510 ਰੁਪਏ ਦਾ ਆਨਲਾਈਨ ਸੂਟ ਲੈਣਾ ਵਿਦਿਆਰਥਣ ਨੂੰ ਪਿਆ ਮਹਿੰਗਾ! ਹੋਈ ਆਨਲਾਈਨ ਠੱਗੀ ਦਾ ਸ਼ਿਕਾਰ
ਦੇਸ਼ ਵਿਚ ਅਕਸਰ ਅਜਿਹੇ ਲੋਕ ਹਨ ਜੋ ਆਨਲਾਈਨ ਸ਼ਾਪਿੰਗ ਨੂੰ ਮਹੱਤਵ ਦਿੰਦੇ ਹਨ। ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਮਾਂ ਘੱਟ ਹੋਣ ਕਰਕੇ ਲੋਕ ਜਿਆਦਾ ਆਨਲਾਈਨ ਸ਼ੋਪਿੰਗ ਕਰਦੇ ਹਨ ਪਰ ਅੱਜ ਦੇ ਸਮੇਂ ਵਿਚ ਧੋਖਾਧੜੀ ਦੇ ਨਾਲ ਜੁੜੇ ਕੇਸ ਵਧਦੇ ਜਾ ਰਹੇ ਹਨ ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਅਕਾਊਂਟ `ਚੋਂ ਖਾਲੀ ਹੋ ਰਹੇ ਹਨ। ਇਕ
Online Cyber crime News: ਦੇਸ਼ ਵਿਚ ਅਕਸਰ ਅਜਿਹੇ ਲੋਕ ਹਨ ਜੋ ਆਨਲਾਈਨ ਸ਼ਾਪਿੰਗ ਨੂੰ ਮਹੱਤਵ ਦਿੰਦੇ ਹਨ। ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਮਾਂ ਘੱਟ ਹੋਣ ਕਰਕੇ ਲੋਕ ਆਨਲਾਈਨ ਸ਼ੋਪਿੰਗ ਕਰਨਾ ਪਸੰਦ ਕਰਦੇ ਹਨ ਪਰ ਅੱਜ ਦੇ ਸਮੇਂ ਵਿਚ ਧੋਖਾਧੜੀ ਦੇ ਨਾਲ ਜੁੜੇ ਕੇਸ ਵਧਦੇ ਜਾ ਰਹੇ ਹਨ ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਅਕਾਊਂਟ 'ਚੋਂ ਖਾਲੀ ਹੋ ਰਹੇ ਹਨ। ਇਕ ਅਜਿਹਾ ਹੀ ਮਾਮਲਾ ਅੱਜ ਬਿਹਾਰ ਤੋਂ ਸਾਹਮਣੇ ਆਇਆ ਜਿਥੇ 510 ਰੁਪਏ 'ਚ ਸੂਟ ਖਰੀਦਣ ਵਾਲੀ ਵਿਦਿਆਰਥਣ ਧੋਖਾਧੜੀ ਅਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਈ ਹੈ ਜਿਸ ਕਰਕੇ ਉਸ ਦੇ ਲੱਖਾਂ ਰੁਪਏ ਅਕਾਊਂਟ ਵਿਚੋਂ ਚਲੇ ਗਏ ਹਨ।
ਦੱਸ ਦੇਈਏ ਕਿ ਇਹ ਮਾਮਲਾ ਬਿਹਾਰ ਦੇ ਗੋਪਾਲਗੰਜ ਦਾ ਹੈ ਜਿਥੇ ਇਕ ਵਿਦਿਆਰਥਣ ਵੱਲੋਂ ਆਨਲਾਈਨ 510 ਰੁਪਏ 'ਚ ਸੂਟ ਖਰੀਦਿਆ ਗਿਆ ਪਰ ਉਸ ਤੋਂ ਬਾਅਦ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਲੜਕੀ ਦੇ ਅਕਾਊਂਟ ਵਿੱਚੋ 3 ਲੱਖ ਰੁਪਏ ਕੱਢ ਲਏ ਜਿਸ ਤੋਂ ਬਾਅਦ ਉਥੇ ਹਲਚਲ ਮਚ ਗਈ। ਦੱਸ ਇਹ ਵਿਦਿਆਰਥਣ ਨਗਰ ਥਾਣਾ ਖੇਤਰ ਦੇ ਚੁਨਾ ਗਲੀ ਮੁਹੱਲੇ ਵਿਚ ਰਹਿੰਦੀ ਹੈ ਤੇ ਉਸਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਇਸ ਲੜਕੀ ਦਾ ਨਾਂ ਸਾਕਸ਼ੀ ਕੁਮਾਰੀ ਹੈ ਅਤੇ ਇਹ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ।
ਦਰਅਸਲ ਵਿਦਿਆਰਥਣ ਸਾਕਸ਼ੀ ਨੇ ਪਿਛਲੇ ਹਫਤੇ 510 ਰੁਪਏ 'ਚ ਆਨਲਾਈਨ ਸੂਟ ਖਰੀਦਿਆ ਸੀ ਜਿਸ ਤੋਂ ਬਾਅਦ ਉਸ ਨੂੰ ਇਕ ਮੈਸੇਜ ਆਇਆ ਅਤੇ ਜਿਵੇ ਹੀ ਉਸ ਨੇ ਇਹ ਮੈਸੇਜ ਵੇਖਿਆ ਤੇ ਉਸ ਦੇ ਹੋਸ਼ ਹੀ ਉੱਡ ਗਏ। ਇਸ ਮੈਸੇਜ ਵਿਚ ਸਾਈਬਰ ਅਪਰਾਧੀਆਂ ਨੇ ਲੱਕੀ ਡਰਾਅ ਬਾਰੇ ਦੱਸਿਆ। ਇਸ ਤੋਂ ਬਾਅਦ ਇਹ ਵੀ ਦੱਸਿਆ ਕਿ ਉਸ ਨੇ ਲੱਕੀ ਡਰਾਅ ਵਿੱਚ ਪਹਿਲਾ ਇਨਾਮ ਜਿੱਤਿਆ ਹੈ ਤੇ 12 ਲੱਖ 60 ਹਜ਼ਾਰ ਰੁਪਏ ਨਕਦ ਉਸ ਨੂੰ ਮਿਲਣਗੇ ਅਤੇ ਇਹ ਵੀ ਕਿਹਾ ਕਿ ਉਹ ਟਾਟਾ ਸਫਾਰੀ ਕਾਰ ਦੀ ਮਾਲਕ ਵੀ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ 'Kaun Banega Crorepati' 'ਚ ਕੀਤਾ ਕਮਾਲ, ਜਿੱਤੀ 25 ਲੱਖ ਰੁਪਏ ਦੀ ਇਨਾਮੀ ਰਾਸ਼ੀ
ਇਸ ਤੋਂ ਬਾਅਦ ਇਨ੍ਹਾਂ ਧੋਖਾਧੜੀ ਵਾਲਿਆਂ ਨੇ ਉਸ ਲੜਕੀ ਕੋਲੋਂ ਉਸ ਦਾ ਪਹਿਚਾਣ ਪੱਤਰ ਜਿਵੇ ਕਿ ਆਧਾਰ ਕਾਰਡ ਅਤੇ ਆਈਡੀ ਕਾਰਡ ਮੰਗਿਆ ਅਤੇ ਉਸ ਨੇ ਭੇਜ ਵੀ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਟੈਕਸ ਲਈ ਪਹਿਲਾਂ 3 ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਵਿਦਿਆਰਥੀ ਨੇ ਪੈਸੇ ਟ੍ਰਾਂਸਫਰ ਕਰ ਦਿੱਤੇ ਪਰ ਜਿਵੇਂ ਹੀ ਉਸ ਨੇ ਪੈਸੇ ਟਰਾਂਸਫਰ ਕੀਤੇ ਉਸ ਤੋਂ ਬਾਅਦ ਉਸ ਦੇ ਅਕਾਊਂਟ ਵਿੱਚੋ 3 ਲੱਖ ਰੁਪਏ ਕੱਢ ਲਏ ਗਏ। ਇਸ ਧੋਖਾਧੜੀ ਤੋਂ ਬਾਅਦ ਉਨ੍ਹਾਂ ਦੇ ਫੋਨ ਆਉਣੇ ਬੰਦ ਹੋ ਗਏ। ਇਸ ਤਰਾਂ ਲੜਕੀ ਲਾਲਚ ਦੇ ਕਰਕੇ 3 ਲੱਖ ਰੁਪਏ ਗਵਾ ਬੈਠੀ ਅਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਲੜਕੀ ਨੇ ਇਸ ਪੂਰੇ ਮਾਮਲੇ ਬਾਰੇ ਸਿਟੀ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਅਤੇ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।