Punjab News: ਫ਼ਤਿਹਗੜ੍ਹ ਭਾਦਸੋਂ `ਚ ਜੰਗਲੀ ਸੂਰ ਵੱਲੋਂ ਹਮਲਾ, ਕਈ ਪਿੰਡਵਾਸੀ ਕੀਤੇ ਜ਼ਖ਼ਮੀ, ਲੋਕਾਂ ਪਰੇਸ਼ਾਨ
Punjab News: ਪੀੜਤ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਲੋਕਾਂ ਵੱਲੋਂ ਜੰਗਲੀ ਸੂਰਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ।
Punjab News/ਕੀਰਤੀਪਾਲ ਕੁਮਾਰ: ਭਵਾਨੀਗੜ੍ਹ ਦੇ ਨਾਲ ਲੱਗਦੇ ਪਿੰਡ ਫਤਿਹਗੜ੍ਹ ਭਾਸੋਂ ਤੋਂ ਜੰਗਲੀ ਸੂਰ ਵੱਲੋਂ ਹਮਲਾ ਕਰਨ ਦਾ ਸਾਹਮਣੇ ਆਇਆ ਹੈ। ਇਸ ਹਮਲਾ ਦੌਰਾਨ ਕਈ ਪਿੰਡਵਾਸੀ ਜ਼ਖ਼ਮੀ ਕੀਤੇ ਗਏ ਹਨ। ਪੀੜਤ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਲੋਕਾਂ ਵੱਲੋਂ ਜੰਗਲੀ ਸੂਰਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦੱਸਿਆ ਕਿ ਖੇਤਾਂ ਦੇ ਪਿੱਛੋਂ ਇਹ ਜੰਗਲੀ ਸੂਰ ਨੇ ਪਹਿਲਾਂ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਫਿਰ ਘਰ ਦੇ ਵਿੱਚ ਵੜ ਕੇ ਉਸਨੇ ਦਹਿਸ਼ਤ ਦਾ ਮਾਹੌਲ ਬਣਾਇਆ ਅਤੇ ਵੱਡੀ ਗਿਣਤੀ ਦੇ ਵਿੱਚ ਕਈਆਂ ਨੂੰ ਜ਼ਖ਼ਮੀ ਵੀ ਕੀਤਾ ਅਤੇ ਨੁਕਸਾਨ ਵੀ ਪਹੁੰਚਾਇਆ।
ਉਹਨਾਂ ਦੱਸਿਆ ਕਿ ਅਜਿਹੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਉਹਨਾਂ ਪ੍ਰਸ਼ਾਸਨ ਤੋਂ ਇਸ ਦੇ ਕਾਬੂ ਪਾਉਣ ਦੀ ਮੰਗ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਦੇ ਵਿੱਚ ਸੱਤ ਤੋਂ ਅੱਠ ਮਰੀਜ਼ ਆ ਚੁੱਕੇ ਹਨ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਨੀ ਨੁਕਸਾਨ ਤੋਂ ਬਚਾਅ ਹੈ।
ਇਹ ਵੀ ਪੜ੍ਹੋ: Farmers Protest Update: ਦਿੱਲੀ ਦੀਆਂ ਸੜਕਾਂ 'ਤੇ ਅੱਜ ਫਿਰ ਕਿਸਾਨਾਂ ਦਾ ਮਾਰਚ, ਟ੍ਰੈਫਿਕ ਜਾਮ, ਪੜ੍ਹੋ ਐਡਵਾਈਜ਼ਰੀ
ਪਿੰਡ ਵਾਸੀਆਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
ਘਟਨਾ ਸਥਾਨ ’ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਏਐੱਸਆਈ ਅਮਰੀਕ ਸਿੰਘ ਨੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਉਪਰੰਤ ਪਿੰਡ ਵਾਸੀਆਂ ਦਾ ਜ਼ਿਆਦਾ ਇਕੱਠ ਹੋਣ ਕਾਰਨ ਜੰਗਲੀ ਸੂਰ ਖੇਤਾਂ ਵੱਲ ਭੱਜ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਜੰਗਲੀ ਸੂਰ ਨੇ ਖੇਤ ਵਿੱਚ ਕੰਮ ਕਰਦੇ ਭੋਲਾ ਸਿੰਘ ਅਤੇ ਚਾਨਣ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਸੀ।
ਇਹ ਵੀ ਪੜ੍ਹੋ: Punjab New MLA Oath Ceremony: ਪੰਜਾਬ 'ਚ ਜ਼ਿਮਨੀ ਚੋਣਾਂ ਜਿੱਤਣ ਵਾਲੇ 4 ਵਿਧਾਇਕ ਅੱਜ ਚੁੱਕਣਗੇ ਸਹੁੰ