Ye Hai Mohabbatein child actress ruhi news: ਟੀਵੀ ਸ਼ੋਅ 'ਯੇ ਹੈ ਮੁਹੱਬਤੇਂ' (Ye Hai Mohabbatein) ਵਿੱਚ ਰੁਹੀ ਭੱਲਾ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਨਾਮ ਬਣ ਚੁੱਕੀ ਬਾਲ ਕਲਾਕਾਰ ਰੁਹਾਨਿਕਾ ਧਵਨ ਨੇ ਅਜਿਹਾ ਕਰ ਦਿਖਾਇਆ ਹੈ ਜਿਸ ਨੂੰ ਤੁਸੀ ਕੋਈ ਸੋਚ ਵੀ ਨਹੀਂ ਸਕਦਾ। ਦੱਸ ਦੇਈਏ ਕਿ ਸਿਰਫ਼ 15 ਸਾਲ ਦੀ ਉਮਰ ਵਿੱਚ ਰੁਹਾਨਿਕਾ ਧਵਨ (child actress Ruhaanika Dhawan) ਨੇ ਆਪਣੇ ਲਈ ਇੱਕ ਆਲੀਸ਼ਾਨ ਘਰ ਖਰੀਦਿਆ ਹੈ। ਰੁਹਾਨਿਕਾ ਧਵਨ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਰੁਹਾਨਿਕਾ ਧਵਨ (Ruhaanika Dhawan)ਨੇ ਨਵੇਂ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

COMMERCIAL BREAK
SCROLL TO CONTINUE READING

ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਸਫਲਤਾ (Ruhaanika Dhawan)ਲਈ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ, ਜਿਸ 'ਤੇ ਪ੍ਰਸ਼ੰਸਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਰੁਹਾਨਿਕਾ ਦੀਆਂ (Ruhaanika Dhawan) ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।



ਇਹ ਵੀ ਪੜ੍ਹੋ: Gippy Grewal birthday: ਗਿੱਪੀ ਗਰੇਵਾਲ ਨੂੰ ਆਪਣੀ ਪਤਨੀ ਰਵਨੀਤ ਤੋਂ ਮਿਲੀ ਖ਼ਾਸ ਵਧਾਈ

15 ਸਾਲ ਦੀ ਰੁਹਾਨਿਕਾ (Ruhaanika Dhawan) ਨੇ ਛੋਟੀ ਉਮਰ 'ਚ ਨਾ ਸਿਰਫ ਨਾਮ ਕਮਾਇਆ ਹੈ, ਸਗੋਂ ਕਾਫੀ ਪੈਸਾ ਵੀ ਕਮਾ ਲਿਆ ਹੈ, ਇਹੀ ਵਜ੍ਹਾ ਹੈ ਕਿ ਉਹ ਇੰਨੀ ਛੋਟੀ ਉਮਰ 'ਚ ਕਰੋੜਾਂ ਦੇ ਘਰ ਦੀ ਮਾਲਕਣ ਬਣ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਆਲੀਸ਼ਾਨ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਰੁਹਾਨਿਕਾ ਨੇ ਇੰਨੀ ਛੋਟੀ ਉਮਰ 'ਚ ਜੋ ਕੀਤਾ ਹੈ, ਉਸ ਨੂੰ ਕਰਨ 'ਚ ਲੋਕਾਂ ਨੂੰ ਕਈ ਸਾਲ ਲੱਗ ਜਾਂਦੇ ਹਨ। 


ਰੁਹਾਨਿਕਾ ਨੇ ਪੋਸਟ 'ਚ (Ruhaanika Dhawan) ਦੱਸਿਆ ਹੈ ਕਿ ਉਸ ਦੀ ਮਾਂ ਨੇ ਉਸਦੀ ਕਮਾਈ ਨੂੰ ਬਚਾਇਆ ਅਤੇ ਇਸੇ ਕਾਰਨ ਉਹ ਅੱਜ ਘਰ ਖਰੀਦਣ 'ਚ ਕਾਮਯਾਬ ਹੋਈ ਹੈ। ਰੁਹਾਨਿਕਾ ਨੇ ਇਕ ਪੋਸਟ 'ਚ ਪ੍ਰਸ਼ੰਸਕਾਂ ਨੂੰ ਘਰ ਦੇ ਵੱਖ-ਵੱਖ ਹਿੱਸਿਆਂ (Ruhaanika Dhawan house) ਦੀ ਝਲਕ ਵੀ ਦਿਖਾਈ ਹੈ। ਇਸ ਪੋਸਟ ਨੂੰ ਦੇਖ ਕੇ ਸੈਲੇਬਸ ਅਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਰੁਹਾਨਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਕੀਤੀ ਸੀ। ਉਸਨੇ (Ruhaanika Dhawan) 2012 ਵਿੱਚ ਟੀਵੀ ਸ਼ੋਅ 'ਮਿਸਿਜ਼ ਕੌਸ਼ਿਕ ਕੀ ਪੰਚ ਬਹੂਏਂ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ, ਇਸ ਤੋਂ ਬਾਅਦ (Ye Hai Mohabbatein child actress) 'ਯੇ ਹੈ ਮੁਹੱਬਤੇਂ' ਦੀ ਰੂਹੀ ਭੱਲਾ ਬਣ ਕੇ ਪ੍ਰਸਿੱਧੀ ਹਾਸਲ ਕੀਤੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਰੁਹਾਨਿਕਾ ਨੇ ਇਸ ਸੀਰੀਅਲ ਲਈ ਮੋਸਟ ਪਾਪੂਲਰ ਚਾਈਲਡ ਆਰਟਿਸਟ ਦਾ ਆਈਟੀਏ ਅਵਾਰਡ ਵੀ ਜਿੱਤਿਆ ਹੈ।