Swiggy boy deliver sanitary pads: ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕੁਝ ਬਹੁਤ ਮਜ਼ਾਕੀਆ ਹਨਜਿਸ ਨੂੰ ਵੇਖ ਕੇ ਦਰਸ਼ਕਾਂ ਦਾ ਹਾਸਾ ਬੰਦ ਨਹੀਂ ਹੰਦਾ ਹੈ। ਇਸ ਦੇ ਨਾਲ ਹੀ ਕੁਝ ਇੰਨੇ ਭਾਵੁਕ ਹੁੰਦੇ ਹਨ ਕਿ ਦੇਖਣ ਵਾਲਿਆਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ। ਸੋਸ਼ਲ ਮੀਡੀਆ ਉਪਭੋਗਤਾ ਆਪਣੇ ਪ੍ਰਤੀ ਕਦੋਂ ਅਤੇ ਕਿਹੜੀਆਂ ਗੱਲਾਂ ਸਿੱਖਦੇ ਹਨ, ਕੁਝ ਨਹੀਂ ਕਿਹਾ ਜਾ ਸਕਦਾ। ਇਨ੍ਹੀਂ ਦਿਨੀਂ ਇੱਕ ਟਵੀਟ ਲੋਕਾਂ ਦਾ ਧਿਆਨ (Swiggy boy deliver sanitary pads) ਖਿੱਚ ਰਿਹਾ ਹੈ। ਇਹ ਟਵੀਟ ਸਵਿਗੀ ਨੂੰ ਲੈ ਕੇ ਇਕ ਲੜਕੀ ਨੇ ਕੀਤਾ ਹੈ। ਇਸ 'ਤੇ ਸਵਿਗੀ ਨੇ ਵੀ ਜਵਾਬ ਦਿੱਤਾ ਹੈ ਜੋ ਕਿ ਕੁਝ ਹੀ ਸਮੇਂ 'ਚ ਵਾਇਰਲ ਹੋ ਗਿਆ।


COMMERCIAL BREAK
SCROLL TO CONTINUE READING

ਅੱਜ ਵੀ ਬਹੁਤ ਸਾਰੇ ਲੋਕ ਆਨਲਾਈਨ ਸਮਾਨ ਆਰਡਰ ਕਰਨ ਤੋਂ ਡਰਦੇ ਹਨ ਪਰ ਕੁਝ ਲੋਕਾਂ ਕੋਲੋਂ ਟਾਈਮ ਨਾ ਹੋਣ ਕਰਕੇ ਉਹ ਲੋਕ ਆਨਲਾਈਨ ਆਰਡਰ ਕਰਦੇ ਹਨ। ਆਰਡਰ ਡਿਲੀਵਰੀ ਦੇ ਦੌਰਾਨ ਬਹੁਤ ਸਾਰੇ ਗਾਹਕਾਂ ਨਾਲ ਧੋਖਾਧੜੀ ਦੀ ਪੂਰੀ ਸੰਭਾਵਨਾ ਹੈ ਪਰ ਇੱਥੇ ਜ਼ਿਕਰ ਕੀਤੇ ਗਏ ਟਵੀਟ ਨੂੰ ਦੇਖ ਕੇ ਤੁਸੀ ਹੈਰਾਨ ਹੋ ਜਾਓਗੇ। ਇੱਕ ਲੜਕੀ ਨੇ ਆਪਣੇ ਮਾਹਵਾਰੀ ਦੌਰਾਨ ਸਵਿਗੀ 'ਤੇ ਸੈਨੇਟਰੀ ਪੈਡ (sanitary pads) ਆਰਡਰ ਕੀਤੇ ਸਨ। ਜਦੋਂ ਸਵਿਗੀ ਦਾ ਡਿਲੀਵਰੀ ਬੁਆਏ (Swiggy boy deliver) ਆਰਡਰ ਬਾਕਸ ਲੈ ਕੇ ਘਰ ਪਹੁੰਚਿਆ ਅਤੇ ਲੜਕੀ ਨੇ ਉਸ ਨੂੰ ਖੋਲ੍ਹਿਆ ਤਾਂ ਬਾਕਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ, ਇਸ ਵਿਚ ਸੈਨੇਟਰੀ ਪੈਡ ਤੋਂ ਇਲਾਵਾ ਚਾਕਲੇਟ ਅਤੇ ਕੁਝ ਬਿਸਕੁਟ ਵੀ ਮੌਜੂਦ ਸਨ। 


ਡੱਬਾ ਖੋਲ੍ਹਦੇ ਹੀ ਕੁੜੀ ਪਹਿਲਾਂ ਤਾਂ ਹੈਰਾਨ ਰਹਿ ਗਈ ਪਰ ਅੰਦਰੋਂ ਖੁਸ਼ ਵੀ ਸੀ। ਪਹਿਲਾਂ ਤਾਂ ਉਹ ਸੋਚਦੀ ਸੀ ਕਿ ਸਵਿਗੀ ( Swiggy boy deliver sanitary pads) ਨੇ ਇਹ ਡੱਬਾ ਉਸ ਨੂੰ ਦਿੱਤਾ ਸੀ ਜਾਂ ਦੁਕਾਨਦਾਰ ਨੂੰ? ਅਤੇ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ। ਸਵਿਗੀ ਦਾ ਜਵਾਬ ਵੀ ਕੁੜੀ ਦੇ ਉਸ ਟਵੀਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਸਵਿਗੀ ਨੇ ਲਿਖਿਆ ਸੀ ਕਿ ਅਸੀਂ ਤੁਹਾਨੂੰ ਸੁਹਾਵਣੇ ਦਿਨ ਦੀ ਕਾਮਨਾ ਕਰਦੇ ਹਾਂ!


ਇਹ ਵੀ ਪੜ੍ਹੋ: ਨੌਜਵਾਨਾਂ ਲਈ ਖੁਸ਼ਖਬਰੀ! 1 ਅਪ੍ਰੈਲ ਤੋਂ ਸਰਕਾਰ ਦੇਵੇਗੀ ਬੇਰੁਜ਼ਗਾਰੀ ਭੱਤਾ

ਇਸ ਨੂੰ ਹੁਣ ਤੱਕ 11 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ 1500 ਤੋਂ ਵੱਧ ਵਾਰ ਲਾਈਕ ( Swiggy boy deliver sanitary pads) ਕੀਤਾ ਜਾ ਚੁੱਕਾ ਹੈ। ਹੁਣ ਵੀ ਇਹ ਟਵੀਟ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਅਕਸਰ ਮੈਨੂੰ ਇੰਸਟਾਮਾਰਟ ਤੋਂ ਅਜਿਹੇ ਸਰਪ੍ਰਾਈਜ਼ ਮਿਲਦੇ ਰਹਿੰਦੇ ਹਨ।