ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨ ਵਾਲੀਆਂ ਔਰਤਾਂ ਦੀਆਂ ਹੱਡੀਆਂ ਹੁੰਦੀਆਂ ਹਨ ਕਮਜ਼ੋਰ ?
ਲੀਡਜ਼ ਯੂਨੀਵਰਸਿਟੀ ਦੇ ਇਕ ਤਾਜ਼ਾ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੋ ਔਰਤਾਂ ਸ਼ਾਕਾਹਾਰੀ ਭੋਜਨ ਖਾਂਦੀਆਂ ਹਨ, ਉਨ੍ਹਾਂ ਵਿਚ ਮਾਸਾਹਾਰੀ ਔਰਤਾਂ ਦੇ ਮੁਕਾਬਲੇ ਕਮਰ ਟੁੱਟਣ ਦਾ ਖ਼ਤਰਾ 33% ਵੱਧ ਹੁੰਦਾ ਹੈ।
ਚੰਡੀਗੜ: ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਵਿਚ ਸ਼ਾਕਾਹਾਰੀ ਭੋਜਨ ਖਾਣ ਨੂੰ ਤਵੱਜੋਂ ਦਿੰਦੇ ਹਨ।ਖਾਸ ਕਰਕੇ ਔਰਤਾਂ। ਇਹ ਮੰਨਿਆ ਜਾਂਦਾ ਹੈ ਕਿ ਜੋ ਲੋਕ ਸ਼ਾਕਾਹਾਰੀ ਭੋਜਨ ਖਾਂਦੇ ਹਨ ਉਨ੍ਹਾਂ ਵਿਚ ਸ਼ੂਗਰ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੋਰ ਲੋਕਾਂ ਦੇ ਮੁਕਾਬਲੇ ਕਈ ਗੁਣਾ ਘੱਟ ਹੁੰਦੀ ਹੈ। ਇਕ ਤਾਜ਼ਾ ਖੋਜ ਰਿਪੋਰਟ ਦੇ ਅਨੁਸਾਰ ਸ਼ਾਕਾਹਾਰੀ ਔਰਤਾਂ ਨੂੰ ਕਮਰ ਫ੍ਰੈਕਚਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਹੱਡੀਆਂ ਵੀ ਜਲਦੀ ਕਮਜ਼ੋਰ ਹੋਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕਿ ਕਿਵੇਂ ਸ਼ਾਕਾਹਾਰੀ ਔਰਤਾਂ ਨੂੰ ਕਮਰ ਫ੍ਰੈਕਚਰ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਇਸ ਸਮੱਸਿਆ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।
ਸ਼ਾਕਾਹਾਰੀ ਔੋਰਤਾਂ ਨੂੰ ਵੱਧ ਸਕਦੀ ਹੈ ਫ੍ਰੈਕਚਰ ਦੀ ਸਮੱਸਿਆ
ਲੀਡਜ਼ ਯੂਨੀਵਰਸਿਟੀ ਦੇ ਇਕ ਤਾਜ਼ਾ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੋ ਔਰਤਾਂ ਸ਼ਾਕਾਹਾਰੀ ਭੋਜਨ ਖਾਂਦੀਆਂ ਹਨ, ਉਨ੍ਹਾਂ ਵਿਚ ਮਾਸਾਹਾਰੀ ਔਰਤਾਂ ਦੇ ਮੁਕਾਬਲੇ ਕਮਰ ਟੁੱਟਣ ਦਾ ਖ਼ਤਰਾ 33% ਵੱਧ ਹੁੰਦਾ ਹੈ। ਦਰਅਸਲ, ਇਸ ਅਧਿਐਨ ਲਈ ਬ੍ਰਿਟੇਨ ਦੀਆਂ ਲਗਭਗ 26 ਹਜ਼ਾਰ ਮੱਧ-ਉਮਰ ਦੀਆਂ ਔਰਤਾਂ 'ਤੇ ਖੋਜ ਕੀਤੀ ਗਈ ਸੀ ਅਤੇ ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਕਾਹਾਰੀ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਦੂਜੀਆਂ ਔਰਤਾਂ ਦੇ ਮੁਕਾਬਲੇ ਕਮਰ ਫ੍ਰੈਕਚਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਕਮਰ ਫ੍ਰੈਕਚਰ ਦੇ ਜੋਖਮ ਨੂੰ ਘਟਾਉਣ ਲਈ ਸੁਝਾਅ
ਜਿਨ੍ਹਾਂ ਔਰਤਾਂ ਨੂੰ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਆਪਣੀ ਡਾਈਟ ਪਲਾਨ ਨੂੰ ਬਦਲਣ ਦੀ ਲੋੜ ਹੁੰਦੀ ਹੈ। ਖਾਸ ਤੌਰ 'ਤੇ ਸ਼ਾਕਾਹਾਰੀ ਭੋਜਨ ਦਾ ਪਾਲਣ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਭੋਜਨ ਵਿਚ ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਭੋਜਨ 'ਚ ਵਿਟਾਮਿਨ ਬੀ 12, ਵਿਟਾਮਿਨ ਡੀ ਅਤੇ ਓਮੇਗਾ-3 ਦੀ ਮਾਤਰਾ ਵੀ ਵਧਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਵੀ ਬਣੀ ਰਹੇਗੀ ਅਤੇ ਕਮਰ ਟੁੱਟਣ ਦਾ ਖਤਰਾ ਵੀ ਘੱਟ ਜਾਵੇਗਾ।
WATCH LIVE TV