ਚੰਡੀਗੜ: ਦਿਲ ਸਰੀਰ ਦਾ ਉਹ ਖਾਸ ਅੰਗ ਜਿਸਦੇ ਧੜਕਣ ਨਾਲ ਜ਼ਿੰਦਗੀ ਚੱਲਦੀ ਹੈ ਅਤੇ ਧੜਕਣ ਰੁਕਣ ਨਾਲ ਜ਼ਿੰਦਗੀ ਖ਼ਤਮ।ਜੇਕਰ ਦਿਲ ਤੰਦਰੁਸਤ ਹੈ ਤਾਂ ਜਹਾਨ ਵੱਸਦਾ ਹੈ ਜੇਕਰ ਦਿਲ ਦੀ ਸਿਹਤ ਵਿਗੜ ਗਈ ਤਾਂ ਸਭ ਕੁਝ ਤਬਾਹ। ਇਸ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।ਪਰ ਦਿਲ ਦੀ ਸਿਹਤ ਵਿਚ ਕੋਰੋਨਾ ਵਾਇਰਸ ਨੇ ਵੀ ਵੱਡੇ ਵਿਗਾੜ ਪੈਦਾ ਕੀਤੇ ਹਨ। ਕੋਰੋਨਾ ਤਾਂ ਚਲਾ ਗਿਆ ਪਰ ਆਪਣੇ ਪਿੱਛੇ ਦਿਲ ਦੀਆਂ ਬਿਮਾਰੀਆਂ ਛੱਡ ਗਿਆ। ਵਰਲਡ ਹਾਰਟ ਡੇਅ 'ਤੇ ਅੱਜ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਨੇ ਦਿਲ ਨਾਲ ਖਿਲਵਾੜ ਅਤੇ ਕੋਰੋਨਾ ਤੋਂ ਠੀਕ ਹੋਣ ਉਪਰੰਤ ਲੋਕਾਂ ਅੰਦਰ ਦਿਲ ਦੀਆਂ ਬਿਮਾਰੀਆਂ ਵੱਧ ਗਈਆਂ।


COMMERCIAL BREAK
SCROLL TO CONTINUE READING

 


ਕੋਰੋਨਾ ਨੇ ਦਿੱਤਾ ਦਿਲ ਦਾ ਦਰਦ


ਕੋਰੋਨਾ ਵਾਇਰਸ ਤੋਂ ਠੀਕ ਹੁੰਦਿਆਂ ਹੀ ਲਗਾਤਾਰ ਹਸਪਤਾਲਾਂ ਵਿਚ ਦਿਲ ਦੇ ਰੋਗੀਆਂ ਦੀ ਗਿਣਤੀ ਵਿਚ ਵਾਧਾ ਹੋਇਆ। ਕਿਉਂਕਿ ਕੋਰੋਨਾ ਦੌਰਾਨ ਖੂਨ ਗਾੜਾ ਹੋਇਆ ਅਤੇ ਗਾੜੇ ਖੂਨ ਨੇ ਸਿੱਧਾ ਦਿਲ 'ਤੇ ਹਮਲਾ ਕੀਤਾ। ਕੋਰੋਨਾ ਕਾਲ ਦੌਰਾਨ ਇਕ ਗੱਲ ਇਹ ਸਾਹਮਣੇ ਆਈ ਕਿ ਲੋਕਾਂ ਨੇ ਬਿਨ੍ਹਾਂ ਡਾਕਟਰੀ ਸਲਾਹ ਦੇ ਦਵਾਈਆਂ ਖਾਧੀਆਂ ਅਤੇ ਉਹਨਾਂ ਦਵਾਈਆਂ ਨੇ ਸਿੱਧਾ ਦਿਲ 'ਤੇ ਹਮਲਾ ਕੀਤਾ। ਹਸਪਤਾਲਾਂ ਵਿਚ ਆਉਣ ਵਾਲੇ ਦਿਲ ਦੇ ਬਹੁਤੇ ਮਰੀਜ਼ ਉਹ ਹਨ ਜੋ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਸਨ ਅਤੇ ਬਿਨ੍ਹਾਂ ਡਾਕਟਰੀ ਸਲਾਹ ਦੇ ਦਵਾਈਆਂ ਖਾਣ 'ਤੇ ਹੁਣ ਦਿਲ ਦੇ ਰੋਗੀ ਹੋ ਗਏ ਹਨ।


 


ਦਿਲ ਦੇ ਰੋਗ ਦੇ ਕਾਰਨ ਕੀ ?


ਕੋਰੋਨਾ ਤੋਂ ਪਰੇ ਜੇਕਰ ਗੱਲ ਕੀਤੀ ਜਾਵੇ ਤਾਂ ਮੋਟਾਪਾ, ਖਾਣ ਦੀਆਂ ਗਲਤ ਆਦਤਾਂ, ਜ਼ਿਆਦਾ ਜਿਮ ਕਰਨਾ, ਕਸਰਤ ਨਾ ਕਰਨਾ, ਸਿਗਰਟ ਪੀਣਾ, ਹਾਈ ਬਲੱਡ ਪ੍ਰੈਸ਼ਰ, ਤਣਾਅ ਵਰਗੇ ਕਈ ਕਾਰਨ ਹਨ ਜੋ ਦਿਲ ਦੇ ਰੋਗ ਨੂੰ ਜਨਮ ਦਿੰਦੇ ਹਨ। ਇਸਤੋਂ ਇਲਾਵਾ ਪਰਿਵਾਰਕ ਹਿਸਟਰੀ ਵੀ ਬਹੁਤ ਮਾਇਨੇ ਰੱਖਦੀ ਹੈ, ਮਤਲਬ ਜੇਕਰ ਪਰਿਵਾਰ ਵਿਚ ਕਿਸੇ ਨੂੰ ਦਿਲ ਦਾ ਰੋਗ ਹੈ ਤਾਂ ਇਹ ਅਗਲੀ ਪੀੜੀ ਵਿਚ ਵੀ ਵਿਕਸਿਤ ਹੋ ਸਕਦਾ ਹੈ। ਆਧੁਨਿਕ ਸਮੇਂ ਵਿਚ ਦਿਲ ਦੀਆਂ ਬਿਮਾਰੀਆਂ ਕਿਸੇ ਖਾਸ ਉਮਰ ਵਰਗ ਤੱਕ ਸੀਮਤ ਨਹੀਂ ਬਲਕਿ ਨੌਜਵਾਨ ਵੀ ਦਿਲ ਦੇ ਮਰੀਜ਼ ਹੋ ਰਹੇ ਹਨ।


 


ਦਿਲ ਨੂੰ ਤੰਦਰੁਸਤ ਰੱਖਣ ਲਈ ਖਾਓ ਇਹ ਭੋਜਨ


ਸਿਹਤਮੰਦ ਦਿਲ ਲਈ ਭੋਜਨ ਵਿਚ ਫਲ, ਸਬਜ਼ੀਆਂ ਅਤੇ ਅਨਾਜ ਨੂੰ ਨਿਯਮਤ ਰੂਪ ਵਿਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਸੰਤਰੇ, ਸੇਬ, ਬੇਰੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਬੈਂਗਣ, ਬੀਨਜ਼ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਅਨਾਜ ਵਿਚ ਦਾਲਾਂ, ਜਵੀ, ਕਣਕ ਦਾ ਆਟਾ, ਜੌਂ, ਬਾਜਰਾ, ਦਾਲ ਆਦਿ ਬਹੁਤ ਜ਼ਿਆਦਾ ਖਾਓ।


 


WATCH LIVE TV