ਰਾਜੇਸ਼ ਕਟਾਰੀਆ /ਫਿਰੋਜ਼ਪੁਰ: ਅੱਜਕਲ੍ਹ ਠੱਗ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬਾਹਰਲੇ ਨੰਬਰਾਂ ਤੋਂ ਫੋਨ ਕਰਕੇ ਅਤੇ ਰਿਸ਼ਤੇਦਾਰ ਹੋਣ ਦਾ ਬਹਾਨਾ ਬਣਾ ਕੇ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਜਮ੍ਹਾ ਕਰਵਾਉਣ ਦਾ ਝਾਂਸਾ ਦੇ ਰਹੇ ਹਨ। ਇਸ ਵਿਚਾਲੇ ਇਕ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਪੀੜਤ ਪਰਿਵਾਰ ਨਾਲ ਠੱਗੀ ਕੀਤੀ ਗਈ ਹੈ ਉਨ੍ਹਾਂ ਵੱਲੋਂ ਹੁਣ ਮਾਮਲਾ ਦਰਜ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਫਿਰੋਜ਼ਪੁਰ ਦੀ ਧਵਨ ਕਾਲੋਨੀ 'ਚ ਰਹਿਣ ਵਾਲੀ ਇਕ ਔਰਤ ਗੁਰਮੀਤ ਕੌਰ ਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ, ਜਦੋਂ ਉਹ ਫੋਨ ਚੁੱਕ ਕੇ ਗੱਲ ਕਰਦੀ ਹੈ ਤਾਂ ਠੱਗ ਨੇ ਵਿਦੇਸ਼ 'ਚ ਬੈਠੇ ਲੜਕੇ ਦਾ ਦੋਸਤ ਬਣ ਕੇ ਉਸਦੀ ਮਾਂ ਕੋਲੋਂ ਮਦਦ ਮੰਗੀ। ਇਸ ਤੋਂ ਬਾਅਦ ਵਿਦੇਸ਼ 'ਚ ਰਹਿੰਦੇ ਹੋਏ ਇਕ ਵਿਅਕਤੀ ਨੇ ਨੌਜਵਾਨ ਦੀ ਮਾਂ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਆਪਣੇ ਬੇਟੇ ਦਾ ਦੋਸਤ ਹੋਣ ਦਾ ਬਹਾਨਾ ਲਗਾ ਕੇ 4 ਲੱਖ ਰੁਪਏ ਦੀ ਠੱਗੀ ਮਾਰ ਲਈ। ਮੁਲਜ਼ਮਾਂ ਨੇ ਪੀੜਤਾ ਨੂੰ ਮਾਂ ਦੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਤਾਂ ਮਹਿਲਾ ਨੇ ਬੈਂਕ ਖਾਤੇ ਵਿੱਚੋਂ ਚਾਰ ਲੱਖ ਰੁਪਏ ਵੀ ਟਰਾਂਸਫਰ ਕਰ ਦਿੱਤੇ।



ਧੋਖਾਧੜੀ ਦੇ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਮੁਲਜ਼ਮ  ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਕਰ ਰਹੇ ਹੌਲਦਾਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਗੁਰਮੀਤ ਕੌਰ ਵਾਸੀ ਮਕਾਨ ਨੰਬਰ 119, ਗਲੀ ਨੰਬਰ ਸੱਤ, ਧਵਨ ਕਾਲੋਨੀ ਨੇ ਦੱਸਿਆ ਕਿ ਉਸ ਦਾ ਲੜਕਾ ਤੇਜਸਵ ਅਮਰੀਕਾ ਰਹਿੰਦਾ ਹੈ।


ਇਹ ਵੀ ਪੜ੍ਹੋ: ਜੇਕਰ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅਪਣਾਓ ਸ਼ਹਿਨਾਜ਼ ਗਿੱਲ ਦੇ ਸਿਕ੍ਰੇਟ ਰਾਜ 


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ.ਐਚ.ਓ ਮੋਹਿਤ ਧਵਨ ਨੇ ਦੱਸਿਆ ਕਿ 420 ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਮਹਿਲਾ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਬੈਂਕ ਖਾਤਾ ਸੀਲ ਕਰ ਦਿੱਤਾ ਗਿਆ, ਜਿੱਥੋਂ 2 ਲੱਖ ਰੁਪਏ ਕਢਵਾਏ ਗਏ ਸਨ। ਜੋ ਪੈਸੇ ਹੁੰਦੇ ਸਨ ਉਹ ਹੁਣ ਵਾਪਿਸ ਜਾਣਗੇ, ਉਨ੍ਹਾਂ ਕਿਹਾ ਕਿ ਲੋਕ ਧਿਆਨ ਰੱਖਣ ਕਿ ਜੇਕਰ ਕੋਈ ਫੋਨ ਆਉਂਦਾ ਹੈ ਤਾਂ ਪਹਿਲਾਂ ਉਸ ਦੀ ਤਸਦੀਕ ਕੀਤੀ ਜਾਵੇ, ਇਸ ਦੀ ਜਾਂਚ ਕੀਤੀ ਜਾਵੇ।