮੋਕ੍ਰੇਟਿਕ ਅਲਾਈਨਜ਼ (NDA) ਦੇ ਸਾਂਝੇ ਉਮੀਦਵਾਰ ਜਗਦੀਪ ਧਨਖੜ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ, ਉੱਥੇ ਹੀ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਨਵੀਂ ਵੀਡਿਓ ਜਾਰੀ ਕਰਦਿਆਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ’ਤੇ ਕਾਇਮ ਹਨ। 


COMMERCIAL BREAK
SCROLL TO CONTINUE READING

ਉਪ-ਰਾਸ਼ਟਰਪਤੀ ਚੋਣ ਤੋਂ ਠੀਕ ਬਾਅਦ Live ਹੋਏ ਇਆਲੀ
ਦੱਸਣਾ ਬਣਦਾ ਹੈ ਉਪ-ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਈ ਸੀ। ਉਸ ਵੇਲੇ ਵੀ ਵਿਧਾਇਕ ਇਆਲੀ ਨੇ ਫ਼ੈਸਲਾ ਕੀਤਾ ਸੀ ਕਿ ਉਹ ਰਾਸ਼ਟਰਪਤੀ ਚੋਣ ਲਈ ਵੋਟ ਨਹੀਂ ਪਾਉਣਗੇ। ਜਦਕਿ ਅਕਾਲੀ ਦਲ ਨੇ NDA ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਸੀ। ਉਸ ਵੇਲੇ ਵੀ ਪਾਰਟੀ ਦੇ 3 ਵਿਧਾਇਕਾਂ ’ਚੋਂ ਮਨਪ੍ਰੀਤ ਸਿੰਘ ਇਆਲੀ ਨੇ ਬਾਗੀ ਤੇਵਰ ਦਿਖਾਉਂਦਿਆਂ ਵੋਟ ਨਹੀਂ ਪਾਈ ਸੀ।




ਐਤਵਾਰ ਨੂੰ ਇਕ ਵਾਰ ਫੇਰ ਉਹ ਆਪਣੇ ਫੇਸਬੁੱਕ ਪੇਜ ’ਤੇ ਲੋਕਾਂ ਦੇ ਰੂਬਰੂ ਹੋਏ ਤੇ ਲਿਖਿਆ ਕਿ "ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ। ਮੇਰਾ ਇਕੋ ਇਕ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਇਸ ਲਈ ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।" 


 ਇਆਲੀ ਦੇ ਮੁੱਦੇ ’ਤੇ ਕੁਝ ਨਹੀਂ ਸਨ ਬੋਲੇ ਸੁਖਬੀਰ ਬਾਦਲ 


ਹੁਣ ਵੇਖਣਾ ਹੋਵੇਗਾ ਕਿ ਮਨਪ੍ਰੀਤ ਸਿੰਘ ਇਆਲੀ ਦੇ ਆਪਣੇ ਸਟੈਂਡ ’ਤੇ ਕਾਇਮ ਰਹਿਣ ਵਾਲੇ ਬਿਆਨ ਤੋਂ ਬਾਅਦ ਹਾਈ ਕਮਾਨ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਰਾਸ਼ਟਰਪਤੀ ਚੋਣ ਵੇਲੇ ਵੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਕਿਸੇ ਇੱਕ ਆਗੂ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਇਹ ਕਹਿਕੇ ਉਹ ਇਆਲੀ ਦੀ ਬਗਾਵਤ ਦੇ ਮੁੱਦੇ ’ਤੇ ਕੁਝ ਬੋਲਣ ਤੋਂ ਟਾਲਾ ਵੱਟ ਗਏ ਸਨ।