Womens IPL Auction 2023: ਸਮ੍ਰਿਤੀ ਮੰਧਾਨਾ ਨੂੰ ਮਿਲੇ 3 ਕਰੋੜ ਤੋਂ ਵੱਧ, ਮੁੰਬਈ ਲਈ ਖੇਡੇਗੀ ਹਰਮਨਪ੍ਰੀਤ ਕੌਰ
ਹਰਮਨਪ੍ਰੀਤ ਅਤੇ ਸਮ੍ਰਿਤੀ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ, ਇੰਗਲੈਂਡ ਦੀ ਸੋਫੀਆ ਏਕਲਟਨ, ਆਸਟਰੇਲੀਆ ਦੀ ਐਸ਼ਲੇ ਗਾਰਡਨਰ ਅਤੇ ਆਸਟ੍ਰੇਲੀਆ ਦੀ ਐਲੀਸ ਪੇਰੀ `ਤੇ ਵੀ ਦਾਅ ਲੱਗੇ ।
Womens IPL Auction 2023: ਸੋਮਵਾਰ ਦਾ ਦਿਨ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਇੱਕ ਇਤਿਹਾਸਕ ਦਿਨ ਸੀ ਕਿਉਂਕਿ ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੀ ਮਹਿਲਾ IPL (WPL 2023 Auction) ਦੀ ਨਿਲਾਮੀ ਹੋਈ ਅਤੇ ਕਈ ਖਿਡਾਰੀਆਂ ਨੂੰ ਚੁਣਿਆ ਗਿਆ। ਸਭ ਤੋਂ ਪਹਿਲਾਂ ਬੋਲੀ ਵਿੱਚ ਭਾਰਤ ਦੀ ਪ੍ਰਸਿੱਧ ਮਹਿਲਾ ਖਿਡਾਰੀ ਸਮ੍ਰਿਤੀ ਮੰਧਾਨਾ (Smriti Mandhana WPL 2023) ਦਾ ਨਾਮ ਸੀ ਅਤੇ ਉਸਨੂੰ 3 ਕਰੋੜ ਤੋਂ ਵੱਧ 'ਚ ਖਰੀਦਿਆ ਗਿਆ। ਦੂਜੇ ਪਾਸੇ ਹਰਮਨਪ੍ਰੀਤ ਕੌਰ (Harmanpreet Kaur WPL 2023) ਨੂੰ ਮੁੰਬਈ ਵੱਲੋਂ ਚੁਣਿਆ ਗਿਆ।
ਸਮ੍ਰਿਤੀ ਮੰਧਾਨਾ (Smriti Mandhana WPL 2023) ਨੂੰ ਵਿਰਾਟ ਕੋਹਲੀ ਦੀ ਫਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਚੁਣਿਆ ਗਿਆ ਹੈ ਅਤੇ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur WPL 2023) 'ਤੇ ਵੀ ਵੱਡੀ ਬੋਲੀ ਲੱਗੀ।
ਆਈਪੀਐੱਲ ਦੀ ਤਰ੍ਹਾਂ ਸ਼ੁਰੂ ਹੋਈ ਮਹਿਲਾ ਟੀ-20 ਲੀਗ ਡਬਲਯੂ.ਪੀ.ਐੱਲ. 'ਚ ਖਿਡਾਰੀਆਂ ਦੀ ਨਿਲਾਮੀ ਸੋਮਵਾਰ ਨੂੰ ਹੋਈ ਅਤੇ ਇਹ ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਤੋਂ ਸ਼ੁਰੂ ਹੋਈ। ਮੰਧਾਨਾ ਦੀ ਬੇਸ ਪ੍ਰਾਈਸ ਸੀ 50 ਲੱਖ ਰੁਪਏ ਅਤੇ ਮੁੰਬਈ ਇੰਡੀਅਨਜ਼ ਵੱਲੋਂ ਉਸ 'ਤੇ ਪਹਿਲੀ ਬੋਲੀ ਲਗਾਈ ਗਈ। ਹਾਲਾਂਕਿ ਅੰਤ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਬੋਲੀ ਜਿੱਤੀ ਗਈ ਅਤੇ 3.40 ਕਰੋੜ ਰੁਪਏ ਵਿੱਚ ਮੁੰਬਈ ਨੇ ਮੰਧਾਨਾ ਨੂੰ ਖਰੀਦਿਆ।
ਹਰਮਨਪ੍ਰੀਤ ਦੀ ਬੋਲੀ ਦੀ ਸ਼ੁਰੂਆਤ ਕਰਨ ਵਾਲੀ ਮੁੰਬਈ ਇੰਡੀਅਨਜ਼ ਨੇ ਹਰਮਨਪ੍ਰੀਤ ਨੂੰ 1.80 ਕਰੋੜ ਰੁਪਏ 'ਚ ਖਰੀਦਿਆ ਹੈ। Womens IPL Auction 2023 ਦੇ ਪਹਿਲੇ ਸੈੱਟ ਵਿੱਚ 7 ਖਿਡਾਰੀਆਂ ਸਨ ਜਿਨ੍ਹਾਂ ਵਿੱਚੋਂ 6 ਖਿਡਾਰੀਆਂ ਦੀ ਬੋਲੀ ਲੱਗੀ। ਹਰਮਨਪ੍ਰੀਤ ਅਤੇ ਸਮ੍ਰਿਤੀ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ, ਇੰਗਲੈਂਡ ਦੀ ਸੋਫੀਆ ਏਕਲਟਨ, ਆਸਟਰੇਲੀਆ ਦੀ ਐਸ਼ਲੇ ਗਾਰਡਨਰ ਅਤੇ ਆਸਟ੍ਰੇਲੀਆ ਦੀ ਐਲੀਸ ਪੇਰੀ 'ਤੇ ਵੀ ਦਾਅ ਲੱਗੇ ।
ਆਸਟ੍ਰੇਲੀਆ ਦੇ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਵੱਲੋਂ 3.20 ਕਰੋੜ ਰੁਪਏ 'ਚ ਖਰੀਦਿਆ ਗਿਆ ਜਦਕਿ ਆਸਟਰੇਲੀਆ ਦੀ ਐਲਿਸ ਪੇਰੀ ਨੂੰ ਆਰਸੀਬੀ ਵੱਲੋਂ 1.70 ਕਰੋੜ ਰੁਪਏ ਵਿੱਚ ਖਰੀਦਿਆ ਗਿਆ। ਇਸੇ ਤਰ੍ਹਾਂ ਇੰਗਲੈਂਡ ਦੀ ਸਪਿਨਰ ਸੋਫੀ ਏਕਲਟਨ ਨੂੰ ਯੂਪੀ ਵਾਰੀਅਰਸ ਵੱਲੋਂ 1.80 ਕਰੋੜ ਵਿੱਚ ਖਰੀਦਿਆ ਗਿਆ ਤੇ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ ਆਰਸੀਬੀ ਵੱਲੋਂ 50 ਲੱਖ ਰੁਪਏ ਦੀ ਬੇਸ ਪ੍ਰਾਈਜ਼ 'ਤੇ ਖਰੀਦਿਆ ਗਿਆ ਹੈ।