Amritsar News: ਵਿਸ਼ਵ ਪ੍ਰਸਿੱਧ ਚਿੱਤਰਕਾਰ ਨੇ ਵੱਖਰੇ ਅੰਦਾਜ਼ `ਚ ਦਿੱਤੀ PM ਮੋਦੀ ਨੂੰ ਵਧਾਈ, ਹੁਣ ਤੱਕ 15 PM ਦੀਆਂ ਬਣਾਈਆਂ ਤਸਵੀਰਾਂ
World Famous Painter: ਦੇਸ਼ ਦੇ ਹੁਣ ਤਕ ਦੇ ਸਾਰੇ 15 ਪ੍ਰਧਾਨ ਮੰਤਰੀਆਂ ਦੀਆਂ ਬਣਾਈਆਂ ਤਸਵੀਰਾਂ। 7×8 ਫੁੱਟ ਸਾਈਜ ਦੀ ਪੇਂਟਿੰਗ ਨਾਲ ਨਰਿੰਦਰ ਮੋਦੀ ਨੂੰ ਸ਼ੁਭ ਕਾਮਨਾਵਾਂ ਕੀਤੀਆਂ ਭੇਂਟ, 2 ਮਹੀਨੇ ਵਿੱਚ ਤਿਆਰ ਹੋਈ ਪੇਂਟਿੰਗ
World Famous Painter/ਭਰਤ ਸ਼ਰਮਾ: ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਨੇ ਵੱਖਰੇ ਅੰਦਾਜ਼ ਚ ਲੋਕਸਭਾ ਚੋਣਾਂ ਜਿੱਤਣ ਤੋ ਬਾਅਦ 16 ਵੈ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਇਸ ਮੌਕੇ ਪੇਂਟਰ ਆਰਟਿਸਟ ਜਗਜੋਤ ਸਿੰਘ ਰੂਬਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਹੁਣ ਤਕ ਦੇ ਸਾਰੇ 15 ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਬਣਾਈਆਂ ਹਨ ਇਹ ਦੇਸ਼ ਦੇ 16 ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅੱਜ ਪ੍ਰਧਾਨ ਮੰਤਰੀ ਦੀ ਸੌਂਹ ਚੁੱਕਣ ਜਾ ਰਹੇ ਹਨ ਉਹਨਾਂ ਦੀ ਤਸਵੀਰ ਤਿਆਰ ਕੀਤੀ ਹੈ ਉਹਨਾਂ ਨੇ ਕਿਹਾ ਕਿ 7×8 ਫੁੱਟ ਸਾਈਜ ਦੀ ਪੇਂਟਿੰਗ ਨਾਲ ਨਰਿੰਦਰ ਮੋਦੀ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਹਨ।
ਤਸਵੀਰ ਦੋ ਮਹੀਨੇ ਪਹਿਲਾਂ ਹੀ ਬਣਾਉਣੀ ਸ਼ੁਰੂ ਕੀਤੀ ਸੀ
ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਤਸਵੀਰ ਦੋ ਮਹੀਨੇ ਪਹਿਲਾਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਤਸਵੀਰ 2 ਮਹੀਨੇ ਵਿੱ ਚ ਤਿਆਰ ਹੋਈ ਕਿਉਂਕਿ ਲੋਕਸਭਾ ਦੇ ਨਤੀਜਿਆਂ ਦਾ ਇੰਤਜਾਰ ਕੀਤਾ ਸੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੀ ਚਾਰ ਜੂਨ ਨੂੰ ਨਤੀਜੇ ਸਾਹਮਣੇ ਆਏ ਤਾਂ ਮੇਰੇ ਵੱਲੋ ਇਹ ਪੇਂਟਿੰਗ ਮੁੰਕਮਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ ਪੇਂਟਿੰਗ ਦੇਸ਼ ਦੇ ਪਾਰਲੀਮੈਂਟ ਵਿੱਚ ਸਜਾਉਣ ਦੀ ਇੱਛਾ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2019 ਵਿੱਚ ਵੀ ਨਰਿੰਦਰ ਮੋਦੀ ਦੀ ਤਸਵੀਰ ਬਣਾਉਣ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਸ਼ੰਸ਼ਾ ਪੱਤਰ ਮਿਲਿਆ ਸੀ, ਉਹਨਾਂ ਨੇ ਨੇ ਕਿਹਾ ਕਿ ਦੇਸ਼ ਦੇ 2 ਰਾਸ਼ਟਰਪਤੀਆਂ ਤੋਂ ਵੀ ਪ੍ਰਸ਼ੰਸਾਂ ਪਤਰ ਹਾਸਿਲ ਕਰ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪੇਂਟਿੰਗ ਨੂੰ ਲਿਮਕਾ ਬੁੱਕ ਆਫ ਰਿਕਾਰਡਸ ਅਤੇ ਏਸ਼ੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਜਗਜੋਤ ਸਿੰਘ ਰੂਬਲ ਵੱਲੋ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਈਆਂ ਗਈਆਂ ਹਨ।