Year Ender 2022: ਸਾਲ 2022 ਪੰਜਾਬੀ ਮਨੋਰੰਜਨ ਜਗਤ ਲਈ ਮੰਦਭਾਗਾ ਰਿਹਾ ਕਿਉਂਕਿ ਇਸ ਸਾਲ ਇੰਡਸਟਰੀ ਦੇ ਕਈ ਕਲਾਕਾਰ ਦੁਨੀਆਂ ਤੋਂ ਰੁਖ਼ਸਤ ਹੋ ਗਏ। ਇਨ੍ਹਾਂ ਕਲਾਕਾਰਾਂ ਵਿੱਚ ਸਿੱਧੂ ਮੂਸੇਵਾਲਾ (Sidhu Moosewala), ਦੀਪ ਸਿੱਧੂ (Deep Sidhu), ਬਲਵਿੰਦਰ ਸਫ਼ਰੀ (Balwinder Safri) ਅਤੇ ਦਲਜੀਤ ਕੌਰ (Daljit Kaur) ਸਣੇ ਕਈ ਸਿਤਾਰਿਆਂ ਦੇ ਨਾਮ ਸ਼ਾਮਿਲ ਹਨ।  


COMMERCIAL BREAK
SCROLL TO CONTINUE READING

ਦੀਪ ਸਿੱਧੂ (Deep Sidhu)


38 ਸਾਲ ਦੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸ ਦਈਏ ਕਿ 15 ਫਰਵਰੀ ਨੂੰ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। 


ਸਿੱਧੂ ਮੂਸੇਵਾਲਾ (Sidhu Moosewala)


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਦੁਨੀਆ ਭਰ ‘ਚ ਮੌਜੂਦ ਹਨ ਅਤੇ ਸਿੱਧੂ ਨੇ ਛੋਟੀ ਉਮਰ ‘ਚ ਹੀ ਵੱਡਾ ਨਾਮ ਕਮਾਇਆ ਸੀ। ਹਾਲਾਂਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਮੌਤ ਨਾਲ ਦੁਨੀਆਂ ਭਰ 'ਚ ਮੌਜੂਦ ਉਸਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਸੀ। ਗੌਰਤਲਬ ਹੈ ਕਿ ਹੁਣ ਤੱਕ ਕਲਾਕਾਰ ਦੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।


ਬਲਵਿੰਦਰ ਸਫਰੀ (Balwinder Safri)


ਪੰਜਾਬ ਦੇ ਜਾਣੇ ਮਾਣੇ ਗਾਇਕ ਬਲਵਿੰਦਰ ਸਫਰੀ ਆਪਣੇ ਗੀਤਾਂ ਲਈ ਜਾਣੇ ਜਾਂਦੇ ਸਨ। ਹਾਲਾਂਕਿ ਸਫ਼ਰੀ ਨੇ 63 ਸਾਲ ਦੀ ਉਮਰ ‘ਚ 28 ਜੁਲਾਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। 


ਤਾਜ਼ (Stereo Nation Taz)


ਇਸ ਸਾਲ ਦੁਨੀਆਂ ਤੋਂ ਰੁਖ਼ਸਤ ਹੋਏ ਕਲਾਕਾਰ ਵਿੱਚ Stereo Nation Taz ਦਾ ਨਾਮ ਵੀ ਸ਼ਾਮਿਲ ਹੈ। ਦੱਸ ਦਈਏ ਕਿ ਹਰਨੀਆ ਵਿਗੜਨ ਦੇ ਕਾਰਨ ਤਾਜ਼ ਦੀ ਹਾਲਤ ਵਿਗੜੀ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ ਸਨ। ਇਸ ਤੋਂ ਬਾਅਦ ਉਹ ਕੋਮਾਂ ਵਿੱਚੋਂ ਬਾਹਰ ਤਾਂ ਆ ਗਏ ਸਨ ਪਰ ਕਲਾਕਾਰ ਦੀ ਹਾਲਤ ਵਿੱਚ ਖਾਸ ਸੁਧਾਰ ਨਹੀਂ ਆਇਆ। ਬਾਅਦ ਵਿੱਚ 29 ਅਪ੍ਰੈਲ ਨੂੰ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।


ਨਿਰਵੈਰ ਸਿੰਘ (Nirvair Singh)


ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਆਸਟਰੇਲੀਆ ‘ਚ ਇੱਕ ਹਾਦਸੇ ‘ਚ ਮੌਤ ਹੋ ਗਈ। ਪੰਜਾਬੀ ਇੰਡਸਟਰੀ ਦਾ ਇਹ ਉੱਭਰਦਾ ਸਿਤਾਰਾ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਉਸਦੀ ਮੌਤ 'ਤੇ ਕਈ ਸਿਤਾਰਿਆਂ ਵੱਲੋਂ ਦੁੱਖ ਜਤਾਇਆ ਗਿਆ ਸੀ।


ਗੁਰਿੰਦਰ ਡਿੰਪੀ (Gurinder Dimpi)


ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਗੁਰਿੰਦਰ ਡਿੰਪੀ ਦਾ 6 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪ੍ਰਸ਼ੰਸ਼ਕਾਂ ਨੂੰ ਝਟਕਾ ਲੱਗਿਆ ਸੀ ਅਤੇ ਕਈ ਡਿਗੱਜ ਕਲਾਕਾਰਾਂ ਵੱਲੋਂ ਸੋਗ ਵੀ ਪ੍ਰਗਟਾਇਆ ਗਿਆ ਸੀ।


ਦਲਜੀਤ ਕੌਰ (Daljit Kaur)


ਇਸ ਸਾਲ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿੱਲ ਜਿੱਤਿਆ ਸੀ। ਦਲਜੀਤ ਕੌਰ ਦਾ 17 ਨਵੰਬਰ ਨੂੰ 69 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। 


(For more news related to Year Ender 2022, stay tuned to Zee PHH)